ਬੁਢਲਾਡਾ (ਬਾਂਸਲ, ਮਨਚੰਦਾ, ਮਨਜੀਤ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਵਸ ਦੇ ਸੰਬੰਧ 'ਚ ਗੁਰਦੁਆਰਾ ਸਾਹਿਬ ਨਵੀਨ ਸਿੰਘ ਸਭਾ ਪ੍ਰਬੰਧਕ ਕਮੇਟੀ ਵੱਲੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਪੁਲਸ ਟੁਕੜੀ ਵੱਲੋਂ ਪਾਲਕੀ ਸਾਹਿਬ ਨੂੰ ਰਵਾਨਾ ਕਰਨ ਤੋਂ ਪਹਿਲਾਂ ਸਲਾਮੀ ਦਿੱਤੀ ਗਈ। ਇਸ ਸਮੇਂ ਡੀ. ਐੱਸ. ਪੀ. ਰਛਪਾਲ ਸਿੰਘ ਤੇ ਐੱਸ. ਐੱਚ. ਓ. ਬਲਵਿੰਦਰ ਸਿੰਘ ਰੋਮਾਣਾ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਭੇਟ ਕੀਤੇ ਗਏ। ਇਹ ਨਗਰ ਕੀਰਤਨ ਸ਼ਹਿਰ ਦੇ ਮੁੱਖ ਬਾਜ਼ਾਰਾਂ 'ਚੋਂ ਲੰਘਿਆ, ਜਿਥੇ ਨਗਰ ਕੀਰਤਨ ਦੇ ਸਵਾਗਤ ਲਈ ਸਵਾਗਤੀ ਗੇਟ ਅਤੇ ਥਾਂ-ਥਾਂ 'ਤੇ ਚਾਹ ਦੇ ਲੰਗਰ ਲਾਏ ਗਏ ਸਨ, ਉਥੇ ਗੱਤਕਾਂ ਪਾਰਟੀ ਵੱਲੋਂ ਵੀ ਆਪਣੇ ਜੌਹਰ ਦਿਖਾਏ ਜਾ ਰਹੇ ਸਨ। ਨਗਰ ਕੀਰਤਨ ਦੌਰਾਨ ਵਿਸ਼ੇਸ਼ ਤੌਰ 'ਤੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਦਵਿੰਦਰਪਾਲ ਸਿੰਘ ਨਾਗਪਾਲ, ਹਰਭਜਨ ਸਿੰਘ ਬਜਾਜ, ਗਿਆਨ ਸਿੰਘ ਗਿੱਲ, ਦੀਵਾਨ ਸਿੰਘ ਗੁਲਿਆਣੀ, ਗੁਰਚਰਨ ਸਿੰਘ ਅਨੇਜਾ, ਕ੍ਰਿਪਾਲ ਸਿੰਘ ਗੁਲਿਆਣੀ, ਗੁਰਨਾਮ ਸਿੰਘ ਕੋਹਲੀ, ਤਨਜੋਤ ਸਾਹਨੀ, ਗੁਰਮੀਤ ਸਿੰਘ ਮੀਤੀ ਆਦਿ ਹਾਜ਼ਰ ਸਨ।
ਲੁਟੇਰਿਆਂ ਨੇ ਪੁਲਸ ਨੂੰ ਵੀ ਬਖਸ਼ਿਆ, ਮੋਬਾਇਲ, ਨਕਦੀ ਤੇ ਸ਼ਨਾਖਤੀ ਕਾਰਡ ਖੋਹ ਕੇ ਫਰਾਰ
NEXT STORY