ਦੋਰਾਹਾ/ ਪਾਇਲ (ਵਿਨਾਇਕ)- ਪਾਇਲ ਵਿਧਾਨ ਸਭਾ ਹਲਕੇ ਅਧੀਨ ਪੈਂਦੀਆਂ 2 ਨਗਰ ਕੌਂਸਲਾਂ ਦੋਰਾਹਾ ਤੇ ਪਾਇਲ ਲਈ ਵੋਟਾਂ ਪਾਉਣ ਆਏ ਕਈ ਲੋਕਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਭਾਰੀ ਖਜ਼ਲ ਖੁਆਰ ਹੋਣ ਪਿਆ। ਕਿਉਂਕਿ ਕਈ ਵੋਟਰਾਂ ਦੇ ਨਾਂ ਵੋਟਰ ਸੂਚੀਆਂ ’ਚੋਂ ਗਾਇਬ ਸਨ ਅਤੇ ਕਈਆਂ ਦੀਆ ਵੋਟਾਂ ਕੱਟ ਕੇ ਕਿਸੇ ਹੋਰ ਵਾਰਡ ਵਿਚ ਸ਼ਿਫਟ ਕੀਤੀਆਂ ਗਈਆਂ ਸਨ।
ਸੁਲਤਾਨਪੁਰ ਲੋਧੀ ਵਿਚ ਚੋਣਾਂ ਦੌਰਾਨ ਚੱਲੀਆਂ ਗੋਲੀਆਂ, ਕਾਂਗਰਸੀਆਂ ’ਤੇ ਲੱਗੇ ਦੋਸ਼
ਦੋਰਾਹਾ ਦੇ ਵਾਰਡ ਨੰਬਰ 3, 4, 5 ਅਤੇ 7 ਵਿੱਚ ਵੋਟਰਾਂ ਨੇ ਆਪਣੇ ਨਾਂ ਵੋਟਰ ਸੂਚੀਆਂ ’ਚ ਨਾ ਹੋਣ ਦੇ ਨਾਲ ਨਾਲ ਦੂਸਰੇ ਵਾਰਡਾਂ ਦੀਆਂ ਵੋਟਰ ਸੂਚੀਆਂ ‘ਚ ਤਬਦੀਲ ਹੋਣ ਦੀ ਸ਼ਿਕਾਇਤ ਕੀਤੀ ਹੈ। ਦੋਰਾਹਾ ਦੇ ਵਾਰਡ ਨੰਬਰ-3 ਦੀ ਵਸਨੀਕ ਸਰਬਜੀਤ ਕੌਰ ਤੇ ਵਾਰਡ ਨੰਬਰ 5 ਦੇ ਵਸਨੀਕ ਅਜੇ ਕੁਮਾਰ ਨੇ ਦਾਅਵਾ ਕੀਤਾ ਕਿ ਉਨਾਂ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ ਸੀ, ਜਦੋਂਕਿ ਉਨਾਂ ਪਿਛਲੀਆਂ ਲੋਕ ਸਭਾ ਅਤੇ ਵਿਧਨ ਸਭਾ ਦੀਆ ਚੋਣਾਂ ਵਿੱਚ ਵੋਟ ਪਾਈ ਸੀ।
ਦੋਰਾਹਾ ਦੇ ਵਾਰਡ ਨੰਬਰ 4 ਤੋਂ ਆਜ਼ਾਦ ਉਮੀਦਵਾਰ ਐਡਵੋਕੇਟ ਅਭੈਪਾਲ ਬੈਕਟਰ, ਜਿਨਾਂ ਨੂੰ ਸ਼੍ਰੋਮਣੀ ਅਕਾਲ ਦਲ ਨੇ ਆਪਣੀ ਹਿਮਾਇਤ ਦਿੱਤੀ ਹੋਈ ਹੈ, ਨੇ ਵੀ ਕਈ ਲੋਕਾਂ ਦੇ ਨਾਂ ਵੋਟਰ ਸੂਚੀ ’ਚੋਂ ਗਾਇਬ ਹੋਣ ਦੀ ਗੱਲ ਕਹੀ ਹੈ। ਇਸ ਤੋਂ ਇਲਾਵਾ ਨੌਜਵਾਨ ਵੋਟਰ, ਜਿਨ੍ਹਾਂ ‘ਚ ਪਹਿਲੀ ਵਾਰ ਵੋਟ ਪਾਉਣ ਦਾ ਉਤਸ਼ਾਹ ਸੀ, ਦੀ ਵੋਟ ਬਣ ਜਾਣ ਦੇ ਬਾਵਜੂਦ ਉਨਾਂ ਦੇ ਨਾਂ ਵੋਟਰ ਸੂਚੀਆਂ ’ਚੋਂ ਗਾਇਬ ਮਿਲੇ। ਅਜਿਹੇ ਵੋਟਰ, ਸੂਚੀਆਂ ਵਿੱਚੋਂ ਨਾਂ ਗਾਇਬ ਹੋਣ ਕਾਰਨ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਨਹੀ ਕਰ ਸਕੇ।
ਇਹ ਵੀ ਪੜ੍ਹੋ : ਹੁਸ਼ਿਆਰਪੁਰ: ਲਾੜੇ ਨੇ ਨਿਭਾਇਆ ਆਪਣਾ ਫਰਜ਼, ਘੋੜੀ ਚੜ੍ਹਨ ਤੋਂ ਪਹਿਲਾਂ ਪਾਈ ਵੋਟ
ਚੋਣਾਂ ਦੌਰਾਨ ‘ਆਪ’ ਆਗੂਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ, ਦੋ ਆਗੂ ਜ਼ਖ਼ਮੀ (ਤਸਵੀਰਾਂ)
NEXT STORY