ਅੰਮ੍ਰਿਤਸਰ (ਇੰਦਰਜੀਤ) - ਅੰਮ੍ਰਿਤਸਰ ਬਾਰਡਰ ਰੇਂਜ ਪੁਲਸ ਨੇ ਬੀਤੇ ਸਾਲਾਂ ਵਿੱਚ ਨਸ਼ਾ ਸਮੱਗਲਰਾਂ ਖ਼ਿਲਾਫ਼ ਅੰਨ੍ਹੇਵਾਹ ਕਾਰਵਾਈ ਕਰਦੇ ਹੋਏ ਵੱਡੀ ਮਾਤਰਾ ਵਿੱਚ ਨਸ਼ੇ ਵਾਲੇ ਪਦਾਰਥਾਂ ਸਮੇਤ ਵੱਡੇ ਸਮੱਗਲਰ ਫੜੇ ਗਏ ਹਨ। ਇਸ ਦੇ ਨਾਲ ਹੀ ਇਸ ਵਾਰ ਪੁਲਸ ਦਾ ਮੁੱਖ ਫੋਕਸ ਨਾਜਾਇਜ਼ ਹਥਿਆਰਾਂ ਵੱਲ ਜ਼ਿਆਦਾ ਰਿਹਾ ਹੈ, ਕਿਉਂਕਿ ਭਾਰਤ ਪਾਕਿ ਸਰਹੱਦ ਉੱਤੇ ਤਣਾਅ ਜ਼ਿਆਦਾ ਵੱਧ ਜਾਣ ਅਤੇ ਆਉਂਦੀਆਂ ਚੋਣਾਂ ਦੇ ਮੱਦੇਨਜ਼ਰ ਹਿੰਸਕ ਵਾਰਦਾਤ ਹੋਣ ਦੀ ਜ਼ਿਆਦਾ ਸੰਭਾਵਨਾ ਜਤਾਈ ਜਾ ਰਹੀ ਸੀ। ਉੱਧਰ ਸੁਰੱਖਿਆ ਏਜੰਸੀਆਂ ਵੱਲੋਂ ਚੌਕਸੀ ਵਰਤੀ ਜਾ ਰਿਹਾ ਸੀ।
ਅੰਮ੍ਰਿਤਸਰ ਬਾਰਡਰ ਰੇਂਜ ਵਿਚ ਪੁਲਸ ਨੇ ਬੇਹੱਦ ਸਖ਼ਤੀ ਕੀਤੀ ਹੋਈ ਹੈ। ਉੱਧਰ ਅਫਗਾਨਿਸਤਾਨ ਵਿਚ ਬਦਲਦੇ ਹੋਏ ਹਾਲਾਤ ਦੇ ਨਾਲ-ਨਾਲ ਅੰਮ੍ਰਿਤਸਰ ਬਾਰਡਰ ਰੇਂਜ ਇਲਾਕਾ ਕਾਫ਼ੀ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਇਸ ਦੌਰਾਨ ਅੰਮ੍ਰਿਤਸਰ ਬਾਰਡਰ ਰੇਂਜ ਪੁਲਸ ਅਨੁਸਾਰ ਆਉਂਦੇ 4 ਪੁਲਸ ਜ਼ਿਲ੍ਹਿਆਂ ਵਿਚ ਨਾਜਾਇਜ਼ ਅਸਲਾ ਅਤੇ ਹਥਿਆਰਾਂ ਖ਼ਿਲਾਫ਼ ਚਲਾਈ ਮੁਹਿੰਮ ਵਿਚ ਕਾਫੀ ਤੇਜ਼ੀ ਲਿਆਂਦੀ ਗਈ ਹੈ ਅਤੇ ਇਸ ਦੇ ਨਤੀਜੇ ਸਾਰਥਿਕ ਨਿਕਲਣ ਲੱਗੇ ਹਨ।
ਅੰਮ੍ਰਿਤਸਰ ਦਿਹਾਤੀ ਪੁਲਸ ਜ਼ਿਲ੍ਹਾ :
ਬੀਤੇ ਸਾਲ ’ਚ 44 ਪਿਸਤੌਲਾਂ ਦੀ ਬਰਾਮਦਗੀ ਦਾ ਰਿਕਾਰਡ ਤੋੜਦੇ ਹੋਏ ਨਵੇਂ ਸਾਲ ਦੇ 9 ਮਹੀਨੇ 10 ਦਿਨਾਂ ਵਿਚ 114 ਪਿਸਤੌਲ ਬਰਾਮਦ ਕੀਤੇ l ਇਸ ਵਾਰ 110 ਮੈਗਜ਼ੀਨ, ਜਦੋਂਕਿ ਪਿਛਲੇ ਸਾਲ ਇਨ੍ਹਾਂ ਦੀ ਗਿਣਤੀ 28 ਹੋਈ ਸੀ। ਬੀਤੇ ਸਾਲ 590 ਕਾਰਤੂਸ ਦੇ ਬਦਲੇ ਇਸ ਵਾਰ 940 ਬਰਾਮਦ ਕੀਤੇ ਹਨ। ਇਸ ਵਾਰ 20 ਫੀਸਦੀ ਜ਼ਿਆਦਾ ਵਿਅਕਤੀਆਂ ਨੂੰ ਅਸਲਾ ਐਕਟ ਮਾਮਲੇ ਵਿਚ ਗ੍ਰਿਫ਼ਤਾਰ ਕਰਦੇ ਹੋਏ 10 ਫੀਸਦੀ ਜ਼ਿਆਦਾ ਅਸਲੇ ਦੀ ਬਰਾਮਦਗੀ ਹੋਈ ਹੈ। ਵਾਧੂ ਕਾਮਯਾਬੀ ਵਿਚ 12 ਐੱਚ. ਈ., 36 ਗ੍ਰੇਨੇਡ ਵੀ ਇਸ ਸਾਲ ਦੇ 9 ਮਹੀਨਿਆਂ ’ਚ ਬਰਾਮਦ ਕੀਤੇ ਹਨ।
ਬਟਾਲਾ ਪੁਲਸ ਜ਼ਿਲ੍ਹਾ :
ਪਿਛਲੀ ਵਾਰ 16 ਕਾਰਤੂਸ ਦੇ ਸਾਹਮਣੇ ਇਸ ਵਾਰ 207 ਬਰਾਮਦ ਹੋਏ, ਉਥੇ ਹੀ ਰਾਈਫਲ 55, ਰਿਵਾਲਵਰ 24, 12 ਬੋਰ, ਗਨ 13, ਮੈਗਜ਼ੀਨ 02 ਦੀ ਬਰਾਮਦਗੀ ਦੇ ਨਾਲ ਪਿਛਲੇ ਸਾਲ ਦੇ 10 ਲੋਕਾਂ ਦੀ ਅਸਲੇ ’ਚ ਗ੍ਰਿਫ਼ਤਾਰੀ ਦੇ ਨਾਲ ਇਸ ਵਾਰ ਵੀ 10 ਲੋਕ ਹੀ ਗ੍ਰਿਫ਼ਤਾਰ ਹੋਏ ਹਨ, ਉਥੇ ਦਰਜ ਕੇਸਾਂ ਦੀ ਗਿਣਤੀ ਇਕ ਜ਼ਿਆਦਾ ਪਾਈ ਗਈ ਹੈ।
ਜ਼ਿਲ੍ਹਾ ਗੁਰਦਾਸਪੁਰ :
ਇੱਥੇ ਪਿਛਲੇ ਸਾਲ 6 ਪਿਸਤੌਲਾਂ ਦੀ ਬਰਾਮਦਗੀ ਦੇ ਸਾਹਮਣੇ ਇਸ ਵਾਰ 15 ਪਿਸਤੌਲ ਬਰਾਮਦ ਹੋਏ ਹਨ, ਉਥੇ ਰਿਵਾਲਵਰ 1, ਮੈਗਜ਼ੀਨ 515 ਕਾਰਤੂਸ 169245 ਬਰਾਮਦ ਕਰਦੇ ਹੋਏ 14 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਪਿਛਲੇ ਸਾਲ ਤੋਂ 7 ਜ਼ਿਆਦਾ ਹੈ।
ਪਠਾਨਕੋਟ ਚੱਲ ਰਿਹਾ ਦੋਸ਼ ਮੁਕਤ :
ਅੰਮ੍ਰਿਤਸਰ ਬਾਰਡਰ ਰੇਂਜ ਦਾ ਇਲਾਕਾ ਪਠਾਨਕੋਟ ਲਗਭਗ ਦੋਸ਼ ਮੁਕਤ ਚੱਲ ਰਿਹਾ ਹੈ। ਇਥੇ ਇੱਕਾ-ਦੁੱਕਾ ਕੇਸ ਹੀ ਅਸਲੇ ਦੇ ਦਰਜ ਕੀਤੇ ਹਨ ਅਤੇ ਸਿਰਫ ਇਕ ਵਿਅਕਤੀ ਨੂੰ ਹੀ ਇਸ ਸਾਲ ਗ੍ਰਿਫ਼ਤਾਰ ਕੀਤਾ ਹੈ।
ਸੁਰਿੰਦਰ ਪਾਲ ਸਿੰਘ ਪਰਮਾਰ ਆਈ. ਪੀ. ਐੱਸ. ਇੰਸਪੈਕਟਰ ਜਨਰਲ ਆਫ ਪੁਲਸ ਅੰਮ੍ਰਿਤਸਰ ਬਾਰਡਰ ਰੇਂਜ
ਗੁਆਂਢੀ ਦੇਸ਼ਾਂ ਦੇ ਬਦਲਦੇ ਹਾਲਾਤ ਦੌਰਾਨ ਬਾਰਡਰ ਰੇਂਜ ਪੁਲਸ ਨੇ ਅੰਮ੍ਰਿਤਸਰ ਤੋਂ ਪਠਾਨਕੋਟ ਤੱਕ ਦੇ ਨਜ਼ਦੀਕੀ ਇਲਾਕੇ ਜੋ ਗੁਆਂਢੀ ਦੇਸ਼ ਅਤੇ 2 ਪ੍ਰਦੇਸ਼ਾਂ ਦੀਆਂ ਸਰਹੱਦਾਂ ਦੇ ਨਾਲ ਲੱਗਦੇ ਹਨ, ਵਿਚ ਚੌਕਸੀ ਵਧਾ ਦਿੱਤੀ ਹੈ। ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ, ਪਠਾਨਕੋਟ ਦੇ ਐੱਸ. ਐੱਸ. ਪੀਜ਼ ਨੂੰ ਵਿਸ਼ੇਸ਼ ਹੁਕਮ ਦਿੱਤੇ ਗਏ ਹਨ ਕਿ ਸੰਵੇਦਨਸ਼ੀਲ ਪੁਆਇੰਟਾਂ ’ਤੇ ਅਧਿਕਾਰੀ ਜ਼ਿਆਦਾਤਰ ਫੀਲਡ ਉੱਤੇ ਆਪਣਾ ਫੋਕਸ ਰੱਖਣ। ਦੂਜੇ ਪ੍ਰਦੇਸ਼ਾਂ ਤੋਂ ਆਉਣ ਵਾਲੇ ਪ੍ਰਾਈਵੇਟ ਅਤੇ ਸਰਕਾਰੀ ਵਾਹਨ ਬਾਰੀਕੀ ਨਾਲ ਚੈੱਕ ਕਰਨ, ਜੇਕਰ ਕੋਈ ਵੀ ਸਾਮਾਨ ਸਮੱਗਲਿੰਗ ਅਤੇ ਸ਼ੱਕ ਦੀ ਨਜ਼ਰ ਵਿਚ ਆਉਂਦਾ ਹੈ ਤਾਂ ਸਬੰਧਤ ਵਿਭਾਗਾਂ ਨੂੰ ਇਤਲਾਹ ਦੇ ਕੇ ਉਸ ਨੂੰ ਖੰਗਾਲਿਆ ਜਾਵੇ। ਜੇਕਰ ਕੋਈ ਸਾਮਾਨ ਨਾਜਾਇਜ਼ ਪਾਇਆ ਜਾਵੇ ਤਾਂ ਤੁਰੰਤ ਕੇਸ ਦਰਜ ਕੀਤਾ ਜਾਵੇ l
ਚੋਰੀ ਕਰਨ ਆਏ ਲੁਟੇਰਿਆਂ ’ਚੋਂ ਇਕ ਨੂੰ ਆਪਣੇ ਹੀ ਪਿਸਤੌਲ ਦੀ ਲੱਗੀ ਗੋਲੀ, ਹੋਈ ਮੌਤ
NEXT STORY