ਹੁਸ਼ਿਆਰਪੁਰ (ਅਮਰੀਕ) : ਪੰਜਾਬ 'ਚ ਹੁਣ ਆਖਰੀ ਗੇੜ ਦੀਆਂ ਚੋਣਾਂ 19 ਮਈ ਨੂੰ ਹੋਣ ਜਾ ਰਹੀਆਂ ਹਨ, ਜਿਸ ਦੇ ਤਹਿਤ ਹਰ ਪਾਰਟੀ ਦੇ ਨੇਤਾ ਨੇ ਆਪਣਾ ਰੁਖ ਪੰਜਾਬ ਵੱਲ ਕਰ ਲਿਆ ਹੈ। ਇਸ ਨੂੰ ਮੁੱਖ ਰੱਖਦਿਆਂ ਹੀ ਹੁਸ਼ਿਆਰਪੁਰ 'ਚ ਲੋਕ ਸਭਾ ਉਮੀਦਵਾਰ ਸੋਮ ਪ੍ਰਕਾਸ਼ ਦੇ ਹੱਕ 'ਚ ਪ੍ਰਚਾਰ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਸ਼ਾਮ 4 ਵਜੇ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਨ ਪੁੱਜ ਰਹੇ ਹਨ, ਜਿਸ ਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ। ਇਸ ਰੈਲੀ 'ਚ ਭਾਜਪਾ ਦੀਆਂ ਤਿੰਨ ਸੀਟਾਂ 'ਤੇ ਲੜ ਰਹੇ ਉਮੀਦਵਾਰ ਵੀ ਪਹੁੰਚ ਰਹੇ ਹਨ। ਦੂਜੇ ਪਾਸੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਵੀ ਰੈਲੀ 'ਚ ਪੁੱਜਣ ਦੀ ਸੰਭਾਵਨਾ ਹੈ। ਇਸ ਸਮੇਂ ਸ਼ਹਿਰ 'ਚ ਮੋਦੀ ਨੂੰ ਸੁਣਨ ਲਈ ਲੋਕਾਂ 'ਚ ਉਤਸ਼ਾਹ ਹੈ ਅਤੇ ਗੁਰਦਾਸਪੁਰ ਤੋਂ ਉਮੀਦਵਾਰ ਸੰਨੀ ਦਿਓਲ ਨੂੰ ਦੇਖਣ ਵਾਲਿਆਂ ਦਾ ਵੀ ਉਤਸ਼ਾਹ ਹੈ।
ਚੋਣ ਖਰਚ ਦਾ ਹਿਸਾਬ ਨਾ ਦੇਣ ਕਾਰਨ 5 ਉਮੀਦਵਾਰਾਂ ਨੂੰ ਨੋਟਿਸ ਜਾਰੀ
NEXT STORY