ਲੁਧਿਆਣਾ(ਮਹੇਸ਼)-ਰਾਸ਼ਟਰੀ ਸਵੈਮ ਸੇਵਕ ਸੰਘ ਦੇ ਰਵਿੰਦਰ ਗੋਸਾਈਂ ਕਤਲ ਕਾਂਡ ਨੂੰ 9 ਦਿਨ ਬੀਤ ਚੁੱਕੇ ਹਨ ਪਰ ਪੁਲਸ ਹੁਣ ਤੱਕ ਕੁੱਝ ਕਹਿ ਪਾਉਣ ਦੀ ਸਥਿਤੀ 'ਚ ਨਹੀਂ ਹੈ। ਆਪਣੇ ਪੱਧਰ 'ਤੇ ਵੱਖ-ਵੱਖ ਏਜੰਸੀਆਂ ਆਪਣੇ-ਆਪਣੇ ਢੰਗ ਨਾਲ ਇਸ ਮਾਮਲੇ 'ਚ ਜਾਂਚ ਕਰ ਰਹੀਆਂ ਹਨ, ਜਿਸ 'ਚ ਕੁੱਝ ਅਣਸੁਲਝੇ ਪਹਿਲੂ ਵੀ ਸਾਹਮਣੇ ਆਏ ਹਨ, ਜੋ ਪੁਲਸ ਲਈ ਮਦਦਗਾਰ ਸਾਬਿਤ ਹੋਣਗੇ। ਪੁਲਸ ਨੇ ਇਹ ਪਤਾ ਲਾ ਲਿਆ ਹੈ ਕਿ ਜਿਸ ਮੋਟਰਸਾਈਕਲ 'ਤੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਉਹ ਟੋਲ ਪਲਾਜ਼ਾ ਤੋਂ ਸ਼ਹਿਰ ਦੇ ਅੰਦਰ ਹੀ ਸੀ, ਇਥੋਂ ਇਹ ਸਾਬਿਤ ਹੁੰਦਾ ਹੈ ਕਿ ਹਤਿਆਰਿਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਆਪਣਾ ਵਾਹਨ ਬਦਲਿਆ। ਵਾਰਦਾਤ ਦੇ ਬਾਅਦ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ 'ਚ ਦੋਪਹੀਆ ਵਾਹਨ ਚਾਲਕ ਦੀ ਡਿਟੇਲ 'ਚੋਂ ਸ਼ਾਇਦ ਪੁਲਸ ਦੇ ਲਈ ਕੋਈ ਕਾਰਗਰ ਸੁਰਾਗ ਮਿਲ ਸਕਣ। ਦੂਜੀ ਹੱਤਿਆ 'ਚ ਵਰਤਿਆ ਗਿਆ ਮੋਟਰਸਾਈਕਲ ਵਾਰਦਾਤ ਨੂੰ ਅੰਜਾਮ ਦੇਣ ਦੇ 8 ਦਿਨ ਪਹਿਲਾਂ ਮਿਲਰਗੰਜ ਇਲਾਕੇ ਤੋਂ ਚੋਰੀ ਹੋਇਆ ਸੀ। ਇੰਨੇ ਦਿਨ ਮੋਟਰਸਾਈਕਲ ਕਿੱਥੇ ਅਤੇ ਕਿਸ ਦੇ ਕੋਲ ਖੜ੍ਹਾ ਰਿਹਾ ਅਤੇ ਕਿਸ ਨੇ ਉਸ ਨੂੰ ਕਾਤਲਾਂ ਤੱਕ ਪਹੁੰਚਾਇਆ। ਇਸ ਤੋਂ ਇਲਾਵਾ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਪੰਜਾਬ 'ਚ ਇਸ ਤਰ੍ਹਾਂ ਦੇ ਜਿੰਨੇ ਵੀ ਕਤਲ ਹੋਏ, ਉਹ ਹਾਈਵੇ ਜਾਂ ਸ਼ਹਿਰ ਦੀਆਂ ਮੁੱਖ ਸੜਕਾਂ ਦੇ 300 ਅਤੇ 500 ਮੀਟਰ ਦੇ ਦਾਇਰੇ ਵਿਚ ਹੋਏ ਹਨ, ਜਿੱਥੋਂ ਜਲਦ ਤੋਂ ਜਲਦ ਸ਼ਹਿਰ ਤੋਂ ਬਾਹਰ ਨਿਕਲਿਆ ਜਾ ਸਕੇ। ਅਮਿਤ ਸ਼ਰਮਾ ਦਾ ਕਤਲ ਮਾਤਾ ਰਾਣੀ ਮੰਦਰ ਕੋਲ ਹੋਇਆ, ਜਿੱਥੋਂ ਹਾਈਵੇ ਬਹੁਤ ਨੇੜੇ ਹੈ। ਇਸੇ ਤਰ੍ਹਾਂ ਪਾਦਰੀ ਸੁਲਤਾਨ ਮਸੀਹ ਦਾ ਕਤਲ ਜਿਸ ਜਗ੍ਹਾ 'ਤੇ ਹੋਇਆ ਉਸ ਤੋਂ ਵੀ ਹਾਈਵੇ ਕੁੱਝ ਹੀ ਦੂਰੀ 'ਤੇ ਹੈ ਅਤੇ ਰਵਿੰਦਰ ਗੋਸਾਈਂ ਮਰਡਰ ਕੇਸ 'ਚ ਵੀ ਜਲੰਧਰ-ਲੁਧਿਆਣਾ ਹਾਈਵੇ ਕੁੱਝ ਹੀ ਦੂਰੀ 'ਤੇ ਹੈ।
ਸੰਭਵ ਹੈ ਕਿ ਜਾਂਚ ਏਜੰਸੀਆਂ ਇਸ ਗੱਲ ਨੂੰ ਲੈ ਵੀ ਚੱਲ ਰਹੀਆਂ ਹਨ, ਜੋ ਹੋਰ ਸ਼ਹਿਰਾਂ 'ਚ ਘਟਨਾਵਾਂ ਜਾਂ ਸੀਰੀਅਲ ਵਿਸਫੋਟ ਹੋਏ ਹਨ, ਉਹੀ ਥਿਊਰੀ ਇਥੇ ਵਰਤੀ ਗਈ ਹੋਵੇ। ਪੁਲਸ ਵੱਲੋਂ ਕੁਝ ਲੋਕਾਂ ਨੂੰ ਰਾਊਂਡਅਪ ਕੀਤੇ ਜਾਣ ਦੀ ਖ਼ਬਰ ਹੈ, ਜਿਨ੍ਹਾਂ ਦਾ ਸਬੰਧ ਰਵਿੰਦਰ ਗੋਸਾਈਂ ਦੀ ਕਾਲ ਡਿਟੇਲ ਨਾਲ ਹੋ ਸਕਦਾ ਹੈ। ਫਿਲਹਾਲ ਹੇਠਲੇ ਪੱਧਰ 'ਤੇ ਪੁਲਸ ਕਰਮਚਾਰੀ ਇਸ ਕੇਸ ਨੂੰ ਹੱਲ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ ਅਤੇ ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਵੀ ਪੁਲਸ ਕਾਰਵਾਈ ਪ੍ਰਤੀ ਕੋਈ ਨਾਕਾਰਾਤਮਕ ਵਿਚਾਰ ਪ੍ਰਗਟ ਨਹੀਂ ਕੀਤਾ।
ਰੇਲਵੇ ਮੁਲਾਜ਼ਮਾਂ ਨੇ ਮੰਗਿਆ ਮ੍ਰਿਤਕ ਪਤੀ-ਪਤਨੀ ਦੇ ਲਈ ਮੁਆਵਜ਼ਾ
NEXT STORY