ਜਲੰਧਰ(ਸੋਨੂੰ)— ਨਗਰ-ਨਿਗਮ ਅਤੇ ਟ੍ਰੈਫਿਕ ਪੁਲਸ ਨੇ ਦਿਲਕੁਸ਼ਾ ਮਾਰਕੀਟ 'ਚ ਸਾਂਝਾ ਐਕਸ਼ਨ ਲੈਂਦੇ ਹੋਏ ਨਾਜਾਇਜ਼ ਕਬਜ਼ੇ ਹਟਾਏ ਅਤੇ ਸੜਕ 'ਤੇ ਖੜ੍ਹੇ ਵਾਹਨਾਂ ਦੇ ਚਲਾਨ ਕੱਟੇ। ਇਸ ਦੌਰਾਨ ਚੇਤਾਵਨੀ ਦਿੰਦੇ ਹੋਏ ਅਧਿਕਾਰੀਆਂ ਨੇ ਕਿਹਾ ਕਿ ਫਿਰ ਦੁਬਾਰਾ ਤੋਂ ਕਬਜ਼ਾ ਕੀਤਾ ਗਿਆ ਤਾਂ ਪਰਚੇ ਦਰਜ ਕੀਤੇ ਜਾਣਗੇ। ਟ੍ਰੈਫਿਕ ਪੁਲਸ ਦੇ ਇੰਸਪੈਕਟਰ ਰਾਮਪਾਲ ਮੈਡਮ ਸਕਦੀਆ ਦੇਵੀ, ਤਹਿਬਾਜ਼ਾਰੀ ਵਿਭਾਗ ਦੇ ਇੰਸਪੈਕਟਰ ਸੁਭਾਸ਼, ਅਜੇ, ਅਮਿਤ ਦੀ ਦੇਖਭਾਲ 'ਚ 9 ਰੇਹੜੀਆਂ ਜ਼ਬਤ ਕੀਤੀਆਂ ਗਈਆਂ ਅਤੇ ਕਈ ਵਾਹਨਾਂ ਦੇ ਚਲਾਨ ਕੱਟੇ ਗਏ। ਇਸ ਮੌਕੇ ਦੁਕਾਨਦਾਰਾਂ ਨੂੰ ਸਹਿਯੋਗ ਦੇਣ ਨੂੰ ਕਿਹਾ ਗਿਆ।
ਕਰੀਬ 40 ਸਾਲ ਤੋਂ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਨੂੰ ਮਜਬੂਰ ਹਨ ਇਹ ਲੋਕ
NEXT STORY