ਸੰਗਰੂਰ: ਪਿੰਡ ਬਡਬਰ ਦੀ ਬੁੱਲ੍ਹੇਸ਼ਾਹ ਬਸਤੀ ਵਿਖੇ ਲੋਕਾਂ ਨੂੰ ਗੰਦੇ ਪਾਣੀ ਦੀ ਸਮੱਸਿਆ ਤੋਂ ਨਿਜਾਤ ਦਵਾਉਣ ਲਈ ਸੰਗਰੂਰ ਦੇ ਮੈਂਬਰ ਸੰਸਦ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ 20 ਲੱਖ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਰਾਜ ਵਿੱਚ ਵਿਕਾਸ ਕਾਰਜਾਂ ਨੂੰ ਨਿਰੰਤਰ ਗਤੀ ਮਿਲ ਰਹੀ ਹੈ। ਇਸੇ ਕੜੀ ਤਹਿਤ ਪਿੰਡ ਬਡਬਰ ਵਿਖੇ ਬੁੱਲ੍ਹੇਸ਼ਾਹ ਬਸਤੀ ਦੀ ਪਾਈਪ ਲਾਈਨ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਤਾਂ ਜੋ ਦਹਾਕਿਆਂ ਤੋਂ ਗੰਦੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਰਾਹਤ ਮਿਲੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 'ਆਪ' ਵਿਧਾਇਕ ਨਾਲ ਵਾਪਰਿਆ ਸੜਕ ਹਾਦਸਾ! ਸ਼ਰਾਬ ਦੀ ਲੋਰ 'ਚ ਕਾਰ ਚਾਲਕ ਨੇ ਮਾਰੀ ਟੱਕਰ
ਉਨ੍ਹਾਂ ਦੱਸਿਆ ਕਿ ਇਸ ਪ੍ਰੈਜੇਕਟ ਤਹਿਤ ਸਾਰੇ ਘਰਾਂ ਦੇ ਗੰਦੇ ਪਾਣੀ ਦਾ ਨਿਪਟਾਰਾ ਕਰਨ ਲਈ ਇਹ ਪਾਈਪ ਲਾਈਨ ਬਿਛਾਈ ਜਾ ਰਹੀ ਹੈ। ਇਹ ਕੰਮ ਅਗਲੇ 3 - 4 ਮਹੀਨਿਆਂ 'ਚ ਮੁਕੰਮਲ ਹੋ ਜਾਵੇਗਾ ਅਤੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਧਾਲੀਵਾਲ, ਸਰਪੰਚ ਹਰਬੰਸ ਕੌਰ, ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀ ਮੌਜੂਦ ਸਨ।
ਪੰਜਾਬ 'ਚ ਸ਼ਰਮਨਾਕ ਘਟਨਾ! ਧੀ ਨਾਲ 'ਗੰਦੀ' ਕਰਤੂਤ ਕਰਦਾ ਰਿਹਾ ਪਿਓ, ਇੰਝ ਲੱਗਾ ਪਤਾ
NEXT STORY