ਅੰਮ੍ਰਿਤਸਰ (ਸੰਜੀਵ)- ਕੇਂਦਰੀ ਜੇਲ ਫਤਾਹਪੁਰ 'ਚ ਐੱਨ. ਡੀ. ਪੀ. ਐੱਸ. ਐਕਟ ਦੇ ਮਾਮਲੇ ਵਿਚ ਸਜ਼ਾ ਕੱਟ ਰਹੇ ਕੈਦੀ ਅੱਜ ਭੁੱਖ ਹੜਤਾਲ 'ਤੇ ਬੈਠ ਗਏ, ਜਿਨ੍ਹਾਂ ਨੇ ਸਵੇਰ ਤੇ ਦੁਪਹਿਰ ਦਾ ਖਾਣਾ ਨਹੀਂ ਲਿਆ। ਕੈਦੀਆਂ ਦੀ ਮੰਗ ਸੀ ਕਿ ਪੂਰਾ ਮਹੀਨਾ ਕੰਮ ਕਰਨ ਵਾਲਿਆਂ ਨੂੰ 4 ਦਿਨ ਦੀ ਛੁੱਟੀ ਦਿੱਤੀ ਜਾਂਦੀ ਹੈ, ਜਦੋਂ ਕਿ ਉਨ੍ਹਾਂ ਨੂੰ ਨਹੀਂ ਮਿਲ ਰਹੀ। ਇਸ ਸਬੰਧੀ ਕੈਦੀਆਂ ਨੇ ਜੇਲ ਸੁਪਰਡੈਂਟ ਨੂੰ ਲਿਖਤੀ ਮੰਗ ਪੱਤਰ ਵੀ ਸੌਂਪਿਆ, ਜਿਸ ਵਿਚ ਛੁੱਟੀਆਂ ਦੇ ਨਾਲ-ਨਾਲ ਤਿਉਹਾਰਾਂ 'ਤੇ ਮਿਲਣ ਵਾਲੀ ਸਜ਼ਾ ਦੀ ਮੁਆਫੀ ਵੀ ਉਨ੍ਹਾਂ ਨੂੰ ਦਿੱਤੇ ਜਾਣ ਦੀ ਮੰਗ ਸੀ।
ਜੇਲ ਸੁਪਰਡੈਂਟ ਰਾਜੀਵ ਕੁਮਾਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਨੇ ਕੈਦੀਆਂ ਦੇ ਹੜਤਾਲ 'ਤੇ ਬੈਠਣ ਦੀ ਤਾਂ ਪੁਸ਼ਟੀ ਨਹੀਂ ਕੀਤੀ, ਜਦੋਂ ਕਿ ਉਨ੍ਹਾਂ ਨੇ ਕੈਦੀਆਂ ਵੱਲੋਂ 4 ਦਿਨ ਦੀ ਮੁਆਫੀ ਸਬੰਧੀ ਮੰਗ ਬਾਰੇ ਲਿਖਤੀ ਪੱਤਰ ਸਬੰਧੀ ਦੱਸਿਆ। ਉਨ੍ਹਾਂ ਕਿਹਾ ਕਿ ਕੈਦੀਆਂ ਵੱਲੋਂ ਦਿੱਤਾ ਗਿਆ ਇਹ ਪੱਤਰ ਜੇਲ ਪ੍ਰਸ਼ਾਸਨ ਦਾ ਇਕ ਲੀਗਲ ਮੁੱਦਾ ਹੈ, ਜਿਸ ਨੂੰ ਉੱਚ ਅਧਿਕਾਰੀਆਂ ਕੋਲ ਭੇਜ ਦਿੱਤਾ ਜਾਵੇਗਾ।
ਮੀਂਹ ਨੇ ਕਿਸਾਨਾਂ ਦੀ ਮਿਹਨਤ 'ਤੇ ਫੇਰਿਆ ਪਾਣੀ ; ਵਿਛੀਆਂ ਫਸਲਾਂ
NEXT STORY