ਜਲੰਧਰ(ਮਹੇਸ਼)- ਕੈਂਟ ਰੋਡ, ਗੜ੍ਹਾ ਵਿਚ ਬੁੱਧਵਾਰ ਦੇਰ ਰਾਤ ਨੂੰ ਇਕ ਧਾਰਮਿਕ ਅਸਥਾਨ (ਪੀਰਾਂ ਦੀ ਦਰਗਾਹ) ਦੇ ਸੇਵਾਦਾਰ ਰਾਜੇਸ਼ ਕੁਮਾਰ ਉਰਫ ਰਾਜੂ ਪੁੱਤਰ ਸਰਦਾਰੀ ਲਾਲ ਦੇ ਕੀਤੇ ਕਤਲ ਦੇ ਮਾਮਲੇ ਵਿਚ ਅੱਜ ਥਾਣਾ ਕੈਂਟ ਦੀ ਪੁਲਸ ਨੇ ਮ੍ਰਿਤਕ ਦੇ ਭਰਾ ਸੁਰੇਸ਼ ਕੁਮਾਰ ਸ਼ਸ਼ੀ ਦੇ ਬਿਆਨਾਂ ਦੇ ਆਧਾਰ 'ਤੇ ਕਾਤਲਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਅਧੀਨ ਕੇਸ ਦਰਜ ਕਰ ਲਿਆ ਹੈ। ਐੱਸ. ਐੱਚ. ਓ. ਕੈਂਟ ਰਾਮਪਾਲ ਨੇ ਦੱਸਿਆ ਕਿ ਰਾਜੂ ਬਾਬਾ ਦੇ ਪੋਸਟਮਾਰਟਮ ਤੋਂ ਬਾਅਦ ਤਿੰਨ ਡਾਕਟਰਾਂ ਸੁਰਿੰਦਰ ਕੁਮਾਰ, ਰਾਜੀਵ ਸ਼ਰਮਾ ਤੇ ਰੀਆ ਇੰਦੂ ਭਸੀਨ 'ਤੇ ਆਧਾਰਿਤ ਤਿੰਨ ਮੈਂਬਰੀ ਡਾਕਟਰਾਂ ਦਾ ਬੋਰਡ ਬਣਾਇਆ ਗਿਆ ਤੇ ਵੀਡੀਓ ਗਰਾਫੀ ਵੀ ਕਰਵਾਈ ਗਈ। ਪੋਸਟਮਾਰਟਮ ਤੋਂ ਬਾਅਦ ਰਾਜੂ ਬਾਬਾ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ। ਐੱਸ. ਐੱਚ. ਓ. ਰਾਮਪਾਲ ਨੇ ਦੱਸਿਆ ਕਿ ਬਾਬਾ ਦੀ ਹੱਤਿਆ ਦੇ ਮਾਮਲੇ ਵਿਚ ਨਾਮਜਦ ਕੀਤੇ ਗਏ ਅਣਪਛਾਤੇ ਮੁਲਜਮਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਰਾਜੂ ਬਾਬਾ ਦਾ ਕਤਲ ਇੰਨੀ ਬੇਰਹਿਮੀ ਨਾਲ ਕਿਉਂ ਕੀਤਾ। ਇਸਦੇ ਪਿੱਛੇ ਕੀ ਕਾਰਨ ਹੋ ਸਕਦੇ ਹਨ। ਪੁਲਸ ਨੇ ਬਾਬਾ ਨਾਲ ਕਿਸੇ ਵੀ ਤਰ੍ਹਾਂ ਦੀ ਲੁੱਟ ਹੋਣ ਤੋਂ ਇਨਕਾਰ ਕੀਤਾ ਹੈ। ਕਿਉਂ ਕਿ ਬਾਬਾ ਦਾ ਮੋਟਰਸਾਈਕਲ ਤੇ ਹੋਰ ਸਾਮਾਨ ਸੁਰਖਿਅਤ ਪਾਇਆ ਗਿਆ। ਰਾਜੂ ਬਾਬਾ ਦੇ ਕਤਲ ਤੋਂ ਬਾਅਦ ਦੇਰ ਰਾਤ ਕੈਂਟ ਰੋਡ , ਗੜ੍ਹਾ ਵਿਚ ਸਥਿਤੀ ਤਣਾਅਪੂਰਣ ਬਣ ਗਈ ਸੀ। ਜਿਸ ਨੂੰ ਵੇਖਦਿਆਂ ਉਚ ਪੁਲਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਰਾਜੂ ਦੇ ਕਤਲ ਦੇ ਕਾਰਨ ਇਲਾਕਾ ਵਾਸੀਆਂ ਵਿਚ ਕਾਫੀ ਸਹਿਮ ਪੈਦਾ ਹੋ ਗਿਆ ਸੀ।
ਘਰਦਿਆਂ ਨੂੰ ਨਸ਼ੀਲਾ ਖਾਣਾ ਖੁਆ ਕੇ ਚੋਰੀ ਕੀਤੀ ਸਵਿਫਟ ਕਾਰ ਬਰਾਮਦ
NEXT STORY