ਮੋਹਾਲੀ (ਕੁਲਦੀਪ) - ਪੰਜਾਬ ਪੁਲਸ ਦੇ ਡਿਸਮਿਸ ਹੋ ਚੁੱਕੇ ਡੀ. ਐੱਸ. ਪੀ. ਜਗਦੀਸ਼ ਭੋਲਾ ਖਿਲਾਫ ਕਰੋੜਾਂ ਦੇ ਸਿੰਥੈਟਿਕ ਡਰੱਗ ਸਮੱਗਲਿੰਗ ਕੇਸ ਨਾਲ ਜੁੜੇ ਮਨੀ ਲਾਂਡਰਿੰਗ ਕੇਸ 'ਚ ਮੁਲਜ਼ਮ ਜਗਜੀਤ ਸਿੰਘ ਚਾਹਲ ਨੂੰ ਸੀ. ਬੀ. ਆਈ. ਦੀ ਅਦਾਲਤ ਨੇ 10 ਦਿਨਾਂ ਲਈ ਜ਼ਮਾਨਤ ਦੇ ਦਿੱਤੀ ਹੈ । ਜਾਣਕਾਰੀ ਮੁਤਾਬਕ ਚਾਹਲ ਦੇ ਵਕੀਲ ਅਨਿਲ ਕੇ. ਸਾਗਰ ਨੇ ਅਦਾਲਤ ਨੂੰ ਦੱਸਿਆ ਸੀ ਕਿ ਚਾਹਲ ਦੇ ਪਿਤਾ ਨੂੰ ਹਾਰਟ ਅਟੈਕ ਆਇਆ ਸੀ ਅਤੇ ਇਸ ਸਮੇਂ ਉਹ ਹਸਪਤਾਲ 'ਚ ਇਲਾਜ ਅਧੀਨ ਹਨ । ਅਦਾਲਤ ਨੇ ਚਾਹਲ ਦੀ ਜ਼ਮਾਨਤ ਮਨਜ਼ੂਰ ਕਰਦਿਆਂ ਉਸ ਨੂੰ 10 ਦਿਨ ਦੀ ਜ਼ਮਾਨਤ ਦੇ ਦਿੱਤੀ ਹੈ । ਉਸ ਦਾ ਪਾਸਪੋਰਟ ਅਦਾਲਤ ਨੇ ਜਮ੍ਹਾ ਕਰਵਾ ਲਿਆ ਹੈ ।
ਕਰਾਟੇ ਖਿਡਾਰਨ ਦੀ ਆਤਮ-ਹੱਤਿਆ ਦੇ ਮਾਮਲੇ 'ਚ ਦਰਜ ਕੇਸ ਨੂੰ ਸਿੱਟ ਨੇ ਕੀਤਾ ਰੱਦ
NEXT STORY