ਮੌੜ ਮੰਡੀ (ਪ੍ਰਵੀਨ): ਬੀਤੀ ਰਾਤ ਪਿੰਡ ਮੌੜ ਕਲਾਂ ਦੇ ਇਕ ਨੌਜਵਾਨ ਨੂੰ ਕੁਝ ਕਾਰ ਸਵਾਰਾਂ ਨੇ ਅਗਵਾ ਕਰਕੇ ਉਸ ਦਾ ਕਤਲ ਕਰਨ ਉਪਰੰਤ ਲਾਸ਼ ਨੂੰ ਮੌੜ ਚੜ੍ਹਤ ਸਿੰਘ ਦੇ ਨੇੜੇ ਕੋਟਲਾ ਬਰਾਂਚ 'ਚ ਸੁੱਟ ਦਿੱਤਾ।ਜਾਣਕਾਰੀ ਮੁਤਾਬਕ ਅਮਨਿੰਦਰ ਸਿੰਘ ਮੰਜਾ ਪੁੱਤਰ ਸੁਖਚੰਦ ਸਿੰਘ ਵਾਸੀ ਮੌੜ ਕਲਾਂ ਹਾਲ ਅਬਾਦ ਮੌੜ ਮੰਡੀ ਵਾਰਡ ਨੰਬਰ 15 ਬੀਤੀ ਰਾਤ ਆਪਣੇ ਸਾਥੀਆਂ ਨਾਲ ਰਾਤ 9 ਵਜੇ ਦੇ ਕਰੀਬ ਰਘੂ ਪੱਤੀ ਮੌੜ ਕਲਾਂ ਦੇ ਪਾਰਕ 'ਚ ਬੈਠਾ ਸੀ। ਉਸ ਸਮੇਂ ਮੌਕੇ ਦੀ ਤਾਕ 'ਚ ਬੈਠੇ ਕੁਝ ਕਾਰ ਸਵਾਰ ਵਿਅਕਤੀ ਕਿਰਪਾਨਾਂ ਅਤੇ ਹੋਰ ਹਥਿਆਰਾਂ ਨਾਲ ਲੈੱਸ ਹੋ ਕੇ ਪਾਰਕ 'ਚ ਪਹੁੰਚੇ ਅਤੇ ਉਨ੍ਹਾਂ ਨੇ ਅਮਨਿੰਦਰ ਸਿੰਘ ਦੀ ਕੁੱਟਮਾਰ ਕਰਨ ਉਪਰੰਤ ਉਸ ਨੂੰ ਅਗਵਾ ਕਰ ਲਿਆ, ਜਦੋਂ ਕਿ ਮੌਕੇ 'ਤੇ ਮੌਜੂਦ ਦੋਸਤ ਰਫੂਚੱਕਰ ਹੋ ਗਏ। ਘਟਨਾ ਦਾ ਪਤਾ ਚੱਲਦੇ ਹੀ ਅਮਨਿੰਦਰ ਸਿੰਘ ਮੰਜਾ ਦੇ ਪਰਿਵਾਰਕ ਮੈਂਬਰਾਂ ਨੇ ਇਸ ਦੀ ਸੂਚਨਾ ਥਾਣਾ ਮੌੜ ਨੂੰ ਦਿੱਤੀ ਅਤੇ ਪੁਲਸ ਨੇ ਤੁਰੰਤ ਹੀ ਉਸ ਦੀ ਭਾਲ ਲਈ ਸਰਗਰਮੀ ਸ਼ੁਰੂ ਕਰ ਦਿੱਤੀ ਪਰ ਇਸ ਤੋਂ ਪਹਿਲਾਂ ਕਿ ਅਮਨਿੰਦਰ ਸਿੰਘ ਮੰਜਾ ਦੀ ਭਾਲ ਹੋ ਸਕਦੀ ਉਸ ਦੀ ਲਾਸ਼ ਕੋਟੇਲਾ ਬਰਾਂਚ ਨਹਿਰ 'ਚ ਤੈਰ ਰਹੀ ਸੀ। ਇਸ ਉਪਰੰਤ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਤਲਵੰਡੀ ਸਾਬੋ ਭੇਜ ਦਿੱਤਾ।
ਇਹ ਵੀ ਪੜ੍ਹੋ: ਅਕਾਲੀ ਆਗੂ ਗੁਰਸੇਵਕ ਮੁਨਸ਼ੀ ਦੀ ਖ਼ੁਦਕੁਸ਼ੀ ਦੇ ਮਾਮਲੇ 'ਚ ਆਇਆ ਨਵਾਂ ਮੋੜ, ਆਡੀਓ ਆਈ ਸਾਹਮਣੇ
ਜਾਣਕਾਰੀ ਮੁਤਾਬਕ ਅਮਨਿੰਦਰ ਸਿੰਘ ਮੰਜਾਂ ਦਾ ਕਿਸੇ ਵਿਅਕਤੀ ਨਾਲ ਲੜਾਈ ਝਗੜਾ ਸੀ, ਜਿਸ ਕਾਰਨ ਉਹ ਮੰਜਾ ਦੇ ਨਾਮ ਨਾਲ ਕਾਫੀ ਮਸ਼ਹੂਰ ਹੋ ਚੁੱਕਾ ਸੀ, ਹੋ ਸਕਦਾ ਹੈ ਕਿ ਬੀਤੇ ਸਮੇਂ ਦੌਰਾਨ ਹੋਏ ਲੜਾਈ ਝਗੜੇ ਹੀ ਮੰਜਾ ਦੀ ਮੌਤ ਦਾ ਕਾਰਨ ਬਣੇ ਹੋਣ।ਦੂਜੇ ਪਾਸੇ ਘਟਨਾ ਸਥਾਨ 'ਤੇ ਪਹੁੰਚੇ ਡੀ.ਐੱਸ.ਪੀ. ਮੌੜ ਰਛਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਅਮਰਿੰਦਰ ਸਿੰਘ ਦੇ ਸਿਰ 'ਤੇ ਕੁੱਝ ਜ਼ਖਮ ਸਨ ਅਤੇ ਪੁਲਸ ਵਲੋਂ ਮ੍ਰਿਤਕ ਦੀ ਮਾਤਾ ਬਲਵੀਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਹੀ ਪਿੰਡ ਦੇ ਹੀ ਕੁੱਝ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਵਿਅਕਤੀ ਦੇ ਖ਼ਿਲਾਫ ਥਾਣਾ ਮੌੜ ਵਿਖੇ ਪਹਿਲਾਂ ਵੀ ਲੜਾਈ ਝਗੜੇ ਅਤੇ ਐੱਨ.ਡੀ.ਪੀ.ਸੀ. ਐਕਟ ਦੇ ਤਹਿਤ ਮਾਮਲਾ ਦਰਜ ਹੈ। ਡੀ.ਐੱਸ.ਪੀ. ਮੌੜ ਨੇ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਤਲਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: 4 ਭੈਣਾਂ ਦੇ ਇਕਲੌਤੇ ਭਰਾ ਨਾਲ ਵਾਪਰਿਆ ਦਰਦਨਾਕ ਹਾਦਸਾ, ਬਾਂਹ ਦੇ ਹੋਏ ਟੋਟੇ-ਟੋਟੇ
ਅੰਮ੍ਰਿਤਧਾਰੀ ਸਿੱਖ ਨੇ ਰਹਿਤ ਮਰਿਆਦਾ ਦੀਆਂ ਉਡਾਈਆਂ ਧੱਜੀਆਂ, ਬੀਅਰ ਪੀਂਦੇ ਦੀ ਵੀਡੀਓ ਵਾਇਰਲ
NEXT STORY