ਜਲੰਧਰ— ਜਲੰਧਰ ਨਗਰ-ਨਿਗਮ ਚੋਣਾਂ 'ਚ ਹਾਰ ਤੋਂ ਬਾਅਦ ਬੁੱਧਵਾਰ ਨੂੰ ਅਸਫਲਤਾਵਾਂ ਦੇ ਕਾਰਨਾਂ 'ਤੇ ਮੰਥਨ ਕੀਤਾ ਗਿਆ। ਇਸ ਦੀ ਮੀਟਿੰਗ ਜ਼ਿਲਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ ਦੇ ਘਰ ਰੱਖੀ ਗਈ, ਜਿਸ 'ਚ ਬੀਬੀ ਜਾਗੀਰ ਕੌਰ ਸਮੇਤ ਅਕਾਲੀ ਉਮੀਦਵਾਰਾਂ ਨੇ ਹਿੱਸਾ ਲਿਆ ਅਤੇ ਜਾਗੀਰ ਕੌਰ ਦੇ ਨਾਲ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ। ਮੀਟਿੰਗ ਦੀ ਸ਼ੁਰੂਆਤ 'ਚ ਕਮਲਜੀਤ ਸਿੰਘ ਭਾਟੀਆ ਨੇ ਕਿਹਾ, ''ਪਾਰਟੀ ਨੇ ਮੇਰੇ 'ਤੇ ਭਰੋਸਾ ਕੀਤਾ ਸੀ ਅਤੇ ਮੈਂ ਭਰੋਸਾ ਕਾਇਮ ਰੱਖਿਆ ਹੈ। ਭਾਜਪਾ ਨੇ ਮੈਨੂੰ ਹਰਾਉਣ ਲਈ ਲੋਕਾਂ ਨੂੰ ਐੱਸ. ਐੱਮ. ਐੱਸ. ਤੱਕ ਕੀਤੇ। ਭਾਜਪਾ ਨੇ ਜੋ ਕੀਤਾ ਉਹ ਸਾਰਿਆਂ ਨੂੰ ਪਤਾ ਹੈ ਪਰ ਦੁਖ ਤਾਂ ਇਸ ਗੱਲ ਦਾ ਹੈ ਕਿ ਯੂਥ ਆਗੂ ਹੀ ਪਾਰਟੀ ਦਾ ਘਾਟਾ ਕਰਨ ਲਈ ਤੁਰਿਆ ਹੋਇਆ ਹੈ। ਪਹਿਲਾਂ ਮੇਰੀ ਟਿਕਟ ਕਟਾਉਣ ਤਾਂ ਫਿਰ ਹਰਾਉਣ ਲਈ ਜ਼ੋਰ ਲਾਉਂਦਾ ਰਿਹਾ। ਇਥੋਂ ਤੱਕ ਕਿ ਮੇਰੇ ਖਿਲਾਫ ਆਟੇ ਦੀਆਂ ਬੋਰੀਆਂ ਤੱਕ ਲੋਕਾਂ ਨੂੰ ਵੰਡੀਆਂ। ਉਨ੍ਹਾਂ ਨੇ ਕਿਹਾ ਕਿ ਪਾਰਟੀ ਨੂੰ ਚਾਹੀਦਾ ਹੈ ਕਿ ਕਾਲੀਆਂ ਭੇਡਾਂ ਨੂੰ ਬਾਹਰ ਕੱਢ ਦੇਵੇ।'' ਰਾਣਾ ਗੁਰਜੀਤ ਨੇ ਕਿਹਾ, ''ਭਾਜਪਾ ਨੇ ਸਾਨੂੰ ਐਂਟੀ ਵੋਟ ਭੁਗਤਾਈ। ਆਜ਼ਾਦ ਉਮੀਦਵਾਰ ਦੀ ਮਦਦ ਕੀਤੀ ਤਾਂ ਸਾਡਾ ਘਾਟਾ ਕਰਵਾ ਦਿੱਤਾ। ਵਿਧਾਨ ਸਭਾ ਚੋਣਾਂ 'ਚ ਮੈਂ ਘਰ-ਘਰ ਜਾ ਕੇ ਘੁੰਮਿਆ ਸੀ ਪਰ ਮੇਰੀ ਵਾਰੀ ਆਈ ਤਾਂ ਭਾਜਪਾ ਦੇ ਲੀਡਰਾਂ ਨੇ ਦਗਾ ਕਰ ਦਿੱਤੀ।''
ਇਕਬਾਲ ਸਿੰਘ ਢੀਂਡਸਾ ਨੇ ਕਿਹਾ, ''ਭਾਜਪਾ ਨੇ ਅਕਾਲੀਆਂ ਨੂੰ ਹਰਾਉਣ ਲਈ ਤਾਕਤ ਤਾਂ ਲਾ ਦਿੱਤੀ ਪਰ ਫਿਰ ਖੁਦ ਨੂੰ ਵੀ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ। ਹੁਣ ਪਾਰਟੀ ਸਾਨੂੰ ਜੋ ਡਿਊਟੀ ਲਗਾਵੇਗੀ ਉਸ ਲਈ ਡੱਟ ਕੇ ਖੜ੍ਹੇ ਹਾਂ। ਮੇਰੇ ਵਾਰਡ 'ਚ ਭਾਜਪਾ ਦਾ ਐਕਸ ਕੌਂਸਲਰ ਕਾਂਗਰਸ ਦੇ ਬੂਥਾਂ 'ਤੇ ਬੈਠਾ ਰਿਹਾ।''
ਵਾਰਡ ਨੰਬਰ 36 ਤੋਂ ਚੋਣਾਂ ਹਾਰਨ ਵਾਲੇ ਪ੍ਰਵੇਸ਼ ਤਾਂਗੜੀ ਬੋਲੇ ਭਾਜਪਾ ਵਾਲੇ ਸਾਡੇ ਆਪਣੇ ਨਹੀਂ ਮੇਰੇ ਵਾਰਡ 'ਚ ਭਾਜਪਾ ਵਾਲੇ ਸਾਰੇ ਆਜ਼ਾਦ ਉਮੀਦਵਾਰ ਦੇ ਨਾਲ ਖੜ੍ਹੇ ਹੋ ਗਏ ਸਨ।
ਗਗਨਦੀਪ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਸਾਡੇ ਇਲਾਕੇ 'ਚ ਲੋਕਾਂ ਨੂੰ ਡਰਾ ਦਿੱਤਾ ਸੀ। ਸਾਡੀ ਲੀਡਰਸ਼ਿਪ ਨੂੰ ਵੀ ਕਰਵਰਾਂ ਦੀ ਪਿੱਠ ਉੱਤੇ ਹੱਥ ਰੱਖਣਾ ਚਾਹੀਦਾ ਹੈ। ਅਸੀਂ ਕਾਂਗਰਸ ਨੂੰ ਟੱਕਰ ਦਿੱਤੀ ਹੈ ਅਗਲੀ ਵਾਰ ਹਰਾ ਕੇ ਦਿਖਾਵਾਂਗੇ।
ਸੌਦਾਗਰ ਸਿੰਘ ਔਜਲਾ ਨੇ ਕਿਹਾ ਕਿ ਮੇਰੀ ਪਤਨੀ ਪਰਮਿੰਦਰ ਕੌਰ ਮੈਦਾਨ 'ਚ ਸੀ। ਅਸੀਂ ਹਰ ਤਰ੍ਹਾਂ ਦਾ ਜ਼ੋਰ ਲਗਾਇਆ ਪਰ ਸਾਡੇ ਬੂਥ 'ਤੇ ਭਾਜਪਾ ਹੀ ਕੀ ਆਪਣੀ ਲੀਡਰਸ਼ਿੱਪ ਦਾ ਵੀ ਕੋਈ ਯੋਗਦਾਨ ਨਹੀਂ ਸੀ। ਇੰਦਰਜੀਤ ਸੋਨੂੰ ਬੋਲੇ ਭਾਜਪਾ ਤਾਂ ਸਾਡੇ ਨਾਲ ਨਹੀਂ ਸੀ ਪਰ ਅਕਾਲੀ ਦਲ 'ਚ ਵੀ ਤਾਲਮੇਲ ਦੀ ਘਾਟ ਰਹੀ। ਆਪਣੇ ਹੀ ਇਕ ਦੂਜੇ ਦੀਆਂ ਲੱਤਾਂ ਖਿੱਚਦੇ ਰਹੇ। ਬਾਲ ਕਿਸ਼ਨ ਨੇ ਕਿਹਾ ਕਿ ਸਾਡੇ ਵਾਰਡ 'ਚ ਭਾਜਪਾ ਨੇ ਪੂਰਾ ਵਿਰੋਧ ਕੀਤਾ ਜੇਕਰ ਭਾਜਪਾ ਸਾਥ ਦਿੰਦੀ ਤਾਂ ਸਾਡੀ ਜਿੱਤ ਯਕੀਨੀ ਸੀ। ਭਜਨ ਲਾਲ ਚੋਪੜਾ ਬੋਲਾ ਸਾਨੂੰ ਹਰਾਉਣ 'ਚ ਭਾਜਪਾ ਦਾ ਪੂਰਾ ਯੋਗਦਾਨ ਰਿਹਾ ਹੈ।
ਬਲਬੀਰ ਸਿੰਘ ਬਿੱਟੂ ਨੇ ਕਿਹਾ, ''ਭਾਜਪਾ ਤਾਂ ਸਾਡੀ ਐਂਟੀ ਪਾਰਟੀ ਬਣ ਕੇ ਸਾਹਮਣੇ ਆ ਗਈ। ਸਾਡੀ ਮਦਦ ਤਾਂ ਕੀ ਕਰਨੀ ਸੀ ਸਾਡਾ ਹੀ ਨੁਕਸਾਨ ਕਰਵਾ ਗਏ।'' ਵਾਰਡ ਨੰਬਰ 10 ਤੋਂ ਹਾਰੇ ਕਮਲੇਸ਼ ਨੇ ਕਿਹਾ, ''ਭਾਜਪਾ ਉਪਰੋਂ-ਉਪਰੋਂ ਸਾਡੇ ਨਾਲ ਸੀ ਪਰ ਅੰਦਰੋਂ-ਅੰਦਰੋਂ ਦੂਜਿਆਂ ਨਾਲ ਯਾਰੀਆਂ ਨਿਭਾਈਆਂ।''
ਜ਼ਿਲਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ ਨੇ ਕਿਹਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਭਾਜਪਾ ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ ਤੋਂ ਆਪਣੇ ਉਮੀਦਵਾਰਾਂ ਲਈ ਸਾਥ ਮੰਗਿਆ ਸੀ ਪਰ ਸ਼ਰਮਾ ਨੇ ਸਾਫ ਕਹਿ ਦਿੱਤਾ ਸੀ ਕਿ ਅਕਾਲੀ ਦਲ ਨੇ ਤਾਂ ਵਿਧਾਨ ਸਭਾ 'ਚ ਭਾਜਪਾ ਦਾ ਵਿਰੋਧ ਕੀਤਾ ਸੀ ਹੁਣ ਉਸ ਦਾ ਹੀ ਨਤੀਜਾ ਸਾਹਮਣੇ ਆ ਰਿਹਾ ਹੈ। ਮੰਨਣ ਸ਼ਰਮਾ ਨੇ ਕਿਹਾ ਕਿ ਰਮੇਸ਼ ਸ਼ਰਮਾ ਦੇ ਕਾਰਨ ਹੀ ਚਾਰੋਂ ਹਲਕਿਆਂ 'ਚ ਅਕਾਲੀ ਦਲ ਦੇ ਉਮੀਦਵਾਰ ਹਾਰੇ। ਹੁਣ ਵਰਕਰ ਮੰਗ ਰਹੇ ਹਨ ਕਿ ਅਕਾਲੀ-ਭਾਜਪਾ ਗਠਜੋੜ ਖਤਮ ਹੋਣਾ ਚਾਹੀਦਾ ਹੈ ਤਾਂ ਇਹ ਮੰਗ ਪਾਰਟੀ ਹਾਈਕਮਾਨ ਤੱਕ ਪਹੁੰਚਾ ਦੇਣਗੇ।
ਉਥੇ ਹੀ ਰਮੇਸ਼ ਕੁਮਾਰ ਨੇ ਕਿਹਾ ਕਿ ਕੁਲਵੰਤ ਸਿੰਘ ਮੰਨਣ ਹਾਰ ਸਵੀਕਾਰ ਕਰਨ ਦੀ ਬਜਾਏ ਕਿਨਾਰਾ ਕਰ ਰਹੇ ਹਨ। ਰਹੀ ਗੱਲ ਸਹਿਯੋਗ ਦੀ ਤਾਂ ਉਨ੍ਹਾਂ ਨੇ ਕਦੇ ਅਜਿਹੇ ਕੁਝ ਨਹੀਂ ਕਿਹਾ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਉਨ੍ਹਾਂ 5 ਸੀਟਾਂ 'ਤੇ ਵੀ ਜਿੱਤ ਨਸੀਬ ਨਹੀਂ ਹੋਣੀ ਸੀ ਜੇਕਰ ਭਾਜਪਾ ਸਹਿਯੋਗ ਨਾ ਕਰਦੀ। ਇਨ੍ਹਾਂ ਵਾਰਡਾਂ 'ਚ ਭਾਜਪਾ ਦੇ ਬਿਨਾਂ ਅਕਾਲੀ ਦਲ ਇਥੇ ਇੱਕਲੇ ਨਹੀਂ ਚੱਲ ਸਕਦਾ ਸੀ। ਅਸੀਂ ਉਥੇ ਪੂਰੀ ਸਪਰੋਟ ਕੀਤੀ।
ਸ੍ਰੀ ਚਮਕੌਰ ਸਾਹਿਬ 'ਚ 3 ਦਿਨਾ ਸ਼ਹੀਦੀ ਜੋੜ ਮੇਲਾ ਸ਼ੁਰੂ
NEXT STORY