ਲੁਧਿਆਣਾ(ਹਿਤੇਸ਼)-ਨਗਰ ਨਿਗਮ ਤੋਂ ਲੀਜ਼ 'ਤੇ ਜਗ੍ਹਾ ਲੈਣ ਵਾਲੇ ਯੂਨਿਟ ਮਾਲਕ ਕਈ ਦਹਾਕਿਆਂ ਤੋਂ ਬਿਨਾਂ ਕਿਰਾਇਆ ਦਿੱਤੇ ਕਬਜ਼ਾ ਜਮਾਈ ਬੈਠੇ ਹਨ ਅਤੇ ਕਿਸੇ ਅਫਸਰ ਦਾ ਇਸ ਗੱਲ ਧਿਆਨ ਹੀ ਨਹੀਂ ਗਿਆ, ਜਿਸ ਦਾ ਖੁਲਾਸਾ ਹੁਣ ਤਿੰਨ ਕੇਸਾਂ ਵਿਚ ਨੋਟਿਸ ਦੇਣ ਦੇ ਕੇਸ ਤਿਆਰ ਹੋਣ 'ਤੇ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪੁਰਾਣੇ ਸਮੇਂ ਵਿਚ ਵੇਚਣ ਜਾਂ ਰੱਖ ਰਖਾਅ ਦੇ ਝੰਜਟ ਵਿਚ ਪੈਣ ਦੀ ਜਗ੍ਹਾ ਨਿਗਮ ਨੇ ਕਈ ਛੋਟੀਆਂ-ਵੱਡੀਆਂ ਪ੍ਰਾਪਰਟੀਆਂ ਨੂੰ ਲੀਜ਼ 'ਤੇ ਦੇ ਦਿੱਤਾ ਸੀ, ਜਿਨ੍ਹਾਂ ਲਈ ਨਾ-ਮਾਤਰ ਕਿਰਾਇਆ ਵੀ ਤੈਅ ਕੀਤਾ ਗਿਆ ਪਰ ਆਪਣੀਆਂ ਇਨ੍ਹਾਂ ਜ਼ਮੀਨਾਂ ਨੂੰ ਲੈ ਕੇ ਨਿਗਮ ਅਧਿਕਾਰੀ ਕਿੰਨੇ ਸੰਜੀਦਾ ਹਨ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਲਗਭਗ ਸਾਰੀਆਂ ਪ੍ਰਾਪਰਟੀਆਂ ਦੀ ਲੀਜ਼ ਖਤਮ ਹੋ ਚੁੱਕੀ ਹੈ, ਜਿਨ੍ਹਾਂ ਵੱਲੋਂ ਲੰਬੇ ਸਮੇਂ ਤੋਂ ਕਿਰਾਇਆ ਵੀ ਨਹੀਂ ਜਮ੍ਹਾ ਕਰਵਾਇਆ ਜਾ ਰਿਹਾ, ਜਦੋਂਕਿ ਕਿਸੇ ਨੇ ਬਕਾਇਆ ਲੀਜ਼ ਮਨੀ ਵਸੂਲਣ ਦੇ ਨਾਲ ਜਗ੍ਹਾ ਖਾਲੀ ਕਰਵਾਉਣ ਦੀ ਜਹਿਮਤ ਨਹੀਂ ਉਠਾਈ। ਇਹ ਹਾਲਾਤ ਉਸ ਸਮੇਂ ਹਨ, ਜਦੋਂ ਨਿਗਮ ਦਾ ਖਜ਼ਾਨਾ ਖਾਲੀ ਹੋਣ ਕਾਰਨ ਰੁਟੀਨ ਖਰਚੇ ਕਰਨ ਅਤੇ ਤਨਖਾਹ ਦੇਣ ਵਿਚ ਮੁਸ਼ਕਲ ਪੇਸ਼ ਆ ਰਹੀ ਹੈ, ਇਸ ਦੌਰ ਵਿਚ ਪੁਰਾਣਾ ਕਿਰਾਇਆ ਵਸੂਲਣ ਤੋਂ ਇਲਾਵਾ ਜਗ੍ਹਾ ਖਾਲੀ ਕਰਵਾ ਕੇ ਵੇਚਣ ਨਾਲ ਹੀ ਕਰੋੜਾਂ ਦੀ ਆਮਦਨ ਹੋ ਸਕਦੀ ਹੈ।
ਚੌੜਾ ਬਾਜ਼ਾਰ ਦੇ ਤਿੰਨ ਕੇਸਾਂ ਤੋਂ ਹੋਵੇਗੀ ਕਾਰਵਾਈ ਦੀ ਸ਼ੁਰੂਆਤ
ਨਿਗਮ ਨੇ ਲੀਜ਼ 'ਤੇ ਜਗ੍ਹਾ ਲੈਣ 'ਤੇ ਕਾਰਵਾਈ ਦੀ ਸ਼ੁਰੂਆਤ ਜ਼ੋਨ ਏ ਦੇ ਅਧੀਨ ਆਉਂਦੇ ਇਲਾਕੇ ਚੌੜਾ ਬਾਜ਼ਾਰ ਤੋਂ ਕੀਤੀ ਹੈ, ਜਿੱਥੇ ਇਕ ਬੁੱਕ ਸ਼ਾਪ ਅਤੇ ਦੋ ਕਲਾਥ ਸਟੋਰ ਦੀ ਜਗ੍ਹਾ ਵੀ ਲੀਜ਼ 'ਤੇ ਦਿੱਤੀ ਹੋਈ ਹੈ, ਜਦੋਂਕਿ ਲੀਜ਼ ਖਤਮ ਹੋਏ ਦੋ ਦਹਾਕੇ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ। ਪੀ. ਡਬਲਿਊ. ਡੀ. ਪੈਟਰਨ 'ਤੇ ਉਨ੍ਹਾਂ ਸਾਈਟਾਂ ਦੇ ਕਿਰਾਏ ਦੀ ਅਸੈੱਸਮੈਂਟ ਕਰਵਾਈ ਜਾ ਰਹੀ ਹੈ ਅਤੇ ਉਸ ਪੈਸੇ ਦੀ ਵਸੂਲੀ ਤੋਂ ਬਾਅਦ ਵੇਕੇਸ਼ਨ ਨੋਟਿਸ ਦਿੱਤਾ ਜਾਵੇਗਾ।
ਭਾਗਸਰ ਦੇ ਬਸ਼ਿੰਦਿਆਂ ਨੂੰ ਅਜੇ ਤੱਕ ਨਸੀਬ ਨਹੀਂ ਹੋਇਆ ਪੀਣ ਲਈ ਸਾਫ ਪਾਣੀ
NEXT STORY