ਲੁਧਿਆਣਾ (ਹਿਤੇਸ਼)-ਗਰਮੀ ਦੇ ਮੌਸਮ 'ਚ ਹੋਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਨੂੰ ਲੈ ਕੇ ਮੇਅਰ ਨੇ ਗੰਭੀਰਤਾ ਦਿਖਾਈ ਹੈ, ਜਿਸ ਦੇ ਤਹਿਤ ਓ. ਐਂਡ ਐੱਮ. ਬਰਾਂਚ ਦੇ ਅਧਿਕਾਰੀਆਂ ਦੀ ਬੈਠਕ ਬੁਲਾ ਕੇ ਗੰਦੇ ਪਾਣੀ ਦੀ ਸਪਲਾਈ ਰੋਕਣ ਅਤੇ ਕਲੋਰੀਨੇਸ਼ਨ 'ਤੇ ਜ਼ੋਰ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।
ਮੇਅਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਹਰ ਸਾਲ ਗਰਮੀ ਦੇ ਮੌਸਮ ਵਿਚ ਗੈਸਟ੍ਰੋ ਅਤੇ ਡਾਇਰੀਆਂ ਵਰਗੀਆਂ ਬੀਮਾਰੀਆਂ ਦੀ ਲਪੇਟ 'ਚ ਆਉਣ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦੀ ਮੁੱਖ ਵਜ੍ਹਾ ਗੰਦੇ ਪਾਣੀ ਦੀ ਸਪਲਾਈ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਉਂਦੀ ਹੈ। ਉਸ ਦੇ ਮੱਦੇਨਜ਼ਰ ਗੰਦੇ ਪਾਣੀ ਦੀ ਸਪਲਾਈ ਸਬੰਧੀ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ। ਜਦ ਤੱਕ ਸਬੰਧਤ ਇਲਾਕੇ 'ਚ ਸਾਫ ਪਾਣੀ ਦੀ ਸਪਲਾਈ ਬਹਾਲ ਨਾ ਹੋਵੇ ਤਦ ਤੱਕ ਲੋਕਾਂ ਨੂੰ ਟੈਂਕਰਾਂ ਦੇ ਜ਼ਰੀਏ ਪਾਣੀ ਦੀ ਸਪਲਾਈ ਦਿੱਤੀ ਜਾਵੇ। ਮੇਅਰ ਨੇ ਅਧਿਕਾਰੀਆਂ ਨੂੰ ਪਾਣੀ 'ਚ ਕਲੋਰੀਨ ਦੀ ਮਿਕਸਿੰਗ ਪੂਰੀ ਮਾਤਰਾ 'ਚ ਹੋਣਾ ਯਕੀਨੀ ਬਣਾਉਣ ਲਈ ਕਿਹਾ ਹੈ। ਜਿਸ ਦੇ ਤਹਿਤ ਇਲਾਕਾ ਵਾਈਜ਼ ਅਤੇ ਟਿਊਬਵੈੱਲ ਤੋਂ ਪਾਣੀ ਦੀ ਸੈਂਪਲਿੰਗ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਡਿਸਪੋਜ਼ਲ ਚਾਰਜਿਜ਼ ਦੀ ਚੋਰੀ ਸਬੰਧੀ ਹੋਈ ਅਧਿਕਾਰੀਆਂ ਦੀ ਖਿਚਾਈ
ਮੀਟਿੰਗ 'ਚ ਇਹ ਮੁੱਦਾ ਚੁੱਕਿਆ ਕਿ ਜਿਸ ਤਰ੍ਹਾਂ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਪਾਣੀ-ਸੀਵਰੇਜ ਦੇ ਬਿੱਲ ਨਹੀਂ ਦਿੱਤੇ ਜਾ ਰਹੇ, ਉਸੇ ਤਰ੍ਹਾਂ ਵੱਡੇ ਪੈਮਾਨੇ 'ਤੇ ਡਿਸਪੋਜ਼ਲ ਚਾਰਜਿਜ਼ ਦੀ ਚੋਰੀ ਵੀ ਹੋ ਰਹੀ ਹੈ। ਜਿਸ ਦੇ ਤਹਿਤ ਜ਼ਿਆਦਾਤਰ ਲੋਕ ਤਾਂ ਸਬਮਰਸੀਬਲ ਪੰਪ ਲਾ ਕੇ ਪਾਣੀ ਕੱਢਣ ਦੇ ਬਾਵਜੂਦ ਨਗਰ ਨਿਗਮ ਨੂੰ ਕੋਈ ਫੀਸ ਨਹੀਂ ਜਮ੍ਹਾ ਕਰਵਾ ਰਹੇ ਹਨ। ਇਹੀ ਹਾਲ ਇੰਡਸਟਰੀਅਲ ਯੂਨਿਟਾਂ ਦਾ ਹੈ, ਜੋ ਪਾਣੀ ਦੇ ਡਿਸਚਾਰਜ ਦੀ ਸਹੀ ਜਾਣਕਾਰੀ ਨਾ ਦੇ ਕੇ ਨਗਰ ਨਿਗਮ ਨੂੰ ਪੂਰਾ ਡਿਸਪੋਜ਼ਲ ਚਾਰਜਿਜ਼ ਨਹੀਂ ਦਿੰਦੇ, ਜਿਸ ਬਾਰੇ 'ਚ ਜ਼ੋਨ ਬੀ ਨਾਲ ਸਬੰਧਤ ਰਿਪੋਰਟ ਮੰਗੀ ਗਈ ਤਾਂ ਅਧਿਕਾਰੀਆਂ ਕੋਲ ਕੋਈ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ। ਜਿਸ 'ਤੇ ਮੇਅਰ ਵੱਲੋਂ ਅਫਸਰਾਂ ਦੀ ਖਿਚਾਈ ਕੀਤੀ ਅਤੇ ਐਡੀਸ਼ਨਲ ਕਮਿਸ਼ਨਰ ਨੂੰ 15 ਦਿਨ ਦੇ ਅੰਦਰ ਸਰਵੇ ਕਰਵਾਉਣ ਲਈ ਬੋਲਿਆ ਗਿਆ ਹੈ।
ਬਰਸਾਤ ਦੇ ਮੌਸਮ ਤੋਂ ਪਹਿਲਾਂ ਚੱਲੇਗੀ ਸੀਵਰੇਜ ਤੇ ਰੋਡ ਜਾਲੀਆਂ ਸਬੰਧੀ ਮੁਹਿੰਮ
ਮੀਟਿੰਗ ਵਿਚ ਓ. ਐਂਡ ਐੱਮ. ਨਾਲ ਸਬੰਧਤ ਸੀਵਰੇਜ ਸਿਸਟਮ ਨੂੰ ਲੈ ਕੇ ਵੀ ਚਰਚਾ ਕੀਤੀ ਗਈ। ਉਸ ਦੇ ਤਹਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਬਰਸਾਤ ਦੇ ਮੌਸਮ ਵਿਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਨਾ ਆਉਣ ਦੇਣ ਲਈ ਸੀਵਰੇਜ ਲਾਈਨ ਦੀ ਸਫਾਈ ਲਈ ਸਪੈਸ਼ਲ ਮੁਹਿੰਮ ਸ਼ੁਰੂ ਕੀਤੀ ਜਾਵੇ। ਇਸੇ ਤਰ੍ਹਾਂ ਪਾਣੀ ਦੀ ਨਿਕਾਸੀ ਲਈ ਸੜਕਾਂ ਦੇ ਕਿਨਾਰੇ ਬਣੀਆਂ ਰੋਡ ਜਾਲੀਆਂ ਦੀ ਸਫਾਈ ਦਾ ਕੰਮ ਸ਼ੁਰੂ ਕਰਨ ਲਈ ਬੋਲਿਆ ਗਿਆ ਹੈ, ਜਿਸ ਵਿਚ ਸਫਾਈ ਦੇ ਦੌਰਾਨ ਨਿਕਲਣ ਵਾਲੀ ਗੰਦਗੀ ਨੂੰ ਨਾਲ-ਨਾਲ ਉਠਾਉਣ ਦੇ ਨਿਰਦੇਸ਼ ਵੀ ਦਿੱਤੇ ਗਏ।
ਕਲਯੁਗੀ ਮਾਂ ਦੀ ਕਰਤੂਤ, ਕੂੜੇ ਦੇ ਢੇਰ 'ਤੇ ਸੁੱਟਿਆ ਭਰੂਣ
NEXT STORY