ਭੋਗਪੁਰ (ਰਾਣਾ) - ਭੋਗਪੁਰ 'ਚ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਵੱਲੋਂ ਵਾਰਡਾਂ 'ਚੋਂ ਆਪਣੇ ਉਮੀਦਵਾਰ ਖੜ੍ਹੇ ਨਾ ਕਰਨ 'ਤੇ ਕਾਂਗਰਸੀ ਵਰਕਰਾਂ 'ਚ ਭਾਰੀ ਰੋਸ ਪਾਇਆ ਗਿਆ। ਜਾਣਕਾਰੀ ਮਿਲੀ ਹੈ ਕਿ ਸਮਾਚਾਰ ਪੱਤਰਾਂ 'ਚ ਉਨ੍ਹਾਂ ਵਾਰਡਾਂ ਦੇ ਉਮੀਵਾਰਾਂ ਨਾਲ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਨਾਲ ਕਾਗਜ਼ ਦਾਖਲ ਕਰਵਾਉਣ ਸਮੇਂ ਲੱਗੀ ਤਸਵੀਰ ਨਾਲ ਭੋਗਪੁਰ 'ਚ ਉਥਲ-ਪੁਥਲ ਮਚ ਗਈ। ਇਸ ਗੱਲ 'ਤੇ ਤਿੱਖਾ ਵਿਰੋਧ ਕਰਦਿਆਂ ਜ਼ਿਲਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਮਹਿੰਦਰ ਸਿੰਘ ਸੈਂਹਬੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਭੋਗਪੁਰ ਦੇ ਬਹੁਤ ਸਾਰੇ ਵਾਰਡਾਂ 'ਚੋਂ ਉਮੀਦਵਾਰਾਂ ਨੂੰ ਖੜ੍ਹੇ ਨਹੀਂ ਕੀਤੇ। ਜਿਸ ਕਾਰਨ ਸਾਰੇ ਵਰਕਰਾਂ ਖਿਲਾਫ ਭਾਰੀ ਮਾਤਰਾ 'ਚ ਰੋਸ ਪਾਇਆ ਗਿਆ। ਪਾਰਟੀ ਲੀਡਰਾਂ ਨੇ ਚੋਣ ਲੜ੍ਹਨ ਦੀ ਇੱਛਾ ਰੱਖਣ ਵਾਲੇ ਕਿਸੇ ਵੀ ਕਾਂਗਰਸੀ ਆਗੂ ਤੋਂ ਪੁੱਛਿਆ ਤੱਕ ਨਹੀਂ ਅਤੇ ਉਨ੍ਹਾਂ ਨੇ ਅਕਾਲੀ ਵਰਕਰਾਂ ਦਾ ਸਮਰਥਕ ਕਰਕੇ ਆਪਣੀ ਪਾਰਟੀ ਦੀ ਹਾਰ ਸਵੀਕਾਰ ਕਰ ਲਈ ਹੈ ਅਤੇ ਹੁਣ ਉਹ ਭੋਗਪੁਰ ਡਿਵੈਲਮੈਂਟ ਕਮੇਟੀ ਦੇ ਉਮੀਦਵਾਰਾਂ ਦੀ ਹਮਾਇਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਹਨ ਅਤੇ ਹਮੇਸ਼ਾ ਕਾਂਗਰਸ ਪਾਰਟੀ ਨਾਲ ਖੜ੍ਹੇ ਰਹਿਣਗੇ। ਇਸ ਮੌਕੇ ਸਾਰੇ ਵਰਕਰਾਂ ਨੇ ਫੈਸਲਾ ਲਿਆ ਕਿ ਭੋਗਪੁਰ ਡਿਵੈਲਪਮੈਂਟ ਕਮੇਟੀ ਦੇ 13 ਦੇ 13 ਵਾਰਡਾਂ ਦੇ ਉਮੀਦਵਾਰਾਂ ਨੂੰ ਜਿਤਾ ਕੇ ਕਾਂਗਰਸ ਹਲਕਾ ਇੰਚਾਰਜ ਮਹਿੰਦਰ ਸਿੰਘ ਕੇ. ਪੀ. ਦੀ ਝੋਲੀ ਪਾਇਆ ਜਾਵੇਗਾ। ਇਸ ਮੌਕੇ ਕੁਲਦੀਪ ਸਿੰਘ ਢਿੱਲੋਂ, ਸੁਰਿੰਦਰ ਲਾਡੀ, ਸੰਤੋਸ਼ ਕੌਰ, ਜਸਪਾਲ ਸਿੰਘ ਸਾਬਰਾ ਕੌਂਸਲ, ਜੀਤ ਰਾਣੀ, ਰਾਕੇਸ਼ ਕੁਮਾਰ ਆਦਿ ਮੈਂਬਰ ਮੌਜੂਦ ਸਨ।
ਸ਼ਿਵ ਸੈਨਾ ਵੱਲੋਂ ਸੁਧੀਰ ਸੂਰੀ ਨੂੰ ਰਿਹਾਅ ਨਾ ਕਰਨ 'ਤੇ ਹਾਈਵੇ ਜਾਮ ਕਰਨ ਦੀ ਧਮਕੀ
NEXT STORY