ਜਲੰਧਰ (ਅਸ਼ਵਨੀ ਮਲਹੋਤਰਾ)— ਨਗਰ ਨਿਗਮ ਚੋਣਾਂ ਸ਼ੁਰੂ ਹੁੰਦੇ ਹੀ ਜਲੰਧਰ ਦੇ ਦੋਆਬਾ ਕਾਲਜ 'ਚ ਸਥਿਤ ਬੂਥ ਨੰ. 8 ਦੀ ਈ. ਵੀ. ਐੱਮ. ਮਸ਼ੀਨ ਖਰਾਬ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਕਾਰਨ ਕੁਝ ਸਮੇਂ ਲਈ ਵੋਟਿੰਗ ਪ੍ਰਕਿਰਿਆ ਬੰਦ ਕਰ ਦਿੱਤੀ ਗਈ। ਜਿਸ ਨੂੰ ਬਾਅਦ 'ਚ ਸੈਕਟਰੀਏਟ ਅਫਸਰ ਐੱਸ. ਐੱਸ. ਰਾਜਪੁਰੋਹਿਤ ਦੀ ਦੇਖਰੇਖ 'ਚ ਮਸ਼ੀਨ ਠੀਕ ਕੀਤੀ ਗਈ। ਭਾਜਪਾ-ਅਕਾਲੀ ਗਠਬੰਧਨ ਪਾਰਟੀ ਦੇ ਉਮੀਦਵਾਰ ਤੇ ਕਾਂਗਰਸ ਦੇ ਉਮੀਦਵਾਰ ਅਵਤਾਰ ਸਿੰਘ ਨੂੰ ਜਾਂਚ ਕਰਾ ਕੇ ਵੋਟਿੰਗ ਸ਼ੁਰੂ ਕਰਵਾਈ ਗਈ। ਅਫਸਰ ਰਾਜਪੁਰੋਹਿਤ ਨੇ ਦੱਸਿਆ ਕਿ ਹਲਕੀ ਤਕਨੀਕੀ ਖਰਾਬੀ ਕਾਰਨ ਮਸ਼ੀਨ ਬੰਦ ਹੋਈ ਸੀ, ਜੋ ਠੀਕ ਕਰਕੇ ਮੁੜ ਸ਼ੁਰੂ ਕਰ ਦਿੱਤੀ ਗਈ ਹੈ।
ਤਲਵੰਡੀ ਸਾਬੋ 'ਚ ਵੋਟਿੰਗ ਨੂੰ ਲੈ ਕੇ ਭਾਰੀ ਉਤਸ਼ਾਹ, ਬਜ਼ੁਰਗ ਔਰਤਾਂ ਵੀ ਪੁੱਜੀਆਂ ਵੋਟ ਪਾਉਣ
NEXT STORY