ਲੁਧਿਆਣਾ (ਨਰਿੰਦਰ)— ਲੁਧਿਆਣਾ ਦੀ ਰਹਿਣ ਵਾਲੀ 13 ਸਾਲਾ ਨਾਮਿਆ ਜੋਸ਼ੀ ਨੇ ਕੰਪਿਊਟਰ ਦੇ ਖੇਤਰ 'ਚ ਆਪਣਾ ਨਾਂ ਹੀ ਨਹੀਂ ਸਗੋਂ ਆਪਣੇ ਮਾਤਾ-ਪਿਤਾ ਅਤੇ ਵਿਸ਼ਵ 'ਚ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਤੁਹਾਨੂੰ ਦੱਸ ਦਈਏ ਇਸ ਛੋਟੀ ਉਮਰ ਦੀ ਬੱਚੀ ਦੇ ਕਾਰਨਾਮੇ ਬਹੁਤ ਵੱਡੇ ਹਨ, ਜਿਸ ਨੇ ਕੰਪਿਉਟਰ ਦੇ ਖੇਤਰ 'ਚ ਵਿਸ਼ਵ ਦੀ ਸਭ ਤੋਂ ਵੱਡੀ ਕੰਪਨੀ ਮਾਈਕ੍ਰੋਸਾੱਫਟ ਦੇ ਭਾਰਤੀ ਮੂਲ ਦੇ ਸੀ. ਈ. ਓ. ਸੱਤਿਆ ਨਡੇਲਾ ਨੂੰ ਆਪਣੇ ਤਕਨੀਕੀ ਗਿਆਨ ਤੋਂ ਪ੍ਰਭਾਵਿਤ ਕੀਤਾ ਹੈ। ਇਸ ਹੋਣਹਾਰ ਵਿਦਿਆਰਥਣ ਦੇ ਤਕਨੀਕੀ ਗਿਆਨ ਨੂੰ ਦੇਖਦੇ ਉਨ੍ਹਾਂ ਕਿਹਾ ਕਿ ਸਿਖਲਾਈ ਅਤੇ ਤਕਨਾਲੋਜੀ ਦਾ ਸੁਮੇਲ ਸਮੇਂ ਦੀ ਲੋੜ ਹੈ। ਨਾਮਿਆ ਦੀ ਵਰਤੋਂ ਇਸ ਖੇਤਰ 'ਚ ਕਾਬਲ-ਏ-ਪ੍ਰਸ਼ੰਸਾ ਹੈ।
ਦਰਅਸਲ ਮੰਗਲਵਾਰ ਨੂੰ ਦੇਸ਼ ਦੇ 250 ਤੋਂ ਵੱਧ ਵਿਦਿਆਰਥੀ ਅਤੇ ਅਧਿਆਪਕ ਦਿੱਲੀ 'ਚ ਇਨੋਵੇਟਰ ਸੰਮੇਲਨ 'ਚ ਇਕੱਠੇ ਹੋਏ ਸਨ। ਉਨ੍ਹਾਂ ਸਾਰਿਆਂ ਨੇ ਸਿੱਖਿਆ ਨੂੰ ਦਿਲਚਸਪ ਬਣਾਉਣ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਨ੍ਹਾਂ 'ਚੋਂ ਇਕ ਨਾਮਿਆ ਜੋਸ਼ੀ ਵੀ ਹੈ, ਜੋ ਸਤਪਾਲ ਮਿੱਤਲ ਸਕੂਲ ਲੁਧਿਆਣਾ ਦੀ 7 ਵੀਂ ਜਮਾਤ ਦੀ ਵਿਦਿਆਰਥਣ ਹੈ। ਉਹ ਨਾ ਸਿਰਫ ਕਲਾਸਰੂਮ ਅਤੇ ਸਕੂਲ 'ਚ ਅਧਿਆਪਕਾਂ ਦੀ ਮਦਦ ਕਰਦੀ ਹੈ ਸਗੋਂ ਉਹ ਉਨ੍ਹਾਂ ਵਿਦਿਆਰਥੀਆਂ ਲਈ ਬਹੁਤ ਮਦਦਗਾਰ ਸਾਬਤ ਹੋਈ ਹੈ, ਜਿਹੜੇ ਪੜ੍ਹਾਈ 'ਚ ਦਿਲਚਸਪੀ ਨਹੀਂ ਲੈਂਦੇ। ਉਹ ਹਰ ਰੋਜ਼ ਨਵੀਂ ਟੈਕਨਾਲੌਜੀ ਦੀ ਵਰਤੋਂ ਕਰਕੇ ਪੜ੍ਹਾਈ ਨੂੰ ਦਿਲਚਸਪ ਬਣਾਉਣ ਲਈ ਕੰਮ ਕਰਦੀ ਰਹਿੰਦੀ ਹੈ।
ਨਾਮਿਆ ਜੋਸ਼ੀ ਨੇ ਗੇਮਿੰਗ ਪੈਟਰਨ ਨੂੰ ਅਪਣਾਉਂਦੇ ਹੋਏ ਸਾਫਟਵੇਅਰ ਨੂੰ ਇਸ ਮਾਧਿਅਮ ਨਾਲ ਸਿੱਖਿਆ ਨਾਲ ਜੋੜਿਆ ਕਿ ਦਿੱਲੀ 'ਚ ਹੋਈ ਇਨੋਵੇਟਰਸ ਸਮਿਟ 'ਚ ਸਾਰੇ ਹੀ ਉਸ ਦੇ ਇਸ ਨਿਵੇਕਲੇ ਸਾਫਟਵੇਅਰ ਤੋਂ ਪ੍ਰਭਾਵਿਤ ਹੋਏ। ਇਥੋਂ ਤਕ ਕਿ ਦੁਨੀਆ ਦੀ ਸਭ ਤੋਂ ਵੱਡੀ ਕੰਪਿਊਟਰ ਕੰਪਨੀ ਮਾਈਕਰੋਸਾਫਟ ਦੇ ਭਾਰਤੀ ਮੂਲ ਦੇ ਸੀ. ਈ. ਓ. ਵੀ 13 ਸਾਲ ਦੀ ਨਾਮਿਆ ਜੋਸ਼ੀ ਦੇ ਦਿਮਾਗ ਦੇ ਮੁਰੀਦ ਬਣ ਗਏ ਹਨ।
ਦਿੱਲੀ 'ਚ ਸੰਮੇਲਨ ਦੌਰਾਨ ਮਾਈਕਰੋਸਾਫਟ ਦੇ ਸੀ. ਈ. ਓ. ਸੱਤਿਆ ਨਡੇਲਾ, ਨਾਮਿਆ ਦੇ ਪ੍ਰਾਜੈਕਟ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਕਿਹਾ ਵਿਦਿਆਰਥੀਆਂ ਨਾਲ ਮੇਰੀ ਮੁਲਾਕਾਤ ਦੌਰਾਨ ਮੈਂ ਉਨ੍ਹਾਂ ਦੀ ਵਿਚਾਰਧਾਰਕ ਗੁਣ, ਉਨ੍ਹਾਂ ਦੀਆਂ ਲਾਲਸਾਵਾਂ ਦੇ ਦਾਇਰੇ ਅਤੇ ਉਨ੍ਹਾਂ ਦੇ ਡੂੰਘੇ ਉਤਸ਼ਾਹ ਨੂੰ ਦੇਕ ਕੇ ਬਹੁਤ ਉਤਸ਼ਾਹਤ ਹੋਇਆ ਹਾਂ। ਇਹ ਸਚਮੁੱਚ ਰੂਪਾਂਤਰਣਸ਼ੀਲ ਹੈ ਅਤੇ ਸਾਨੂੰ ਇਸ ਬਾਰੇ ਸੋਚਣ ਲਈ ਪ੍ਰੇਰਿਤ ਕਰਦਾ ਹੈ ਕਿ ਉਹ ਸਮਾਜ ਅਤੇ ਆਰਥਿਕਤਾ ਨੂੰ ਅੱਗੇ ਵਧਾਉਣ 'ਚ ਕਿਵੇਂ ਮਦਦ ਕਰ ਸਕਦੇ ਹਨ।
ਮੁਅੱਤਲ DSP ਅਤੁਲ ਸੋਨੀ ਨੇ ਮੋਹਾਲੀ ਕੋਰਟ ’ਚ ਕੀਤਾ ਆਤਮ ਸਮਰਪਣ
NEXT STORY