ਸਾਹਨੇਵਾਲ (ਜਗਰੂਪ) - ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਦੀ ਅਗਵਾਈ ਵਿਚ ਨਗਰ ਕੌਂਸਲ ਸਾਨੇਵਾਲ ਦੇ ਸਮੂਹ ਕੌਂਸਲਰਾਂ ਨੇ ਸਰਬ ਸੰਮਤੀ ਨਾਲ ਪੂਜਾ ਭਾਟੀਆ ਪਤਨੀ ਰਾਜਦੀਪ ਭਾਟੀਆ ਸਾਬਕਾ ਕੌਂਸਲਰ ਨੂੰ ਪ੍ਰਧਾਨ, ਕੁਲਵਿੰਦਰ ਸਿੰਘ ਕਾਲਾ ਬਿਮਰੋ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸਵਰਨ ਕੁਮਾਰ ਸੋਨੀ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮਾਸਕ ਪਾਉਣਾ ਲਾਜ਼ਮੀ! ਬਜ਼ੁਰਗਾਂ 'ਚ ਵੀ ਫੈਲਣ ਲੱਗਿਆ ਚੀਨੀ ਵਾਇਰਸ
ਨਗਰ ਕੌਂਸਲ ਦੀ ਨਵੀਂ ਚੁਣੀ ਗਈ ਟੀਮ ਨੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਸੀਨੀਅਰ 'ਆਪ' ਆਗੂਆਂ ਦੀ ਅਗਵਾਈ ਵਿਚ ਸਭ ਤੋਂ ਪਹਿਲਾਂ ਇਤਿਹਾਸਿਕ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ। ਇਸ ਉਪਰੰਤ ਬਾਬਾ ਮੇਜਰ ਸਿੰਘ ਕਾਰ ਸੇਵਾ ਹਜ਼ੂਰ ਸਾਹਿਬ ਵਾਲੇ ਅਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਬਲਜੀਤ ਸਿੰਘ ਹਰਾ ਨੇ ਨਵੇਂ ਚੁਣੇ ਹੋਏ ਅਹੁਦੇਦਾਰਾਂ ਅਤੇ ਕੌਂਸਲਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਚੁਣੀ ਗਈ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਹੁਣ ਸਮੁੱਚੇ ਕਸਬਾ ਸਾਹਨੇਵਾਲ ਦੇ ਵਿਕਾਸ ਦੀ ਜ਼ਿੰਮੇਵਾਰੀ ਨਵੀਂ ਚੁਣੀ ਹੋਈ ਟੀਮ ਦੇ ਉੱਪਰ ਹੈ। ਸਾਰੀ ਟੀਮ ਇੱਕਜੁੱਟ ਹੋ ਕੇ ਸਾਹਨੇਵਾਲ ਦੇ ਵਿਕਾਸ ਬਾਰੇ ਯਤਨ ਕਰੇ
ਕੰਡਿਆਂ ਦੀ ਸੇਜ ਤੋਂ ਘੱਟ ਨਹੀਂ ਨਗਰ ਕੌਂਸਲ ਸਾਹਨੇਵਾਲ ਦੀ ਪ੍ਰਧਾਨਗੀ
ਨਗਰ ਕੌਂਸਲ ਸਾਹਨੇਵਾਲ ਦਾ ਪੂਜਾ ਭਾਟੀਆ ਨੂੰ ਸਮੂਹ ਕੌਂਸਲਰਾਂ ਨੇ ਭਾਵੇਂ ਸਰਬ-ਸੰਮਤੀ ਨਾਲ ਪ੍ਰਧਾਨ ਚੁਣ ਲਿਆ ਹੈ, ਪਰ ਨਗਰ ਕੌਂਸਲ ਸਾਹਨੇਵਾਲ ਦੀ ਪ੍ਰਧਾਨਗੀ ਕੰਡਿਆਂ ਦੀ ਸੇਜ ਤੋਂ ਘੱਟ ਨਹੀਂ ਹੈ, ਕਿਉਂਕਿ ਨਗਰ ਕੌਂਸਲ ਅੰਦਰ ਕਾਂਗਰਸ ਦੀ 6 ਕੌਂਸਲਰਾਂ ਨਾਲ ਮਜਬੂਤ ਵਿਰੋਧੀ ਧਿਰ ਹੈ। ਆਮ ਆਦਮੀ ਪਾਰਟੀ ਵੱਲੋਂ ਚੁਣੀ ਗਈ ਪ੍ਰਧਾਨ ਪਹਿਲੀ ਵਾਰ ਕੌਂਸਲਰ ਬਣੀ ਹੈ ਜਦੋਂਕਿ ਵਿਰੋਧੀ ਧਿਰ ਕਾਂਗਰਸ ਕੋਲ ਕਈ-ਕਈ ਵਾਰ ਜਿੱਤੇ ਕੌਂਸਲਰ ਹਨ। ਜਿਹੜੇ ਆਪਣੇ ਤਜ਼ਰਬੇ ਦੇ ਦਮ ਤੇ ਪ੍ਰਧਾਨ ਨੂੰ ਅਹਿਮ ਮੁੱਦਿਆਂ 'ਤੇ ਘੇਰ ਸਕਦੇ ਹਨ। ਇਸ ਤੋਂ ਇਲਾਵਾ ਨਗਰ ਕੌਂਸਲ ਅੰਦਰ ਟੈਕਸਾਂ ਦੀ ਚੋਰੀ, ਅਣਅਧਿਕਾਰਤ ਕਾਲੋਨੀਆਂ ਅਤੇ ਬਿਲਡਿੰਗਾਂ ਨੂੰ ਰੋਕਣਾ ਅਤੇ ਟੈਕਸ ਇਕੱਠਾ ਕਰਕੇ ਕਸਬੇ ਦਾ ਵਿਕਾਸ ਕਰਨਾ ਵੀ ਵੱਡੀ ਚੁਣੌਤੀ ਹੈ।
ਇਹ ਖ਼ਬਰ ਵੀ ਪੜ੍ਹੋ - ਫ਼ਲਾਈਓਵਰ ਤੋਂ ਲਮਕੀ ਰੋਡਵੇਜ਼, ਪੰਜਾਬ 'ਚ ਸੰਘਣੀ ਧੁੰਦ ਕਾਰਨ ਸਵਾਰੀਆਂ ਨਾਲ ਭਰੀਆਂ ਬੱਸਾਂ ਦੀ ਜ਼ਬਰਦਸਤ ਟੱਕਰ
ਕਾਂਗਰਸੀ ਕੌਂਸਲਰਾਂ ਦੇ ਰਹਿਮੋ ਕਰਮ 'ਤੇ ਹੋਵੇਗੀ ਕੌਂਸਲਰ ਪਤੀਆਂ ਦੀ ਹਾਉਸ ਵਿਚ ਐਂਟਰੀ
ਨਗਰ ਕੌਂਸਲ ਸਾਹਨੇਵਾਲ ਅੰਦਰ ਕੁੱਲ 15 ਕੌਂਸਲਰ ਹਨ। ਜਿਨ੍ਹਾਂ ਵਿਚੋਂ 8 ਕੌਂਸਲਰ ਸੱਤਾਧਾਰੀ ਆਮ ਆਦਮੀ ਪਾਰਟੀ ਦੇ, 6 ਕੌਂਸਲਰ ਮੁੱਖ ਵਿਰੋਧੀ ਧਿਰ ਕਾਂਗਰਸ ਅਤੇ ਇਕ ਅਕਾਲੀ ਦਲ ਦਾ ਕੌਂਸਲਰ ਹੈ । ਜੇਕਰ ਗੱਲ ਕੀਤੀ ਜਾਵੇ ਤਾਂ 9 ਮਹਿਲਾ ਕੌਂਸਲਰ ਅਤੇ 6 ਮਰਦ ਕੌਂਸਲਰ ਚੁਣੇ ਗਏ ਹਨ, ਜਿਨ੍ਹਾਂ ਵਿਚੋਂ 3 ਮਰਦ ਕੌਂਸਲਰ ਆਮ ਆਦਮੀ ਪਾਰਟੀ ਦੇ ਜਿੱਤੇ ਹਨ ਅਤੇ ਤਿੰਨ ਹੀ ਕਾਂਗਰਸ ਪਾਰਟੀ ਦੇ ਮਰਦ ਕੌਂਸਲਰ ਜਿੱਤੇ ਹਨ। ਭਾਵੇਂ ਆਮ ਆਦਮੀ ਪਾਰਟੀ ਨੇ ਮਹਿਲਾ ਕੌਂਸਲਰ ਪੂਜਾ ਭਾਟੀਆ ਨੂੰ ਪ੍ਰਧਾਨ ਚੁਣ ਲਿਆ ਹੈ। ਹਾਊਸ ਦੇ ਵਿਚ ਜਿਹੜੇ ਮਹਿਲਾ ਕੌਂਸਲਰ ਦੀ ਪਤੀ ਹਨ, ਜੋ ਅਕਸਰ ਹੀ ਹਾਉਸ ਵਿਚ ਬੈਠ ਜਾਂਦੇ ਹਨ, ਉਨ੍ਹਾਂ ਦੀ ਐਂਟਰੀ ਕਾਂਗਰਸੀ ਕੌਂਸਲਰਾਂ ਦੀ ਰਹਿਮੋ ਕਰਮ ’ਤੇ ਹੋਵੇਗੀ । ਜੇਕਰ ਉਨ੍ਹਾਂ ਨੇ ਵਿਰੋਧਤਾ ਕਰ ਦਿੱਤੀ ਤਾਂ ਮਹਿਲਾ ਕੌਂਸਲਰ ਪਤੀਆਂ ਦੀ ਭਾਵੇਂ ਸਰਕਾਰ ਹੋਵੇ, ਪਰ ਹਾਊਸ ਵਿਚ ਐਂਟਰੀ ਮੁਸ਼ਕਲ ਹੋ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਡੀ ਘਟਨਾ, ਚਲਦੀ ਰੇਲ ਗੱਡੀ ਤੋਂ ਵੱਖ ਹੋਇਆ ਡੱਬਾ
NEXT STORY