ਲੁਧਿਆਣਾ (ਹਿਤੇਸ਼)- ਨਗਰ ਸੁਧਾਰ ਟਰਸਟ ਵੱਲੋਂ ਸਰਕਾਰੀ ਜ਼ਮੀਨਾਂ ਨੂੰ ਕਬਜ਼ਾ ਮੁਕਤ ਕਰਵਾਉਣ ਦੀ ਮੁਹਿੰਮ ਅਚਾਨਕ ਤੇਜ਼ ਕਰ ਦਿੱਤੀ ਗਈ ਹੈ ਜਿਸ ਤਹਿਤ 48 ਘੰਟੇ ਦੇ ਅੰਦਰ ਦੂਜੀ ਵਾਰ ਕਾਰਵਾਈ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦ ਹੋਏ ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਸੇਲ ਬ੍ਰਾਂਚ ਦੇ ਰਿਕਾਰਡ ਦੇ ਆਧਾਰ ’ਤੇ ਇੰਜੀਨੀਅਰਿੰਗ ਤੋਂ ਫੀਲਡ ਰਿਪੋਰਟ ਲੈ ਕੇ ਨਗਰ ਸੁਧਾਰ ਟਰਸਟ ਦੀਆ ਜ਼ਮੀਨਾਂ ’ਤੇ ਕਬਜ਼ਿਆਂ ਦੀ ਲਿਸਟ ਤਿਆਰ ਕੀਤੀ ਗਈ ਹੈ ਜਿਨ੍ਹਾਂ ਕਬਜ਼ਾਧਾਰੀਆਂ ਨੂੰ ਪਹਿਲਾਂ ਖੁਦ ਸਰਕਾਰੀ ਜ਼ਮੀਨ ਖਾਲੀ ਕਰਨ ਦੀ ਵਾਰਨਿੰਗ ਦਿੱਤੀ ਗਈ ਸੀ ਤੇ ਫਿਰ ਕਬਜ਼ੇ ਹਟਾਏ ਜਾ ਰਹੇ ਹਨ।
ਇਸ ਮੁਹਿੰਮ ਦੀ ਸ਼ੁਰੂਆਤ ਰਿਸ਼ੀ ਨਗਰ ਵਿਚ 3000 ਗਜ ਪ੍ਰਾਇਮ ਲੈਂਡ ਖਾਲੀ ਕਰਵਾਉਣ ਤੋਂ ਕੀਤੀ ਗਈ ਸੀ ਤੇ ਉਥੇ ਬਣੇ ਢਾਂਚੇ ਤੋੜ ਦਿੱਤੇ ਗਏ। ਉਸ ਤੋਂ ਬਾਅਦ ਮਾਡਲ ਟਾਊਨ ਐਕਸਟੈਂਸ਼ਨ ਦੀ ਤਰ੍ਹਾਂ ਰਾੜੇਵਾਲਾ ਮਾਰਕੀਟ ਵਿਚ ਹੋਏ ਕਬਜ਼ਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਸੀਲਿੰਗ ਦੀ ਕਾਰਵਾਈ ਕੀਤੀ ਗਈ। ਚੇਅਰਮੈਨ ਮੁਤਾਬਕ ਵੀਰਵਾਰ ਨੂੰ ਕੀਤੀ ਕਾਰਵਾਈ ਦੌਰਾਨ 2700 ਗਜ ਵਿਚ ਹੋਏ ਕਬਜੇ ਹਟਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕਬਜਾਮੁਕਤ ਕਰਵਾਈਆਂ ਜਾ ਰਹੀਆਂ ਜ਼ਮੀਨਾਂ ਨੂੰ ਵੇਚਣ ਨਾਲ ਨਗਰ ਸੁਧਾਰ ਟਰਸਟ ਨੂੰ ਕਾਫੀ ਰੈਵੇਨਿਊ ਮਿਲੇਗਾ।
ਰਾਹੁਲ ਗਾਂਧੀ ਅੰਮ੍ਰਿਤਸਰ ਤੋਂ ਕਰ ਸਕਦੇ ਪੰਜਾਬ ਚੋਣ ਮੁਹਿੰਮ ਦੀ ਸ਼ੁਰੂਆਤ, 2027 ਲਈ ਕਾਂਗਰਸ ਦਾ ਪਲਾਨ ਤਿਆਰ
NEXT STORY