ਚੰਡੀਗੜ੍ਹ : ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਲੋਕ ਸਭਾ ਵਿੱਚ ਪੰਜਾਬ ਰਾਜ 'ਚ ਝੋਨੇ ਦੀ ਮੌਜੂਦਾ ਖਰੀਦ ਸੰਕਟ ਦੇ ਮਾਮਲੇ ਸੰਬੰਧੀ ਸਵਾਲ ਪੁੱਛਿਆ। ਜਿਸ ਦਾ ਜਵਾਬ ਕੇਂਦਰੀ ਖੇਤੀ ਅਤੇ ਕਿਸਾਨ ਕਲਿਆਣ ਰਾਜ ਮੰਤਰੀ ਸ੍ਰੀ ਰਾਮਨਾਥ ਠਾਕੁਰ ਨੇ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ 01-10-2024 ਤੋਂ 30-11-2024 ਤੱਕ ਝੋਨੇ ਦੀ ਖਰੀਦ ਕੀਤੀ ਗਈ ਹੈ, ਜਿਸ ਵਿੱਚ ਆੜਤੀਆਂ ਦੇ ਮਾਧਿਅਮ ਨਾਲ ਘੱਟੋ ਘੱਟ ਸਮਰਥਨ ਮੁੱਲ 'ਤੇ ਝੋਨਾ ਖਰੀਦਿਆ ਗਿਆ ਹੈ। ਸੰਸਦ ਮੈਂਬਰ ਰੰਧਾਵਾ ਨੇ ਦੱਸਿਆ ਕਿ ਪੰਜਾਬ ਵਿੱਚ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਦਰ 'ਤੇ ਭੁਗਤਾਨ ਕੀਤਾ ਗਿਆ ਹੈ, ਕਈ ਐਸੇ ਮਾਮਲੇ ਗੁਰਦਾਸਪੁਰ ਵਿੱਚ ਮੇਰੇ ਸਾਹਮਣੇ ਆਏ ਹਨ ਅਤੇ ਇਸ ਦੀ ਜਾਣਕਾਰੀ ਮੈਂ ਪੱਤਰ ਰਾਹੀਂ ਭਾਰਤੀ ਖਾਦ ਕਾਰਪੋਰੇਸ਼ਨ ਨੂੰ ਦਿੱਤੀ ਸੀ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ ਅਤੇ ਵੱਡੇ ਪੈਮਾਨੇ 'ਤੇ ਕਿਸਾਨਾਂ ਦੀ ਰਕਮ ਦਾ ਗਬਨ ਕੀਤਾ ਜਾ ਰਿਹਾ ਹੈ। ਸੰਸਦ ਮੈਂਬਰ ਸ੍ਰੀ ਸੁਖਜਿੰਦਰ ਨੇ ਲੋਕ ਸਭਾ ਵਿੱਚ ਪਠਾਨਕੋਟ ਏਅਰਪੋਰਟ ਤੋਂ ਉਡਾਣ ਦੀ ਸ਼ੁਰੂਆਤ ਹੋਣ ਸੰਬੰਧੀ ਵੀ ਸਵਾਲ ਪੁੱਛਿਆ ਸੀ, ਜਿਸਦਾ ਜਵਾਬ ਨਾਗਰਿਕ ਉਡਾਣ ਮੰਤਰੀ ਜੀ ਨੇ ਦਿੱਤਾ ਕਿ ਪਠਾਨਕੋਟ ਏਅਰਪੋਰਟ 'ਤੇ ਯਾਤਰੀ ਉਪਲਬਧ ਨਹੀਂ ਹਨ, ਜਿਸ ਕਾਰਨ ਉਡਾਣਾਂ ਸ਼ੁਰੂ ਨਹੀਂ ਕੀਤੀਆ ਜਾ ਰਹੀਆ] ਸੰਸਦ ਮੈਂਬਰ ਨੇ ਦੱਸਿਆ ਕਿ ਜੇ ਪਠਾਨਕੋਟ ਏਅਰਪੋਰਟ ਤੋਂ ਯਾਤਰੀ ਉਪਲਬਧ ਹੁੰਦੇ ਹਨ ਤਾਂ ਉਹ ਕੇਂਦਰ ਸਰਕਾਰ ਨਾਲ ਦੁਬਾਰਾ ਗੱਲ ਕਰਾਂਗੇ ਅਤੇ ਇੱਥੋਂ ਉਡਾਣਾਂ ਦੀ ਸ਼ੁਰੂਆਤ ਕਰਵਾਉਣਗੇ।
ਬੁੱਢੇ ਨਾਲੇ ਨੂੰ ਲੈ ਕੇ ਚੱਲ ਰਹੇ ਸੰਘਰਸ਼ 'ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
NEXT STORY