ਲੁਧਿਆਣਾ (ਜ. ਬ.)- ਖਾਲੀ ਪਲਾਟ ਵਿਚ ਬੈਠ ਕੇ ਸ਼ਰਾਬ ਪੀਣ ਦੌਰਾਨ ਤਿੰਨ ਮਜ਼ਦੂਰਾਂ ਦੇ ਝਗੜੇ ’ਚ ਇਕ ਮਜ਼ਦੂਰ ਦਾ ਕਤਲ ਕਰ ਦਿੱਤੇ ਜਾਣ ਦੀ ਖਬਰ ਹੈ। ਵਿਵਾਦ ਇੰਨਾ ਵਧ ਗਿਆ ਕਿ ਉਨਾਂ ਵਿਚ ਕੁੱਟਮਾਰ ਸ਼ੁਰੂ ਹੋ ਗਈ। ਇਸ ਦੌਰਾਨ ਇਕ ਮਜ਼ਦੂਰ ਨੇ ਇੱਟ ਨਾਲ ਹਮਲਾ ਕਰ ਕੇ ਦੂਜੇ ਮਜ਼ਦੂਰ ਦਾ ਕਤਲ ਕਰ ਦਿੱਤਾ ਜਦਕਿ ਤੀਜਾ ਮਜ਼ਦੂਰ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਰਾਹਗੀਰਾਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਦੀ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ 72 ਘੰਟਿਆਂ ਦੇ ਲਈ ਰਖਵਾ ਦਿੱਤੀ ਹੈ। ਪੁਲਸ ਮ੍ਰਿਤਕ ਦੀ ਪਛਾਣ ਕਰ ਰਹੀ ਹੈ। ਉੱਧਰ ਪੁਲਸ ਨੇ ਇਸ ਮਾਮਲੇ ਵਿਚ ਠੇਕੇਦਾਰ ਦਿਨੇਸ਼ ਦੀ ਸ਼ਿਕਾਇਤ ’ਤੇ ਮਜ਼ਦੂਰ ਦਾ ਕਤਲ ਕਰਨ ਵਾਲੇ ਵਿਨੋਦ ਕੁਮਾਰ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਬਾਜਵਾ, ਸਿੱਧੂ, ਮਜੀਠੀਆ ਤੇ ਸੁਖਬੀਰ ਬਾਦਲ ਨੂੰ ਸਟੇਜ ਤੋਂ ਕਰ ਦਿੱਤਾ ਚੈਲੰਜ
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਠੇਕੇਦਾਰ ਦਿਨੇਸ਼ ਨੇ ਦੱਸਿਆ ਕਿ ਮਾਰੇ ਗਏ ਮਜ਼ਦੂਰ ਨੂੰ ਦੋ ਦਿਨ ਪਹਿਲਾਂ ਵਿਨੋਦ ਮੰਡੀ ਤੋਂ ਦਿਹਾੜੀ ’ਤੇ ਲੈ ਕੇ ਆਇਆ ਸੀ। ਐਤਵਾਰ ਨੂੰ ਮਜ਼ਦੂਰ ਉਸ ਤੋਂ 1 ਹਜ਼ਾਰ ਰੁਪਏ ਲੈ ਕੇ ਗਿਆ ਸੀ। ਇਸ ਤੋਂ ਬਾਅਦ ਰਾਤ ਨੂੰ ਮਜ਼ਦੂਰ, ਵਿਨੋਦ ਅਤੇ ਰਾਜਾ ਰਾਮ ਖਾਲੀ ਪਲਾਟ ਵਿਚ ਸ਼ਰਾਬ ਪੀਣ ਲੱਗੇ। ਸ਼ਰਾਬ ਪੀਣ ਦੌਰਾਨ ਬਾਕੀ ਦੋਵਾਂ ਦਾ ਵਿਨੋਦ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਵਿਨੋਦ ਨੇ ਗੁੱਸੇ ਵਿਚ ਆ ਕੇ ਇੱਟ ਨਾਲ ਦੋਵਾਂ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਵਿਨੋਦ ਨੇ ਮਜ਼ਦੂਰ ਦੇ ਸਿਰ ’ਤੇ ਇੱਟ ਨਾਲ ਬੁਰੀ ਤਰਾਂ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ, ਜਦਕਿ ਰਾਜਾ ਰਾਮ ਜ਼ਖਮੀ ਹੋ ਗਿਆ ਸੀ। ਕਤਲ ਤੋਂ ਬਾਅਦ ਵਿਨੋਦ ਫਰਾਰ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਬਲਕੌਰ ਸਿੰਘ ਨੇ 2 ਸਾਲਾਂ ਤੋਂ ਨੰਗੇ ਪੈਰੀਂ ਘੁੰਮ ਰਹੇ ਪਾਲ ਸਮਾਉਂ ਨੂੰ ਆਪਣੇ ਹੱਥੀਂ ਪਵਾਈ ਜੁੱਤੀ, ਵੇਖੋ ਭਾਵੁਕ ਪਲ (ਵੀਡੀਓ)
ਉਧਰ ਜਾਂਚ ਅਧਿਕਾਰੀ ਕ੍ਰਿਸ਼ਨ ਲਾਲ ਦਾ ਕਹਿਣਾ ਹੈ ਕਿ ਮੁਲਜ਼ਮ ਵਿਨੋਦ ਨੂੰ ਗ੍ਰਿਫ਼ਤਾਰ ਲਿਆ ਗਿਆ ਹੈ। ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CM ਮਾਨ ਨੇ ਫ਼ਿਰ ਵਿੰਨ੍ਹਿਆ ਸੁਸ਼ੀਲ ਰਿੰਕੂ 'ਤੇ ਨਿਸ਼ਾਨਾ! ਕਿਹਾ, ਜਲੰਧਰ ਸੀਟ ਜਿੱਤਣਾ ਸਾਡੀ ਪਹਿਲੀ ਤਰਜੀਹ
NEXT STORY