ਲੁਧਿਆਣਾ(ਹਿਤੇਸ਼)-ਨਗਰ ਨਿਗਮ 'ਚ ਕੰਗਾਲੀ ਦੇ ਜਿਸ ਦੌਰ ਕਾਰਨ ਮੁਲਾਜ਼ਮਾਂ ਨੂੰ ਕਾਫੀ ਦੇਰ ਨਾਲ ਤਨਖਾਹ ਮਿਲਦੀ ਹੈ, ਉਸ ਹਾਲਾਤ ਲਈ ਕਿਤੇ ਨਾ ਕਿਤੇ ਇਹ ਅਫਸਰ ਆਪ ਵੀ ਜ਼ਿੰਮੇਵਾਰ ਸਾਬਤ ਹੋ ਰਹੇ ਹਨ, ਜੋ ਨਾਜਾਇਜ਼ ਰੂਪ ਨਾਲ ਏ. ਸੀ. ਚਲਾ ਕੇ ਨਿਗਮ 'ਤੇ ਬਿਜਲੀ ਬਿੱਲਾਂ ਦਾ ਬੋਝ ਵਧਾ ਰਹੇ ਹਨ। ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਐਕਸੀਅਨ ਗ੍ਰੇਡ ਤੋਂ ਉੱਪਰ ਦੇ ਅਧਿਕਾਰੀ ਹੀ ਏ. ਸੀ. ਲਾਉਣ ਲਈ ਅਧਿਕਾਰਤ ਹਨ ਪਰ ਨਗਰ ਨਿਗਮ ਵਿਚ ਤਾਂ ਬੁਰਾ ਹਾਲ ਹੈ, ਜਿੱਥੇ ਕਾਫੀ ਹੇਠਲੀਆਂ ਪੋਸਟਾਂ 'ਤੇ ਬੈਠੇ ਅਫਸਰ ਵੀ ਏ. ਸੀ. ਦਾ ਆਨੰਦ ਮਾਣ ਰਹੇ ਹਨ। ਇਸ ਨਾਲ ਉਨ੍ਹਾਂ ਅਫਸਰਾਂ ਦੇ ਦਫਤਰ ਵਿਚ ਏ. ਸੀ. ਲਾਉਣ ਲਈ ਪ੍ਰਪੋਜ਼ਲ ਬਣਾਉਣ ਤੋਂ ਲੈ ਕੇ ਮਨਜ਼ੂਰੀ ਦੇਣ ਵਾਲੇ ਅਧਿਕਾਰੀਆਂ 'ਤੇ ਤਾਂ ਸਵਾਲ ਖੜ੍ਹੇ ਹੋ ਹੀ ਰਹੇ ਹਨ, ਇਥੋਂ ਤੱਕ ਕਿ ਮੁਲਾਜ਼ਮਾਂ ਨੇ ਆਪਣੇ ਆਫਿਸ ਵਿਚ ਪ੍ਰਾਈਵੇਟ ਤੌਰ 'ਤੇ ਏ. ਸੀ. ਲਾਏ ਹੋਏ ਹਨ, ਜਿਸ ਨਾਲ ਨਿਗਮ ਦੇ ਖਜ਼ਾਨੇ 'ਤੇ ਬਿਜਲੀ ਦਾ ਬੋਝ ਕਾਫੀ ਵਧ ਰਿਹਾ ਹੈ, ਜਦੋਂਕਿ ਅਜਿਹੇ ਏ. ਸੀ. ਦੀ ਰਿਪੇਅਰ ਅਤੇ ਸਰਵਿਸ ਸਰਕਾਰੀ ਖਰਚੇ ਨਾਲ ਹੋ ਰਹੀ ਹੈ। ਅਜਿਹੀਆਂ ਫਾਈਲਾਂ 'ਤੇ ਨਿਯਮਾਂ ਦੇ ਉਲਟ ਜਾ ਕੇ ਅਦਾਇਗੀ ਜਾਰੀ ਕਰਨ ਦੀ ਹਰੀ ਝੰਡੀ ਦੇਣ ਵਾਲੀ ਆਡਿਟ ਅਤੇ ਅਕਾਊਂਟ ਸ਼ਾਖਾ ਦੇ ਅਫਸਰ ਵੀ ਬਰਾਬਰ ਦੇ ਜ਼ਿੰਮੇਵਾਰ ਹਨ।
ਇਨ੍ਹਾਂ ਅਫਸਰਾਂ ਦੇ ਕਮਰਿਆਂ 'ਚ ਲੱਗੇ ਏ. ਸੀ. ਹਨ ਨਾਜਾਇਜ਼
* ਏ. ਟੀ. ਪੀ.
* ਸੁਪਰਡੈਂਟ
* ਐੱਸ. ਡੀ. ਓ., ਜੇ. ਈ.
* ਸੈਨੇਟਰੀ ਇੰਸਪੈਕਟਰ
* ਪੀ. ਏ. ਸਟਾਫ
* ਸਬ-ਜ਼ੋਨਲ ਆਫਿਸ
ਆਂਗਣਵਾੜੀ ਵਰਕਰਾਂ 'ਤੇ ਲਾਠੀਚਾਰਜ ਵਿਰੁੱਧ ਪ੍ਰਦਰਸ਼ਨ
NEXT STORY