ਲੁਧਿਆਣਾ (ਅਨਿਲ, ਸ਼ਿਵਮ): ਥਾਣਾ ਮੇਹਰਬਾਨ ਦੀ ਪੁਲਸ ਨੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਗਈ ਹੈ। ਪ੍ਰੈੱਸ ਕਾਨਫਰੰਸ ਦੌਰਾਨ ਏ. ਡੀ. ਸੀ. ਪੀ.-4 ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਮੇਹਰਬਾਨ ਦੇ ਅਧੀਨ ਆਉਂਦੇ ਗੁੱਜਰ ਭਵਨ ਦੇ ਰਹਿਣ ਵਾਲੇ ਤਿਲਕ ਰਾਜ ਨਾਂ ਦੇ ਵਿਅਕਤੀ ਦਾ 10 ਜੁਲਾਈ ਦੀ ਰਾਤ ਨੂੰ ਐਕਟਿਵਾ ਸਵਾਰ 2 ਵਿਅਕਤੀਆਂ ਵਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਏ. ਡੀ. ਸੀ. ਪੀ. ਮਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਤਿਲਕ ਰਾਜ ਦੀ ਪਤਨੀ ਕਮਲਾ ਦੇਵੀ ਵਾਸੀ ਗੁੱਜਰ ਭਵਨ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ 11 ਜੁਲਾਈ ਨੂੰ 2 ਅਣਪਛਾਤੇ ਮੁਲਜ਼ਮਾਂ ਖਿਲਾਫ ਥਾਣਾ ਮੇਹਰਬਾਨ ’ਚ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਇਸ ਤੋਂ ਬਾਅਦ ਥਾਣਾ ਮੇਹਰਬਾਨ ਦੇ ਮੁਖੀ ਇੰਸ. ਪਰਮਦੀਪ ਸਿੰਘ ਦੀ ਪੁਲਸ ਟੀਮ ਨੇ ਉਕਤ ਮਾਮਲੇ ਨੂੰ ਸੁਲਝਾਉਂਦੇ ਹੋਏ ਤਿਲਕ ਰਾਜ ਦਾ ਕਤਲ ਕਰਨ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਗੱਬਰ ਸਿੰਘ (24) ਪੁੱਤਰ ਦਿਲਬਾਗ ਸਿੰਘ ਵਾਸੀ ਮੁਹੱਲਾ ਹਰਗੋਬਿੰਦ ਵਿਹਾਰ ਦੇਸੂ ਕਾਲੋਨੀ ਮੇਹਰਬਾਨ ਅਤੇ ਹਰਪ੍ਰੀਤ ਸਿੰਘ ਕਾਕੂ (16) ਪੁੱਤਰ ਜਸਪਾਲ ਸਿੰਘ ਵਾਸੀ ਮੇਹਰਬਾਨ ਵਜੋਂ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੀ ਖ਼ਬਰ! ਸ਼ੁਰੂ ਹੋ ਗਿਆ ਨਵਾਂ ਸਿਸਟਮ
ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ, ਜਿਥੇ ਗੱਬਰ ਸਿੰਘ ਦਾ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਦੋਂਕਿ ਦੂਜੇ ਨਾਬਾਲਗ ਮੁਲਜ਼ਮ ਹਰਪ੍ਰੀਤ ਸਿੰਘ ਕਾਕੂ ਨੂੰ ਜੁਵੇਨਾਇਲ ਹਾਊਸ ’ਚ ਭੇਜ ਦਿੱਤਾ ਗਿਆ ਹੈ।
ਮ੍ਰਿਤਕ ਨੂੰ ਲੁੱਟਣ ਦੀ ਫਿਰਾਕ ’ਚ ਸੀ, ਮੁਲਜ਼ਮ ਦੇ ਫੜੇ ਜਾਣ ਦੇ ਡਰੋਂ ਮਾਰਿਆ ਸੀ ਚਾਕੂ : ਏ. ਡੀ. ਸੀ. ਪੀ. ਸਿੱਧੂ
ਏ. ਡੀ. ਸੀ. ਪੀ. ਮਨਦੀਪ ਸਿੰਘ ਨੇ ਦੱਸਿਆ ਕਿ 10 ਜੁਲਾਈ ਨੂੰ ਤਿਲਕ ਰਾਜ ਆਪਣੇ ਘਰ ਕੋਲ ਗੁੱਜਰ ਕਾਲੋਨੀ ’ਚ ਸੈਰ ਕਰ ਰਿਹਾ ਸੀ। ਇਸੇ ਦੌਰਾਨ ਗੱਬਰ ਸਿੰਘ ਅਤੇ ਹਰਪ੍ਰੀਤ ਸਿੰਘ ਦੋਵੇਂ ਐਕਟਿਵਾ ’ਤੇ ਸਵਾਰ ਹੋ ਕੇ ਤਿਲਕ ਰਾਜ ਨੂੰ ਲੁੱਟਣ ਦੀ ਕੋਸ਼ਿਸ਼ ਤਹਿਤ ਉਸ ਦੇ ਇਕਦਮ ਸਾਹਮਣੇ ਆ ਕੇ ਖੜ੍ਹੇ ਹੋ ਗਏ।
ਇਸੇ ਦੌਰਾਨ ਤਿਲਕ ਰਾਜ ਨੇ ਮੁਲਜ਼ਮਾਂ ਦੀ ਐਕਟਿਵਾ ਦੀ ਚਾਬੀ ਕੱਢ ਲਈ। ਇਸੇ ਦੌਰਾਨ ਗੱਬਰ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਫੜੇ ਜਾਣ ਦੇ ਡਰੋਂ ਇਕਦਮ ਤਿਲਕ ਰਾਜ ਨੂੰ ਚਾਕੂ ਮਾਰ ਦਿੱਤਾ, ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਬਰਾਮਦ ਹੋਈ ਐਕਟਿਵਾ ਦੇ ਵੀ ਜਾਅਲੀ ਨੰਬਰ ਲਗਾਇਆ ਹੋਇਆ ਸੀ, ਜਦੋਂ ਕਿ ਗੱਬਰ ਸਿੰਘ ’ਤੇ ਪਹਿਲਾਂ ਵੀ ਥਾਣਾ ਜੋਧੇਵਾਲ ’ਚ ਇਕ ਮਾਮਲਾ ਦਰਜ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੰਗਰਾਂਦ ਦੇ ਦਿਨ ਗੁਰਦੁਆਰਾ ਸਾਹਿਬ 'ਚ ਹਾਦਸਾ, ਅਗਨ ਭੇਂਟ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ
NEXT STORY