ਜਲੰਧਰ (ਕਮਲੇਸ਼)– ਸਿਹਰਾ ਕਤਲ ਕਾਂਡ ਦੇ ਮਾਮਲੇ 'ਚ ਪੁਲਸ ਦੋਸ਼ੀ ਚਿੱਦੀ ਨੂੰ ਜੇਲ ਭੇਜ ਚੁੱਕੀ ਹੈ। 'ਜਗ ਬਾਣੀ' ਨੇ ਚਿੱਦੀ ਦੀ ਗ੍ਰਿਫਤਾਰੀ ਤੋਂ ਪਹਿਲਾਂ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਸੀ ਕਿ ਚਿੱਦੀ ਨੇ ਦਾਣਾ ਮੰਡੀ ਦੀ ਦੁਕਾਨ ਤੋਂ ਪਿਸਟਲ ਦੀ ਰਿਕਵਰੀ ਕਰਵਾਈ ਸੀ। ਹੁਣ ਇਸ ਮਾਮਲੇ ਨੂੰ ਲੈ ਕੇ ਬਾਰਾਂਦਰੀ ਥਾਣੇ 'ਚ ਦਰਜ ਐੱਫ. ਆਈ. ਆਰ. ਨੰ. 24 'ਚ ਪੁਲਸ ਇਕ ਨਵੀਂ ਕਹਾਣੀ ਜੋੜਦੇ ਹੋਏ ਨਜ਼ਰ ਆ ਰਹੀ ਹੈ। ਪੁਲਸ ਵਲੋਂ ਦਰਜ ਐੱਫ. ਆਈ. ਆਰ. ਅਨੁਸਾਰ ਗੁਰੂ ਨਾਨਕਪੁਰਾ ਨੂੰ ਜਾਂਦੀ ਸੜਕ ਦੇ ਕੰਢੇ ਚਿੱਦੀ ਨੇ ਪਿਸਟਲ ਨੂੰ ਲਿਫਾਫੇ 'ਚ ਪਾ ਕੇ ਮਿੱਟੀ ਹੇਠਾਂ ਦੱਬ ਦਿੱਤਾ ਸੀ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਪੁਲਸ ਦਾਣਾ ਮੰਡੀ ਦੀ ਦੁਕਾਨ ਦੇ ਮਾਲਕ ਨੂੰ ਬਚਾਉਂਦੀ ਨਜ਼ਰ ਆ ਰਹੀ ਹੈ। ਵੱਡਾ ਸਵਾਲ ਇਹ ਹੈ ਕਿ ਦਾਣਾ ਮੰਡੀ ਦੀ ਦੁਕਾਨ 'ਚ ਪਲਾਨਿੰਗ ਹੋਈ, ਉਕਤ ਦੁਕਾਨ ਤੋਂ ਹੀ ਗੋਪੀ ਬਾਵਜਾ ਨੂੰ ਸਿਹਰਾ ਬ੍ਰਦਰਜ਼ 'ਤੇ ਹੋਏ ਹਮਲੇ ਲਈ ਪਿਸਟਲ ਉਪਲੱਬਧ ਕਰਾਏ ਗਏ ਸਨ, ਇਸ ਦੇ ਬਾਵਜੂਦ ਪੁਲਸ ਨੇ ਦਾਣਾ ਮੰਡੀ ਦੀ ਦੁਕਾਨ ਦੇ ਮਾਲਕ ਨੂੰ ਕੇਸ 'ਚ ਨਾਮਜ਼ਦ ਨਹੀਂ ਕੀਤਾ।
ਸਿਆਸੀ ਦਬਾਅ ਕਾਰਨ ਪੁਲਸ ਨੇ ਨੋਨੀ ਨੂੰ ਛੱਡਿਆ
ਚਰਚਾ ਹੈ ਕਿ ਪੁਲਸ 'ਤੇ ਸਿਆਸੀ ਦਬਾਅ ਕਾਰਨ ਪੁਲਸ ਨੇ ਸਿਹਰਾ ਮਰਡਰ ਕੇਸ 'ਚ ਨੋਨੀ ਸ਼ਰਮਾ ਨੂੰ ਛੱਡ ਦਿੱਤਾ ਹੈ। ਪੁਲਸ ਨੇ ਸਿਹਰਾ ਮਰਡਰ ਕੇਸ 'ਚ ਅਗਲੇ ਹੀ ਦਿਨ ਨੋਨੀ ਨੂੰ ਚੁੱਕ ਲਿਆ ਸੀ, ਪੁਲਸ ਨੇ ਨੋਨੀ ਨੂੰ ਹਿਰਾਸਤ 'ਚ ਰੱਖਿਆ ਹੋਇਆ ਸੀ ਪਰ ਉਸ ਦੀ ਗ੍ਰਿਫਤਾਰੀ ਨਹੀਂ ਪਾਈ। ਇਹ ਵੀ ਜਾਣਕਾਰੀ ਹੈ ਕਿ ਨੋਨੀ ਨੇ ਯੂਥ ਕਾਂਗਰਸ ਦੇ ਫਾਰਮ ਭਰੇ ਸਨ ਅਤੇ ਫਾਰਮ ਭਰਨ ਸਮੇਂ ਦਿਨੇਸ਼ ਗੋਨਾ, ਨੋਨੀ ਲੱਧੇਵਾਲੀ ਉਸ ਦੇ ਨਾਲ ਸਨ। ਦਿਨੇਸ਼ ਗੋਨਾ 2013 'ਚ ਹੋਏ ਦੀਪਾ ਮਾਰਡਰ ਕੇਸ ਅਤੇ 2012 'ਚ ਅਲਾਵਲਪੁਰ ਵਿਚ ਹੋਈ ਹੱਤਿਆ ਦੇ ਮਾਮਲੇ 'ਚ ਵਾਂਟੇਡ ਹੈ। ਉਥੇ ਹੀ ਨੋਨੀ ਲੱਧੇਵਾਲੀ ਨੇ ਹਵੇਲੀ 'ਚ ਇਕ ਏ. ਐੱਸ. ਆਈ. ਨੂੰ ਗੋਲੀ ਮਾਰ ਦਿੱਤੀ ਸੀ, ਜਿਸ ਕਾਰਨ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਇਸ ਦੇ ਨਾਲ ਹੀ ਐੱਨ. ਡੀ. ਪੀ. ਐੱਸ. ਕੇਸ ਨੂੰ ਲੈ ਕੇ ਉਸ ਨੂੰ 12 ਸਾਲ ਦੀ ਸਜ਼ਾ ਹੋਈ ਸੀ। 'ਜਗ ਬਾਣੀ' ਦੇ ਹੱਥ ਇਕ ਅਜਿਹੀ ਹੀ ਫੋਟੋ ਲੱਗੀ ਹੈ, ਜਿਸ 'ਚ ਨੋਨੀ ਸ਼ਰਮਾ, ਦਿਨੇਸ਼ ਗੋਨਾ ਅਤੇ ਨੋਨੀ ਲੱਧੇਵਾਲੀ ਇਕੱਠੇ ਦਿਸ ਰਹੇ ਹਨ।
ਲੁਧਿਆਣਾ 'ਚੋਂ ਨਹੀਂ ਲੰਘਣ ਦੇਵਾਂਗੇ ਪਾਕਿ ਜਾਣ ਵਾਲੀ ਬੱਸ : ਰਵਨੀਤ ਬਿੱਟੂ
NEXT STORY