ਲੁਧਿਆਣਾ (ਜ.ਬ.) : ਮਹਾਨਗਰ ’ਚ ਹੋਈ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ’ਚ ਜਾਇਦਾਦ ਦੀ ਵੰਡ ਨੂੰ ਲੈ ਕੇ ਇਕ ਸ਼ਖਸ ਨੇ ਆਪਣੇ ਛੋਟੇ ਭਰਾ ਦੀ ਲਾਈਸੈਂਸੀ ਰਿਵਾਲਵਰ ਨਾਲ ਉਸ ਦੇ ਸਿਰ ’ਚ ਗੋਲੀ ਮਾਰ ਦਿੱਤੀ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸਦਰ ਪੁਲਸ ਨੇ ਮੁਲਜ਼ਮ ਪਲਵਿੰਦਰ ਸਿੰਘ ਉਰਫ਼ ਮੋਨੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੀ ਪਛਾਣ 35 ਸਾਲਾ ਗਗਨਦੀਪ ਸਿੰਘ ਉਰਫ਼ ਗੁੱਡੂ ਦੇ ਰੂਪ ਵਿਚ ਹੋਈ ਹੈ, ਜੋ ਕਿ ਦਮੋਰੀਆ ਪੁਲ ਕੋਲ ਲੱਕੀ ਬੇਕਰੀ ਚਲਾਉਂਦਾ ਸੀ।
ਇਹ ਵੀ ਪੜ੍ਹੋ : ਪੰਜਾਬ ਪੁਲਸ ਵੱਲੋਂ ਝੋਨੇ ਦੀ ਤਸਕਰੀ ਕਰਨ ਦੇ ਦੋਸ਼ ਹੇਠ 8 ਲੋਕ ਗ੍ਰਿਫ਼ਤਾਰ, 7260 ਕੁਇੰਟਲ ਝੋਨੇ ਸਣੇ 7 ਵਾਹਨ ਜ਼ਬਤ
ਪੁਲਸ ਨੂੰ ਦਿੱਤੇ ਬਿਆਨ ਵਿਚ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਨੇ ਦੱਸਿਆ ਕਿ ਜਾਇਦਾਦ ਦੀ ਵੰਡ ਨੂੰ ਲੈ ਕੇ ਉਨ੍ਹਾਂ ਦਾ ਉਸ ਦੇ ਜੇਠ ਮੋਨੂੰ ਨਾਲ ਝਗੜਾ ਚੱਲ ਰਿਹਾ ਸੀ। ਵੰਡ ਨੂੰ ਲੈ ਕੇ ਉਸ ਦਾ ਜੇਠ ਨਾਖੁਸ਼ ਸੀ ਅਤੇ ਉਸ ਦੇ ਪਤੀ ਨਾਲ ਰੰਜਿਸ਼ ਰੱਖਣ ਲੱਗਾ ਸੀ। ਉਸ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ 8 ਵਜੇ ਉਹ ਅਤੇ ਉਸ ਦਾ ਪਤੀ ਘਰ ਵਿਚ ਟੀ. ਵੀ. ਦੇਖ ਰਹੇ ਸੀ ਤਾਂ ਉਸ ਦਾ ਜੇਠ ਮੋਨੂੰ ਆਪਣੀ ਪਤਨੀ ਮੇਘਾ ਕੌਰ ਨਾਲ ਉਸ ਦੇ ਘਰ ਆਇਆ।
ਇਹ ਵੀ ਪੜ੍ਹੋ : ਆਨਲਾਈਨ ਆਰਡਰ ਕੀਤਾ 53,000 ਰੁਪਏ ਦਾ 'ਆਈਫੋਨ-12', ਡੱਬਾ ਖੋਲ੍ਹਦੇ ਹੀ ਉੱਡੇ ਹੋਸ਼
ਮੋਨੂੰ ਨੇ ਉਸ ਦੇ ਪਤੀ ਦੀ 32 ਬੋਰ ਦੀ ਲਾਈਸੈਂਸੀ ਰਿਵਾਲਵਰ ਚੁੱਕ ਲਈ ਅਤੇ ਉਸ ਦੇ ਪਤੀ ਦੇ ਸਿਰ ’ਤੇ ਤਾਣ ਕੇ ਕਥਿਤ ਤੌਰ ’ਤੇ ਗੋਲੀ ਚਲਾ ਦਿੱਤੀ। ਖੂਨ ਨਾਲ ਲੱਥਪਥ ਉਸ ਦਾ ਪਤੀ ਉੱਥੇ ਢੇਰ ਹੋ ਗਿਆ, ਜਿਸ ਤੋਂ ਬਾਅਦ ਮੁਲਜ਼ਮ ਪਿਸਤੌਲ ਸਮੇਤ ਉਥੋਂ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ : STF ਦੀ ਰਿਪੋਰਟ 'ਤੇ ਨਵਜੋਤ ਸਿੱਧੂ ਦਾ ਟਵੀਟ, ਅੱਜ ਹਾਈਕੋਰਟ 'ਚ ਨਸ਼ਾ ਕਾਰੋਬਾਰੀਆਂ ਬਾਰੇ ਹੋਵੇਗਾ ਖ਼ੁਲਾਸਾ
ਉਹ ਤੁਰੰਤ ਆਪਣੇ ਪਤੀ ਨੂੰ ਨੇੜੇ ਦੇ ਹਸਪਤਾਲ ਲੈ ਕੇ ਗਏ। ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਅੱਗੇ ਰੈਫ਼ਰ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ। ਥਾਣਾ ਇੰਚਾਰਜ ਇੰਸ. ਜਗਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਹਾਲੇ ਵਾਰਦਾਤ ਵਿਚ ਵਰਤਿਆ ਰਿਵਾਲਵਰ ਬਰਾਮਦ ਕਰਨਾ ਬਾਕੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅੰਮ੍ਰਿਤਸਰ ਬਾਰਡਰ ਰੇਂਜ ਪੁਲਸ ਦੀ ਸਖ਼ਤ ਕਾਰਵਾਈ, ਹਥਿਆਰਾਂ ਦੇ ਸਮੱਗਲਰ ਰਹੇ ਟਾਰਗੇਟ ’ਤੇ
NEXT STORY