ਚੰਡੀਗੜ੍ਹ (ਰਜਿੰਦਰ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਮਈ ਨੂੰ ਚੰਡੀਗੜ੍ਹ ਆਉਣਗੇ। ਇਸ ਦੌਰਾਨ ਉਹ ਪੁਨਰਵਾਸ ਤਹਿਤ ਮਲੋਆ 'ਚ ਬਣੇ ਫਲੈਟਾਂ ਦੀਆਂ ਚਾਬੀਆਂ ਲੋਕਾਂ ਨੂੰ ਸੌਂਪਣਗੇ। ਇਸ ਸਬੰਧੀ ਹਾਊਸਿੰਗ ਬੋਰਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਲੋਆ 'ਚ ਉਨ੍ਹਾਂ ਨੇ ਕੰਮ ਪੂਰਾ ਕਰ ਲਿਆ ਹੈ ਅਤੇ ਹੁਣ ਪ੍ਰਧਾਨ ਮੰਤਰੀ ਯੋਗ ਲੋਕਾਂ ਨੂੰ ਫਲੈਟਾਂ ਦੀਆਂ ਚਾਬੀਆਂ ਦੇਣਗੇ। ਜ਼ਿਕਰਯੋਗ ਹੈ ਕਿ ਸਾਲ 2015 'ਚ 11 ਸਤੰਬਰ ਨੂੰ ਪ੍ਰਧਾਨ ਮੰਤਰੀ ਨੇ ਸੈਕਟਰ-63 'ਚ ਬੋਰਡ ਦੇ ਹਾਊਸਿੰਗ ਕੰਪਲੈਕਸ ਦਾ ਉਦਘਾਟਨ ਕੀਤਾ ਸੀ। ਇਸ ਤੋਂ ਪਹਿਲਾਂ 14 ਸਤੰਬਰ, ਸਾਲ 2013 ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਜਵਾਹਰ ਲਾਲ ਨਹਿਰੂ ਰਾਸ਼ਟਰੀ ਸ਼ਹਿਰੀ ਨਵੀਨੀਕਰਣ ਯੋਜਨਾ ਤਹਿਤ ਧਨਾਸ 'ਚ 8500 ਫਲੈਟਾਂ ਦੀਆਂ ਚਾਬੀਆਂ ਸੌਂਪੀਆਂ ਸਨ। ਪੁਨਰਵਾਸ ਯੋਜਨਾ ਚੰਡੀਗੜ੍ਹ ਹਾਊਸਿੰਗ ਬੋਰਡ ਵਲੋਂ ਲਾਗੂ ਕੀਤੀ ਜਾਂਦੀ ਹੈ ਅਤੇ ਹੁਣ ਤੱਕ 2006 ਬਾਇਓਮੈਟ੍ਰਿਕ ਸਰਵੇ ਤਹਿਤ 23794 ਲੋਕ ਸਾਹਮਣੇ ਆਏ, ਜਿਨ੍ਹਾਂ 'ਚੋਂ 12736 ਮਕਾਨਾਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ।
ਅਫਸਰਾਂ ਦੀ 'ਸਿਆਣਪ' ਦੀ ਭੇਟ ਚੜ੍ਹਿਆ ਮੁੱਖ ਮੰਤਰੀ ਦਾ 'ਡਰੀਮ ਪ੍ਰਾਜੈਕਟ'
NEXT STORY