ਲੁਧਿਆਣਾ : ਸੰਸਦ ਮੈਂਬਰ ਰਵਨੀਤ ਬਿੱਟੂ ਨੇ ਚਿਤਾਵਨੀ ਦਿੱਤੀ ਹੈ ਕਿ ਦਿੱਲੀ ਤੋਂ ਲਾਹੌਰ ਨੂੰ ਜਾਣ ਵਾਲੀ ਬੱਸ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ। ਲੁਧਿਆਣਾ 'ਚ ਕਾਂਗਰਸ ਵਲੋਂ ਬਿੱਟੂ ਦੀ ਅਗਵਾਈ 'ਚ ਜ਼ਿਲਾ ਕਾਂਗਰਸ ਮੁੱਖ ਦਫਤਰ ਤੋਂ ਘੰਟਾਘਰ ਚੌਂਕ ਤੱਕ ਇਕ ਕੈਂਡਲ ਮਾਰਚ ਕੱਢਿਆ ਗਿਆ ਅਤੇ ਪੁਲਵਾਮਾ ਹਮਲੇ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਰਵਨੀਤ ਬਿੱਟੂ ਨੇ ਪਾਕਿਸਤਾਨ ਨੂੰ ਜਾਣ ਵਾਲੀ ਬੱਸ ਸਰਵਿਸ ਨੂੰ ਬੰਦ ਕਰਨ ਦੀ ਮੰਗ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਅਜਿਹਾ ਨਹੀਂ ਕੀਤਾ ਤਾਂ ਉਹ ਬੱਸ ਨੂੰ ਲੁਧਿਆਣਾ 'ਚੋਂ ਲੰਘਣ ਨਹੀਂ ਦੇਣਗੇ।
ਉਨ੍ਹਾਂ ਨੇ ਪਾਕਿਸਤਾਨ ਦੇ ਸਿੱਖ ਨੇਤਾ ਗੋਪਾਲ ਚਾਵਲਾ ਬਾਰੇ ਕਿਹਾ ਕਿ ਇਹ ਲੋਕ ਜੇਲਾਂ 'ਚ ਬੈਠੇ ਅੱਤਵਾਦੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਬਣਾ ਰਹੇ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਵੱਖਵਾਦੀ ਨੇਤਾਵਾਂ ਦੀ ਸੁਰੱਖਿਆ ਵਾਪਸ ਲਏ ਜਾਣ ਦੇ ਕਦਮ 'ਤੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸੁਰੱਖਿਆ ਨਹੀਂ ਦਿੱਤੀ ਜਾਣੀ ਚਾਹੀਦੀ।
ਧਿਆਨ ਸਿੰਘ ਮੰਡ ਨੂੰ ਝਟਕਾ, ਉਨ੍ਹਾਂ ਵੱਲੋਂ ਐਲਾਨੇ ਉਮੀਦਵਾਰ 'ਸੋਢੀ' ਬਸਪਾ 'ਚ ਸ਼ਾਮਲ
NEXT STORY