ਸੁਨਾਮ ਊਧਮ ਸਿੰਘ ਵਾਲਾ(ਮੰਗਲਾ)—ਵਾਰਡ ਨੰਬਰ 15 ਮੁਹੱਲਾ ਏਕਤਾ ਨਗਰ ਸੁਨਾਮ ਵਿਖੇ ਗੰਦੇ ਪਾਣੀ ਦੀ ਨਿਕਾਸੀ ਅਤੇ ਕੂੜੇ ਕਰਕਟ ਦੇ ਢੁੱਕਵੇਂ ਪ੍ਰਬੰਧ ਨਾ ਹੋਣ 'ਤੇ ਮੁਹੱਲਾ ਵਾਸੀਆਂ ਨੇ ਇਕੱਠੇ ਹੋ ਕੇ ਵਾਰਡ ਦੇ ਐੈੱਮ. ਸੀ. ਅਤੇ ਨਗਰ ਕੌਂਸਲ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਸਵੰਤ ਰਾਏ, ਭਰਪੂਰ ਸਿੰਘ, ਲਾਭ ਸਿੰਘ, ਬੱਬੂ ਸਿੰਘ, ਰਵਿੰਦਰ ਕੁਮਾਰ, ਜੋਗਿੰਦਰ ਸਿੰਘ, ਪੰਕਜ ਕੁਮਾਰ, ਦਰਸ਼ਨ ਸਿੰਘ ਆਦਿ ਨੇ ਕਿਹਾ ਕਿ 17 ਮਾਰਚ ਨੂੰ ਅਸੀਂ ਮੁਹੱਲਾ ਨਿਵਾਸੀ ਵਾਰਡ ਦੇ ਐੈੱਮ. ਸੀ. ਨੂੰ ਮਿਲੇ ਅਤੇ ਉਨ੍ਹਾਂ ਨੂੰ ਇਕ ਮੰਗ ਪੱਤਰ ਵੀ ਦਿੱਤਾ ਪਰ ਅੱਜ ਤੱਕ ਨਾਲੀਆਂ ਦੇ ਗੰਦੇ ਪਾਣੀ ਅਤੇ ਕੂੜੇ ਕਰਕਟ ਦਾ ਕੋਈ ਢੁੱਕਵਾਂ ਹੱਲ ਨਹੀਂ ਕੀਤਾ ਗਿਆ। ਨਗਰ ਕੌਂਸਲ ਦੇ ਅਧਿਕਾਰੀ ਮੁਹੱਲੇ ਵਿਚ ਆਉਂਦੇ ਹਨ ਅਤੇ ਗੇੜਾ ਲਾ ਕੇ ਚਲੇ ਜਾਂਦੇ ਹਨ। ਅਸੀਂ ਸਾਰੇ ਵਾਰ-ਵਾਰ ਨਗਰ ਕੌਂਸਲ ਅਧਿਕਾਰੀਆਂ ਤੋਂ ਮੰਗ ਕਰ ਚੁੱਕੇ ਹਾਂ ਕਿ ਸੜਕ ਦੇ ਨਾਲ-ਨਾਲ ਪੱਕਾ ਨਾਲਾ ਬਣਾ ਕੇ ਉਸ ਨੂੰ ਢਕਿਆ ਜਾਵੇ। ਨਾਲਿਆਂ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਇਕੋ-ਇਕ ਇਹੀ ਹੱਲ ਹੈ। ਉਨ੍ਹਾਂ ਕਿਹਾ ਕਿ ਉਹ ਇਕ ਵਾਰ ਫਿਰ 9 ਅਪ੍ਰੈਲ ਨੂੰ ਐੱਸ. ਡੀ. ਐੱਮ. ਸੁਨਾਮ ਨੂੰ ਮਿਲ ਕੇ ਇਸ ਸਮੱਸਿਆ ਬਾਰੇ ਜਾਣੂ ਕਰਵਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਕੌਰ, ਨਿਰਮਲਾ ਕੌਰ, ਬਿੰਦਰ ਕੌਰ, ਰੇਖਾ ਰਾਣੀ, ਕਰਨੈਲ ਸਿੰਘ, ਰਣਜੀਤ ਕੌਰ, ਗੁਰਦੇਵ ਕੌਰ, ਰੰਜਨਾ, ਅਮਰਜੀਤ ਕੌਰ ਸਣੇ ਵੱਡੀ ਗਿਣਤੀ ਵਿਚ ਮੁਹੱਲਾ ਵਾਸੀ ਹਾਜ਼ਰ ਸਨ।
ਮਨੀ ਲਾਂਡਰਿੰਗ ਕੇਸ 'ਚ ਚਾਹਲ ਨੂੰ ਮਿਲੀ ਜ਼ਮਾਨਤ
NEXT STORY