ਅੰਮ੍ਰਿਤਸਰ (ਰਮਨ)- ਮਹਾਨਗਰ ਵਿਚ ਠੰਢ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਸਵੇਰੇ ਸ਼ਹਿਰ ਅਤੇ ਇਸ ਦੇ ਬਾਹਰੀ ਹਿੱਸਿਆਂ ਵਿਚ ਸੰਘਣੀ ਸਮੌਗ ਨੇ ਹਵਾ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ ਆਮ ਜੀਵਨ ਪ੍ਰਭਾਵਿਤ ਹੋ ਗਿਆ। ਸੰਘਣੀ ਸਮੌਗ ਨੇ ਦ੍ਰਿਸ਼ਟੀ ਨੂੰ ਕਾਫ਼ੀ ਘਟਾ ਦਿੱਤਾ, ਜਿਸ ਨਾਲ ਸੜਕਾਂ ’ਤੇ ਡਰਾਈਵਰਾਂ ਲਈ ਮੁਸ਼ਕਲਾਂ ਪੈਦਾ ਹੋ ਗਈਆਂ। ਸਵੇਰੇ ਵਾਹਨ ਹੌਲੀ ਚੱਲ ਰਹੇ ਸਨ, ਖਾਸ ਕਰ ਕੇ ਹਾਈਵੇਅ ਅਤੇ ਮੁੱਖ ਸੜਕਾਂ ’ਤੇ ਸੰਘਣੀ ਧੁੰਦ ਨੇ ਆਮ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਸੀ, ਜਿਸ ਨਾਲ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਹੋਈਆਂ ਹਨ ਅਤੇ ਆਮ ਕੰਮਕਾਜ ਵਿਚ ਵਿਘਨ ਪਿਆ ਹੈ।
ਇਹ ਵੀ ਪੜ੍ਹੋ- 19 ਦਸੰਬਰ ਨੂੰ ਪੂਰੇ ਪੰਜਾਬ 'ਚ ਅਲਰਟ, ਮੌਸਮ ਵਿਭਾਗ ਨੇ 5 ਦਿਨਾਂ ਦੀ ਦਿੱਤੀ ਜਾਣਕਾਰੀ
ਏਅਰ ਕੁਆਲਿਟੀ ਇੰਡੈਕਸ ਅਕਸਰ ‘ਗੰਭੀਰ’ ਸ਼੍ਰੇਣੀ ਵਿਚ ਦਰਜ ਕੀਤਾ ਜਾਂਦਾ ਹੈ। ਸੰਘਣੀ ਸਮੌਗ ਕਾਰਨ ਕਈ ਉਡਾਣਾਂ ਰੱਦ ਜਾਂ ਦੇਰੀ ਨਾਲ ਚੱਲ ਰਹੀਆਂ ਹਨ। ਏਅਰਪੋਰਟ ਨੇ ਯਾਤਰੀਆਂ ਲਈ ਯਾਤਰਾ ਸਲਾਹ ਜਾਰੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਸਵੇਰੇ ਅਤੇ ਰਾਤ ਨੂੰ ਅੰਮ੍ਰਿਤਸਰ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਸੰਘਣੀ ਸਮੌਗ ਛਾਉਣ ਦੀ ਸਥਿਤੀ ਬਣੀ ਰਹੇਗੀ। ਦਿਨ ਵੇਲੇ ਕੁਝ ਧੁੱਪ ਦਿਖਾਈ ਦੇ ਸਕਦੀ ਹੈ ਪਰ ਠੰਢ ਬਣੀ ਰਹੇਗੀ। ਘੱਟੋ-ਘੱਟ ਤਾਪਮਾਨ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਲੋਕ ਵਧੇਰੇ ਠੰਢ ਮਹਿਸੂਸ ਕਰ ਰਹੇ ਹਨ। ਸੰਘਣੀ ਸਮੌਗ ਰੇਲ ਅਤੇ ਹਵਾਈ ਸੇਵਾਵਾਂ ਨੂੰ ਵੀ ਅੰਸ਼ਿਕ ਤੌਰ ’ਤੇ ਪ੍ਰਭਾਵਿਤ ਕਰ ਸਕਦੀ ਹੈ। ਪ੍ਰਸ਼ਾਸਨ ਨੇ ਡਰਾਈਵਰਾਂ ਨੂੰ ਸਾਵਧਾਨੀ ਵਰਤਣ ਹੌਲੀ ਗੱਡੀ ਚਲਾਉਣ ਅਤੇ ਸਮੌਗ ਵਿਚ ਲਾਈਟਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਲਈ ਸਵੇਰੇ ਸੰਘਣੀ ਸਮੌਗ ਦੀ ਸੰਭਾਵਨਾ ਜਤਾਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਸਕੂਲਾਂ ਨੂੰ ਲੈ ਕੇ ਜਾਰੀ ਹੋ ਗਿਆ ਨਵਾਂ ਫਰਮਾਨ, ਪੜ੍ਹੋ ਪੂਰੀ ਖ਼ਬਰ
ਰਾਤ ਨੂੰ ਵੱਧ ਜਾਂਦੈ ਹਾਦਸਿਆਂ ਦਾ ਖ਼ਤਰਾ
ਸ਼ਹਿਰ ਅਤੇ ਹਾਈਵੇਅ ’ਤੇ ਟਰੈਕਟਰ-ਟਰਾਲੀਆਂ ਵਿਚ ਰਿਫਲੈਕਟਰ ਦੀ ਕਮੀ ਅਤੇ ਬੈਕ ਲਾਈਟ ਨਾ ਹੋਣ ਨਾਲ ਰਾਤ ਨੂੰ ਹਾਦਸਿਆਂ ਦਾ ਖ਼ਤਰਾ ਵਧਾ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਟ੍ਰੈਫਿਕ ਪੁਲਸ ਕੋਈ ਸਖ਼ਤ ਕਾਰਵਾਈ ਨਹੀਂ ਕਰ ਰਹੀ ਹੈ। ਸੰਘਣੀ ਸਮੌਗ ਵਿਚ ਸੜਕਾਂ ’ਤੇ ਮੌਤ ਦੇ ਵਪਾਰੀ ਆਮ ਦ੍ਰਿਸ਼ ਹਨ। ਸੜਕਾਂ ’ਤੇ ਚੱਲਦੇ ਟਰੈਕਟਰ-ਟ੍ਰੇਲਰ, ਰਿਫਲੈਕਟਰਾਂ ਦੀ ਘਾਟ, ਹਾਦਸਿਆਂ ਦਾ ਇਕ ਵੱਡਾ ਕਾਰਨ ਹਨ। ਇਹ ਵਾਹਨ ਅਕਸਰ ਸਮੌਗ ਦੌਰਾਨ ਇਕ ਦੂਜੇ ਨਾਲ ਟਕਰਾ ਜਾਂਦੇ ਹਨ। ਟ੍ਰੈਫਿਕ ਪੁਲਸ ਧੁੰਦ ਦੌਰਾਨ ਵਾਹਨਾਂ ’ਤੇ ਰਿਫਲੈਕਟਰ ਲਗਾਉਣ ਅਤੇ ਜਾਗਰੂਕਤਾ ਪੈਦਾ ਕਰਨ ਲਈ ਮੁਹਿੰਮਾਂ ਵੀ ਚਲਾਉਂਦੀ ਹੈ। ਲੋਕਾਂ ਨੂੰ ਇਹ ਸਾਵਧਾਨੀਆਂ ਖੁਦ ਵਰਤਣੀਆਂ ਚਾਹੀਦੀਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਦੀ ਲਾਪ੍ਰਵਾਹੀ ਹਾਦਸੇ ਨਾ ਵਾਪਰੇ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਹੋਈ ਜਲੰਧਰ ਵਰਗੀ ਘਟਨਾ : ਗੁਆਂਢ 'ਚ ਰਹਿੰਦੇ 60 ਸਾਲਾ ਬਜ਼ੁਰਗ ਨੇ ਮਾਸੂਮ ਨਾਲ ਟੱਪੀਆਂ ਹੱਦਾਂ
ਲੋਕਾਂ ਨੂੰ ਇਹ ਸਾਵਧਾਨੀਆਂ ਵਰਤਣ ਦੀ ਸਲਾਹ
-ਮਾਸਕ ਪਹਿਨੋ : ਬਾਹਰ ਜਾਣ ਵੇਲੇ ਐੱਨ-95 ਜਾਂ ਇਸ ਤਰ੍ਹਾਂ ਦਾ ਪ੍ਰਭਾਵਸ਼ਾਲੀ ਮਾਸਕ ਪਹਿਨੋ।
-ਬਾਹਰ ਜਾਣ ਤੋਂ ਬਚੋ : ਜੇਕਰ ਸੰਭਵ ਹੋਵੇ, ਤਾਂ ਗੰਭੀਰ ਸਮੌਗ ਦੀ ਸਥਿਤੀ ਦੌਰਾਨ ਘਰ ਦੇ ਅੰਦਰ ਰਹੋ।
-ਏਅਰ ਪਿਊਰੀਫਾਇਰ ਦੀ ਵਰਤੋਂ ਕਰੋ : ਘਰ ਅੰਦਰ ਹਵਾ ਨੂੰ ਸਾਫ਼ ਰੱਖਣ ਲਈ ਏਅਰ ਪਿਊਰੀਫਾਇਰ ਦੀ ਵਰਤੋਂ ਕਰੋ।
-ਨਿਯਮਿਤ ਤੌਰ ’ਤੇ ਦਵਾਈਆਂ ਲਓ : ਸਾਹ ਦੀਆਂ ਬੀਮਾਰੀਆਂ ਤੋਂ ਪੀੜਤ ਲੋਕਾਂ ਨੂੰ ਆਪਣੀਆਂ ਦਵਾਈਆਂ ਨਿਯਮਿਤ ਤੌਰ ’ਤੇ ਲੈਣੀਆਂ ਚਾਹੀਦੀਆਂ ਹਨ ਅਤੇ ਡਾਕਟਰ ਦੀ ਸਲਾਹ ’ਤੇ ਆਪਣੀ ਖੁਰਾਕ ਵਧਾ ਸਕਦੇ ਹਨ।
-ਪਾਣੀ ਪੀਓ : ਆਪਣੇ ਸਰੀਰ ਨੂੰ ਹਾਈਡਰੇਟ ਰੱਖਣ ਲਈ ਬਹੁਤ ਸਾਰਾ ਪਾਣੀ ਪੀਓ।
ਹਲਕਾ ਮਜੀਠਾ ਦੇ ਮੱਤੇਵਾਲ ਤੋਂ ਗੁਰਬੀਰ ਸਿੰਘ ਮੱਲ੍ਹੀ ਮੱਤੇਵਾਲ ਜੇਤੂ
NEXT STORY