ਜੋਧਾਂ (ਜ. ਬ.)- ਨੇੜਲੇ ਪਿੰਡ ਢੈਪਈ ਵਿਖੇ ਨਾਲੀ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਹੋਈ ਹੱਥੋਪਾਈ ’ਚ ਲੋਹੇ ਦੀ ਰਾਡ ਵੱਜਣ ਨਾਲ 70 ਸਾਲਾ ਸਾਬਕਾ ਫ਼ੌਜੀ ਸ਼ਿੰਗਾਰਾ ਸਿੰਘ ਦੀ ਮੌਤ ਹੋਣ ਦੀ ਖ਼ਬਰ ਹੈ। ਅਮਨਦੀਪ ਸਿੰਘ ਡੀ. ਐੱਸ. ਪੀ. ਦਾਖਾ ਨੇ ਦੱਸਿਆ ਕਿ ਮ੍ਰਿਤਕ ਸ਼ਿੰਗਾਰਾ ਸਿੰਘ ਫ਼ੌਜ ’ਚੋਂ ਸੇਵਾ ਮੁਕਤ ਹੋਣ ਉਪਰੰਤ ਪੰਜਾਬ ਪੁਲਸ ’ਚ ਭਰਤੀ ਹੋ ਗਿਆ ਸੀ। ਪੁਲਸ ਵਿਭਾਗ ’ਚੋਂ ਵੀ ਉਹ ਸੇਵਾ ਮੁਕਤ ਹੈ।
ਇਹ ਖ਼ਬਰ ਵੀ ਪੜ੍ਹੋ - ਪੁਲਸ ਅਤੇ ਗੈਂਗਸਟਰਾਂ ਵਿਚਾਲੇ ਹੋਇਆ ਐਨਕਾਊਂਟਰ, ਸੋਸ਼ਲ ਮੀਡੀਆ 'ਤੇ ਲਲਕਾਰੇ ਮਾਰਨ ਵਾਲਾ ਰਾਜੂ ਸ਼ੂਟਰ ਜ਼ਖ਼ਮੀ
ਪੁਲਸ ਨੂੰ ਦਿੱਤੇ ਬਿਆਨਾਂ ’ਚ ਸ਼ਿੰਗਾਰਾ ਸਿੰਘ ਦੀ ਪਤਨੀ ਗੁਰਮੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਗੁਆਂਢੀ ਸਾਬਕਾ ਫ਼ੌਜੀ ਜਗਦੀਪ ਸਿੰਘ ਉਨ੍ਹਾਂ ਨਾਲ ਅਕਸਰ ਹੀ ਲੜਾਈ-ਝਗੜਾ ਕਰਦਾ ਰਹਿੰਦਾ ਸੀ। ਬੀਤੇ ਦਿਨੀਂ ਵੀ ਜਗਦੀਪ ਸਿੰਘ ਨੇ ਨਾਲੀ ਦੇ ਪਾਣੀ ਨੂੰ ਲੈ ਕੇ ਉਸ ਦੇ ਪਤੀ ਸ਼ਿੰਗਾਰਾ ਸਿੰਘ ਨਾਲ ਲੜਾਈ-ਝਗੜਾ ਕੀਤਾ, ਜਿਸ ਕਾਰਨ ਜਗਦੀਪ ਸਿੰਘ ਵੱਲੋਂ ਸਿਰ ’ਚ ਰਾਡ ਦੇ ਕੀਤੇ ਵਾਰ ਨਾਲ ਸ਼ਿੰਗਾਰਾ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਪੱਖੋਵਾਲ ਲਿਗਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਵਿਜੀਲੈਂਸ ਬਿਊਰੋ ਨੇ ਵਕੀਲ ਨੂੰ ਕੀਤਾ ਗ੍ਰਿਫ਼ਤਾਰ, CM ਮਾਨ ਦੀ ਹੈਲਪਲਾਈਨ 'ਤੇ ਮਿਲੀ ਸੀ ਸ਼ਿਕਾਇਤ
ਸ਼ਿੰਗਾਰਾ ਸਿੰਘ ਦੀ ਪਤਨੀ ਗੁਰਮੀਤ ਕੌਰ ਦੇ ਬਿਆਨਾਂ ਤੇ ਪੁਲਸ ਥਾਣਾ ਜੋਧਾਂ ਵਿਖੇ ਮੁਲਜ਼ਮ ਜਗਦੀਪ ਸਿੰਘ ਵਾਸੀ ਢੈਪਈ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ 'ਚ HC ਦਾ ਸਖ਼ਤ ਰੁਖ਼, ਕਿਹਾ : ਕਾਰਵਾਈ ਤੋਂ ਪਿੱਛੇ ਨਹੀਂ ਹਟੇਗੀ ਅਦਾਲਤ
NEXT STORY