ਮਾਲੇਰਕੋਟਲਾ (ਜ਼ਹੂਰ)- ਕਪਤਾਨ ਪੁਲਸ (ਇੰਨਵੈਸਟੀਗੇਸ਼ਨ) ਮਾਲੇਰਕੋਟਲਾ ਸਤਪਾਲ ਸ਼ਰਮਾ, ਕਪਤਾਨ ਪੁਲਸ ਸਬ ਡਵੀਜ਼ਨ ਅਹਿਮਦਗੜ੍ਹ ਰਾਜਨ ਸ਼ਰਮਾ ਦੀ ਨਿਗਰਾਨੀ ਤਹਿਤ ਐੱਸ. ਆਈ. ਮੁੱਖ ਅਫਸਰ ਥਾਣਾ ਸਦਰ ਅਹਿਮਦਗੜ੍ਹ ਦਰਸ਼ਨ ਸਿੰਘ ਵੱਲੋਂ ਅੰਨੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਕਾਤਲ ਨੂੰ ਗ੍ਰਿਫ਼ਤਾਰ ਕਰਨ ’ਚ ਕਾਮਯਾਬੀ ਹਾਸਲ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦਾ DSP ਗ੍ਰਿਫ਼ਤਾਰ! ਮਾਨ ਸਰਕਾਰ ਦਾ ਵੱਡਾ ਐਕਸ਼ਨ
ਜ਼ਿਕਰਯੋਗ ਹੈ ਕਿ ਮੁਕੱਦਮਾ ਨੰਬਰ 89 ਮਿਤੀ 01.07.25 ਨੂੰ ਥਾਣਾ ਸਦਰ ਅਹਿਮਦਗੜ੍ਹ ਬਰਬਿਆਨ ਬਸੀਰ ਖਾਨ ਪੁੱਤਰ ਸਿਵਰਾਤੀ ਖਾਨ ਵਾਸੀ ਦਹਿਲੀਜ ਕਲਾਂ ਬਰਖਿਲਾਫ ਅਬਦੁੱਲ ਗੁਫਾਰ ਪੁੱਤਰ ਲਾਲਦੀਨ ਵਾਸੀ ਦਹਿਲੀਜ ਕਲਾਂ ਜ਼ਿਲਾ ਮਾਲੇਰਕੋਟਲਾ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਬਸੀਰ ਖਾਨ ਦੀ ਪਤਨੀ ਸਕੀਨਾ ਬੇਗਮ (42 ਸਾਲ) ਜੋ ਕਿ ਅਹਿਮਦਗੜ ਵਿਖੇ ਝਾੜੂ ਪੋਚੇ ਲਗਾਉਣ ਦਾ ਕੰਮਕਾਰ ਕਰਦੀ ਸੀ ਅਤੇ ਪਿੰਡ ਦੇ ਹੀ ਅਕਸਰ ਅਬਦੁੱਲ ਗੁਫਾਰ ਉਰਫ ਨਿੰਮ ਨਾਲ ਉਸਦੀ ਮਹਿੰਦਰਾ ਪਿੱਕ ਅੱਪ ਗੱਡੀ ਵਿਚ ਬੈਠ ਕੇ ਅਹਿਮਦਗੜ੍ਹ ਨੂੰ ਆਉਂਦੀ ਜਾਂਦੀ ਸੀ। 29 ਜੂਨ 2025 ਨੂੰ ਬਸੀਰ ਖਾਨ ਦੀ ਲੜਕੀ ਨੇ ਉਸਨੂੰ ਦੱਸਿਆ ਕਿ “ਦੋਸ਼ੀ ਅਬਦੁਲ ਗਫਾਰ ਉਰਫ ਨਿੰਮ ਉਸਦੀ ਮਾਤਾ ਸਕੀਨਾ ਬੇਗਮ ਨੂੰ ਆਪਣੇ ਮੋਟਰਸਾਈਕਲ ’ਤੇ ਲੈ ਗਿਆ ਸੀ ਅਤੇ ਬਾਅਦ ’ਚ ਉਸ ਨੂੰ ਦੋਸ਼ੀ ਅਬਦੁਲ ਗਫਾਰ ਨੇ ਫੋਨ ਕਰ ਕੇ ਕਿਹਾ ਕਿ ਤੇਰੀ ਅੰਮੀ ਬੀਮਾਰ ਹੈ, ਤੂੰ ਤਿਆਰ ਹੋ ਜਾ, ਆਪਾਂ ਤੇਰੀ ਅੰਮੀ ਨੂੰ ਦਵਾਈ ਦਵਾਉਣ ਜਾਣਾ ਹੈ ਜਿਸ ’ਤੇ ਦੋਸ਼ੀ ਅਬਦੁਲ ਗਫਾਰ ਲੜਕੀ ਨੂੰ ਨਾਲ ਲੈ ਗਿਆ ਪਰ ਕਿਤੇ ਵੀ ਸਕੀਨਾ ਬੇਗਮ ਦਾ ਪਤਾ ਨਾ ਲੱਗਣ ਕਰ ਕੇ ਦੋਸ਼ੀ ਅਬਦੁਲ ਗਫਾਰ ਉਰਫ ਨਿੰਮ ਨੇ ਲੜਕੀ ਨੂੰ ਪਿੰਡ ਦਹਿਲੀਜ਼ ਕਲਾਂ ਵਾਪਸ ਭੇਜ ਦਿੱਤਾ। ਅਗਲੇ ਦਿਨ ਮੁੱਦਈ ਬਸੀਰ ਖਾਨ ਨੂੰ ਇੰਟਰਨੈੱਟ ਰਾਹੀਂ ਉਸ ਦੀ ਪਤਨੀ ਸ਼ਕੀਨਾ ਬੇਗਮ ਦੀ ਮੌਤ ਹੋਣ ਬਾਰੇ ਪਤਾ ਲੱਗਾ। ਜਿਸ ਤੋਂ ਬਾਅਦ ਮੁੱਦਈ ਬਸੀਰ ਖਾਨ ਦੇ ਬਿਆਨ ’ਤੇ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 9 ਜੁਲਾਈ ਤਕ ਲਈ ਵੱਡੀ ਭਵਿੱਖਬਾਣੀ! ਦਿੱਤੀ ਗਈ ਚੇਤਾਵਨੀ
ਦੌਰਾਨੇ ਤਫਤੀਸ਼ ਦੋਸ਼ੀ ਅਬਦੁਲ ਗਫਾਰ ਨੂੰ ਮਿਤੀ 3 ਜੁਲਾਈ 2025 ਨੂੰ ਕਾਬੂ ਕਰ ਕੇ ਗ੍ਰਿਫਤਾਰ ਕੀਤਾ ਗਿਆ। ਦੇਸ਼ੀ ਅਬਦੁਲ ਗਫਾਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦੀ ਸਕੀਨਾ ਬੇਗਮ ਨਾਲ ਦੋਸਤੀ ਸੀ ਪਰ ਹੁਣ ਉਸਨੂੰ ਸ਼ੱਕ ਸੀ ਕਿ ਸਕੀਨਾ ਬੇਗਮ ਕਿਸੇ ਹੋਰ ਨਾਲ ਵੀ ਗੱਲਬਾਤ ਕਰਦੀ ਹੈ। ਜਦੋਂ ਉਸ ਨੇ ਸਕੀਨਾ ਬੇਗਮ ਨੂੰ ਇਸ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਸਨੂੰ ਤਾਂ ਉਸ ਦੇ ਰਿਸ਼ਤੇਦਾਰ ਵੀ ਫੋਨ ਕਰਦੇ ਹਨ ਅਤੇ ਹੋਰ ਵੀ ਫੋਨ ਕਰਦੇ ਹਨ। ਜੋ ਸਕੀਨਾ ਬੇਗਮ ਦੀਆਂ ਗੱਲਾਂ ਤੋਂ ਗੁੱਸੇ ’ਚ ਆ ਕੇ ਅਬਦੁਲ ਗਫਾਰ ਨੇ ਸਕੀਨਾ ਬੇਗਮ ਦੇ ਸਿਰ ’ਚ ਰਾਡ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਦੋਸ਼ੀ ਦਾ ਮਾਣਯੋਗ ਅਦਾਲਤ ਪਾਸੋਂ ਪੁਲਸ ਰਿਮਾਂਡ ਹਾਸਲ ਕਰ ਕੇ ਹੋਰ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿੱਕੀ ਜਿਹੀ ਗੱਲ ਨੇ ਉਜਾੜਿਆ ਘਰ, ਪਤਨੀ ਨੇ ਨਹਿਰ 'ਚ ਛਾਲ ਮਾਰ ਤੇ ਪਤੀ ਨੇ ਘਰ 'ਚ ਕੀਤੀ ਖ਼ੁਦਕੁਸ਼ੀ
NEXT STORY