ਗੁਰਦਾਸਪੁਰ (ਵਿਨੋਦ ) : ਜ਼ਮੀਨੀ ਵਿਵਾਦ ਦੇ ਚਲਦੇ ਇਕ ਕਿਸਾਨ ਦਾ ਕਤਲ ਕਰਨ ਵਾਲੇ ਦੋ ਦੋਸ਼ੀਆਂ (ਦੋਵੇਂ ਭਰਾ) ਨੂੰ ਵਧੀਕ ਜ਼ਿਲਾ ਤੇ ਸ਼ੈਸਨ ਜੱਜ ਗੁਰਦਾਸਪੁਰ ਡਾ. ਰਾਮ ਕੁਮਾਰ ਸਿੰਗਲਾ ਨੇ ਉਮਰ ਕੈਦ ਦੀ ਸਜ਼ਾ ਅਤੇ 25-25 ਹਜ਼ਾਰ ਰੁਪਏ ਜ਼ੁਰਮਾਨੇ ਦਾ ਆਦੇਸ਼ ਸੁਣਾਇਆ ਹੈ। ਜ਼ੁਰਮਾਨਾ ਅਦਾ ਨਾ ਕਰਨ 'ਤੇ ਦੋਸ਼ੀਆਂ ਨੂੰ ਇਕ-ਇਕ ਸਾਲ ਦੀ ਸਜ਼ਾ ਹੋਰ ਕੱਟਣੀ ਹੋਵੇਗੀ। ਅਦਾਲਤ ਵੱਲੋਂ ਸੁਣਾਏ ਫੈਸਲੇ ਅਨੁਸਾਰ ਸ਼ਿਕਾਇਤਕਰਤਾ ਸਤਬੀਰ ਸਿੰਘ ਨਿਵਾਸੀ ਪਿੰਡ ਮਿਰਜਾਨ ਤਹਿਸੀਲ ਬਟਾਲਾ ਨੇ 16-11-2017 ਨੂੰ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਪਿਤਾ ਗੁਰਭਜਨ ਸਿੰਘ ਭੂਮੀ ਸੁਧਾਰ ਵਿਭਾਗ ਤੋਂ ਰਿਟਾਇਰ ਕਰਮਚਾਰੀ ਹੈ ਅਤੇ ਉਸ ਦੇ ਨਾਲ ਖੇਤੀਬਾੜੀ ਵਿਚ ਹੱਥ ਵੰਡਾਉਦਾ ਸੀ। ਉਸ ਦੇ ਪਿਤਾ ਨੇ ਅਜੀਤ ਸਿੰਘ ਪੁੱਤਰ ਗੰਗਾ ਸਿੰਘ ਨਿਵਾਸੀ ਮਿਰਜਾਨ ਤੋਂ ਲਗਭਗ 20 ਸਾਲ ਪਹਿਲਾ 9 ਕਨਾਲ 3 ਮਰਲੇ ਜ਼ਮੀਨ ਖਰੀਦੀ ਸੀ ਅਤੇ ਇੰਤਕਾਲ ਤੇ ਗਿਰਦਾਵਰੀ ਆਦਿ ਉਸ ਦੇ ਪਿਤਾ ਦੇ ਨਾਮ ਸੀ ਪਰ ਇਸ ਜ਼ਮੀਨ ਸਬੰਧੀ ਦੋਸ਼ੀ ਸੁਖਵਿੰਦਰ ਸਿੰਘ ਉਰਫ਼ ਹੈਪੀ ਅਤੇ ਨਿਸ਼ਾਨ ਸਿੰਘ ਪੁੱਤਰ ਬਖਸ਼ੀਸ ਸਿੰਘ ਨਿਵਾਸੀ ਪਿੰਡ ਮਿਰਜਾਨ ਨਾਲ ਅਦਾਲਤ ਵਿਚ ਕੇਸ ਚਲ ਰਿਹਾ ਹੈ।
16-11-2017 ਨੂੰ ਉਹ ਆਪਣੇ ਚਾਚਾ ਗੁਰਮੀਤ ਸਿੰਘ ਨਾਲ ਖੇਤਾਂ ਵਿਚ ਕਣਕ ਦੀ ਬੀਜਾਈ ਕਰ ਰਿਹਾ ਸੀ ਤਾਂ ਉਸ ਦਾ ਪਿਤਾ ਟਰੈਕਟਰ ਚਲਾ ਰਿਹਾ ਸੀ। ਇਸ ਦੌਰਾਨ ਦੋਸ਼ੀ ਨਿਸ਼ਾਨ ਸਿੰਘ ਅਤੇ ਸੁਖਵਿੰਦਰ ਸਿੰਘ ਅਤੇ ਨਿਸ਼ਾਨ ਸਿੰਘ ਬੇਸਬਾਲ ਅਤੇ ਰਿਵਾਇਤੀ ਹਥਿਆਰ ਲੈ ਕੇ ਆਏ ਅਤੇ ਉਸ ਦੇ ਪਿਤਾ ਗੁਰਭਜਨ ਸਿੰਘ 'ਤੇ ਹਮਲਾ ਕਰ ਦਿੱਤਾ ਜਿਸ ਨਾਲ ਉਸ ਦਾ ਪਿਤਾ ਬੇਹੋਸ਼ ਹੋ ਗਿਆ। ਉਨ੍ਹਾਂ ਵੱਲੋਂ ਰੌਲਾ ਪਾਉਣ 'ਤੇ ਦੋਸ਼ੀ ਆਪਣੇ ਹਥਿਆਰਾਂ ਸਮੇਤ ਉਥੋਂ ਭੱਜਣ 'ਚ ਸਫ਼ਲ ਹੋ ਗਏ। ਜ਼ਖ਼ਮੀ ਗੁਰਭਜਨ ਸਿੰਘ ਨੂੰ ਬਟਾਲਾ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਮਾਮਲੇ ਦੀ ਕਿਲਾ ਲਾਲ ਸਿੰਘ ਪੁਲਸ ਸਟੇਸ਼ਨ ਵਿਚ ਦੋਸ਼ੀਆਂ ਵਿਰੁੱਧ ਐੱਫ.ਆਈ.ਆਰ ਧਾਰਾ 302 ਅਤੇ 34 ਅਧੀਨ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਸੀ। ਵਧੀਕ ਜ਼ਿਲਾ ਤੇ ਸੈਸ਼ਨ ਜੱਜ ਡਾ. ਰਾਮ ਕੁਮਾਰ ਸਿੰਗਲਾ ਨੇ ਦੋਵਾਂ ਪੱਖਾਂ ਦੇ ਵਕੀਲਾਂ ਦੀਆਂ ਗਵਾਹੀਆਂ ਤੇ ਦਲੀਲਾਂ ਸੁਣਨ ਦੇ ਬਾਅਦ ਦੋਵਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸ਼ਜਾ ਅਤੇ 25-25 ਹਜ਼ਾਰ ਰੁਪਏ ਦੇ ਜ਼ੁਰਮਾਨਾ ਦਾ ਆਦੇਸ਼ ਸੁਣਾਇਆ।
ਫਗਵਾੜਾ ਮੇਅਰ ਦੀ ਪਟੀਸ਼ਨ 'ਤੇ ਹਾਈਕੋਰਟ ਵਲੋਂ ਸਿੱਧੂ ਨੂੰ ਨੋਟਿਸ
NEXT STORY