ਅਬੋਹਰ(ਸੁਨੀਲ)– ਅਬੋਹਰ-ਫਾਜ਼ਿਲਕਾ ਰੋਡ ’ਤੇ ਸਥਿਤ ਮੁਹੱਲਾ ਦਿਆਲ ਨਗਰੀ ਦੀ ਗਲੀ ਨੰਬਰ 2 ਵਾਸੀ ਸੈਂਕਡ਼ੇ ਲੋਕ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੀ ਲਾਪ੍ਰਵਾਹੀ ਕਾਰਨ ਨਾਰਕ ਭਰਿਆ ਜੀਵਨ ਜਿਊਣ ਨੂੰ ਮਜਬੂਰ ਹਨ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਬਾਗ ਕੰਬੋਜ, ਪਰਮਜੀਤ ਕੰਬੋਜ, ਰਾਧੇ ਸ਼ਾਮ, ਇੰਦਰਜੀਤ ਸਿੰਘ, ਬਲਵਿੰਦਰ ਸਿੰਘ, ਅਵਤਾਰ ਸਿੰਘ, ਖਜਾਨ ਚੰਦ, ਵਰਿਆਮ ਚੰਦ, ਕਿਰਨ ਰਾਣੀ, ਰਾਜ ਰਾਣੀ, ਰੇਸ਼ਮਾ ਰਾਣੀ, ਬੇਗਾ ਬਾਈ ਆਦਿ ਨੇ ਦੱਸਿਆ ਕਿ ਮੇਨ ਕਿੱਲਿਆਂਵਾਲੀ ਰੋਡ ’ਤੇ ਪਾਈਪ ਪਾਏ ਜਾਣ ਨਾਲ ਉਨ੍ਹਾਂ ਦੀ ਗਲੀ ਦੇ ਪਾਣੀ ਦੀ ਨਿਕਾਸੀ ਬੰਦ ਹੋ ਗਈ ਹੈ, ਜਿਸ ਕਾਰਨ ਸੀਵਰੇਜ ਅਤੇ ਨਾਲੀਆਂ ਦਾ ਪਾਣੀ ਗਲੀ ’ਚ ਹੀ ਵਗਦਾ ਰਹਿੰਦਾ ਹੈ। ਮੀਂਹ ਤੋਂ ਬਾਅਦ ਹਾਲਾਤ ਹੋਰ ਖਰਾਬ ਹੋ ਗਏ ਤੇ ਪਾਣੀ ਉਨ੍ਹਾਂ ਦੇ ਕਮਰਿਆਂ ’ਚ ਵੀ ਦਾਖਲ ਹੋ ਗਿਆ, ਜਿਸ ਦੇ ਨਾਲ ਉਨ੍ਹਾਂ ਦਾ ਸਾਮਾਨ ਵੀ ਖਰਾਬ ਹੋ ਗਿਆ। ਉਪਰੋਕਤ ਲੋਕਾਂ ਨੇ ਉਪਮੰਡਲ ਅਧਿਕਾਰੀ ਪੂਨਮ ਸਿੰਘ ਤੋਂ ਗਲੀ ਦਾ ਦੌਰਾ ਕਰ ਕੇ ਉਨ੍ਹਾਂ ਨੂੰ ਨਾਰਕ ਭਰੇ ਜੀਵਨ ਤੋਂ ਕੱਢਣ ਦੀ ਮੰਗ ਕੀਤੀ ਹੈ।
ਮੰਗਾਂ ਦੇ ਹੱਕ ’ਚ ਮਿਊਂਸੀਪਲ ਮੁਲਾਜ਼ਮਾਂ ਕੀਤੀ ਹੜਤਾਲ
NEXT STORY