ਜ਼ੀਰਕਪੁਰ (ਮੇਸ਼ੀ) ਪੰਜਾਬ ਸਰਕਾਰ ਵੱਲੋਂ ਸਬ ਤਹਿਸੀਲ ਜ਼ੀਰਕਪੁਰ ਦੇ ਨਾਇਬ ਤਹਿਸੀਲਦਾਰ ਹਰਮਿੰਦਰ ਸਿੰਘ ਸਿੱਧੂ ਨੂੰ ਅਚਾਨਕ ਸਸਪੈਂਡ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਤਰਾਂ ਤੋਂ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਪੱਤਰ ਨੰਬਰ 5555-60 ਮਿਤੀ 10 ਮਈ 2022 ਰਾਹੀਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸਬ ਤਹਿਸੀਲ ਜ਼ੀਰਕਪੁਰ ਵਿਖੇ ਰਜਿਸਟ੍ਰੇਸ਼ਨ ਦੇ ਕੰਮਾਂ ਵਿੱਚ ਹੋ ਰਹੀਆਂ ਬੇਨਿਯਮੀਆਂ ਕਾਰਨ ਹਰਮਿੰਦਰ ਸਿੰਘ ਸਿੱਧੂ ਨਾਇਬ ਤਹਿਸੀਲਦਾਰ ਜ਼ੀਰਕਪੁਰ ਨੂੰ ਸਸਪੈਂਡ ਕੀਤਾ ਗਿਆ ਹੈ। ਮੁਅੱਤਲੀ ਦੌਰਾਨ ਨਾਇਬ ਤਹਿਸੀਲਦਾਰ ਹਰਮਿੰਦਰ ਸਿੰਘ ਸਿੱਧੂ ਡੀ.ਸੀ. ਦਫਤਰ ਮੋਹਾਲੀ ਵਿਖੇ ਤਾਇਨਾਤ ਰਹਿਣਗੇ।

ਇਹ ਵੀ ਪੜ੍ਹੋ :- ਸਪੇਨ ਨੇ ਨੇਤਾਵਾਂ ਦੇ ਫੋਨ ਹੈਕ ਹੋਣ ਦੇ ਮਾਮਲਿਆਂ ਦਰਮਿਆਨ ਖੁਫ਼ੀਆ ਮੁਖੀ ਨੂੰ ਕੀਤਾ ਬਰਖ਼ਾਸਤ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਮੰਗੇਤਰ ਨੂੰ ਮਿਲਣ ਗਏ ਨੌਜਵਾਨ ਦੀ ਸਹੁਰਿਆਂ ਵੱਲੋਂ ਕੁੱਟਮਾਰ, ਬੇਇੱਜ਼ਤੀ ਨਾ ਸਹਾਰਦਿਆਂ ਚੁੱਕਿਆ ਖੌਫ਼ਨਾਕ...
NEXT STORY