ਲੁਧਿਅਾਣਾ(ਜ. ਬ.)- ਹੈਬੋਵਾਲ ਰੋਡ ਦੇ ਚੂਹੜਪੁਰ ਰੋਡ ਦੇ ਨਿਊ ਦੀਪ ਨਗਰ ’ਚ ਵੀਰਵਾਰ ਨੂੰ 33 ਸਾਲਾ ਇਕ ਵਿਅਹੁਤਾ ਦੀ ਲਾਸ਼ ਸ਼ੱਕੀ ਹਾਲਾਤ ਸਹੁਰੇ ਘਰ ’ਚ ਲਟਕਦੀ ਮਿਲੀ। ਮ੍ਰਿਤਕਾ ਦੀ ਪਛਾਣ ਅਰੁਣਾ ਦੇਵੀ ਦੇ ਰੂਪ ਵਿਚ ਹੋਈ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਗਿਣੀ ਮਿਥੀ ਸਾਜ਼ਿਸ਼ ਤਹਿਤ ਉਨ੍ਹਾਂ ਦੀ ਬੇਟੀ ਦਾ ਕਤਲ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਪੁਲਸ ਨੇ ਗੁੰਮਰਾਹ ਕਰਨ ਲਈ ਕਤਲ ਦੇ ਮਾਮਲੇ ਨੂੰ ਆਤਮਹੱਤਿਆ ਦਾ ਰੂਪ ਦਿੱਤਾ ਜਾ ਰਿਹਾ ਹੈ। ਫਿਲਹਾਲ ਇਲਾਕਾ ਪੁਲਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨ ’ਤੇ ਵਿਅਹੁਤਾ ਨੂੰ ਅਾਤਮਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕਰ ਕੇ ਅਰੁਣਾ ਦੇ ਸਹੁਰੇ ਜਗਤ ਰਾਮ, ਸੱਸ ਨਿਰਮਲਾ ਦੇਵੀ ਅਤੇ ਮਾਸੀ ਸੱਸ ਧੰਨੀ ਦੇਵੀ ਨੂੰ ਨਾਮਜ਼ਦ ਕਰ ਲਿਆ ਹੈ। ਥਾਣਾ ਇੰਚਾਰਜ ਸਬ-ਇੰਸ. ਪਰਮਦੀਪ ਸਿੰਘ ਨੇ ਦੱਸਿਅਾ ਕਿ ਮੂਲ ਰੂਪ ਤੋਂ ਹਿਮਾਚਲ ਦੀ ਰਹਿਣ ਵਾਲੀ ਅਰੁਣਾ ਦੇ ਸਹੁਰੇ ਗਿਆਸਪੁਰਾ ਇਲਾਕੇ ’ਚ ਹਨ। ਉਸ ਦਾ ਵਿਆਹ ਇਕ ਦਹਾਕਾ ਪਹਿਲਾਂ ਰਾਕੇਸ਼ ਨਾਲ ਹੋਇਆ ਸੀ। ਉਹ ਦੋ ਬੱਚਿਅਾਂ ਦੀ ਮਾਂ ਹੈ। ਸ਼ਾਮ ਕਰੀਬ 8 ਵਜੇ ਪੁਲਸ ਨੂੰ ਸੂਚਨਾ ਮਿਲੀ ਤਾਂ ਉੱਚ ਅਧਿਕਾਰੀਅਾਂ ਨਾਲ ਮੌਕੇ ’ਤੇ ਪੁੱਜੇ ਤਾਂ ਅਰੁਣਾ ਦੀ ਲਾਸ਼ ਫਾਹੇ ’ਤੇ ਲਟਕ ਰਹੀ ਸੀ ਤੇ ਉਸ ਦੇ ਹੱਥ-ਪੈਰ ਬੰਨ੍ਹੇ ਹੋਏ ਸਨ। ਅਰੁਣਾ ਦੀ ਮਾਂ ਨੇ ਪੁਲਸ ਨੂੰ ਦੱਸਿਅਾ ਕਿ ਉਸ ਦੀ ਅਾਪਣੇ ਪਤੀ ਨਾਲ ਬਹੁਤ ਬਣਦੀ ਸੀ ਪਰ ਸੱਸ-ਸਹੁਰਾ ਉਸ ਨੂੰ ਘਰੋਂ ਕੱਢਣਾ ਚਾਹੁੰਦੇ ਸਨ। ਅੱਜ ਸਵੇਰੇ ਜਦ ਉਹ ਆਪਣੀ ਬੇਟੀ ਨੂੰ ਮਿਲਣ ਆਈ ਤਾਂ ਉਹ ਬਹੁਤ ਘਬਰਾਈ ਹੋਈ ਸੀ ਤੇ ਵਾਰ-ਵਾਰ ਕਹਿ ਰਹੀ ਸੀ ਕਿ ਇਹ ਲੋਕ ਮੈਨੂੰ ਮਾਰ ਦੇਣਗੇ। ਇਸ ਤੋਂ ਪਹਿਲਾਂ ਵੀ ਕਈ ਵਾਰ ਫੋਨ ਕਰ ਕੇ ਉਸ ਨੂੰ ਸਾਨੂੰ ਫੋਨ ’ਤੇ ਦੱਸਿਆ ਸੀ। ਉਧਰ ਥਾਣਾ ਇੰਚਾਰਜ ਦਾ ਕਹਿਣਾ ਸੀ ਕਿ ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਜੇਕਰ ਅਰੁਣਾ ਦੀ ਹੱਤਿਆ ਕੀਤੀ ਹੋਈ ਤਾਂ ਕੇਸ ਮਰਡਰ ’ਚ ਤਬਦੀਲ ਕਰ ਦਿੱਤਾ ਜਾਵੇਗਾ।
ਆਜ਼ਾਦੀ ਦਿਵਸ ਧੂਮਧਾਮ ਨਾਲ ਮਨਾਉਣ ਲਈ ਤਾਲਮੇਲ ਕਮੇਟੀਆਂ ਦਾ ਗਠਨ
NEXT STORY