ਮਾਲੇਰਕੋਟਲਾ : ਮੁਸਲਮਾਨਾਂ ਦੇ ਪਵਿੱਤਰ ਧਾਰਮਿਕ ਗਰੰਥ ਕੁਰਾਨ ਸ਼ਰੀਫ ਦੀ ਬੇਦਅਬੀ ਮਾਮਲੇ 'ਚ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ 'ਆਮ ਆਦਮੀ ਪਾਰਟੀ' ਦੇ ਵਿਧਾਇਕ ਨਰੇਸ਼ ਯਾਦਵ ਨੂੰ ਵੀਰਵਾਰ ਸਵੇਰੇ ਸਬ ਡਵੀਜ਼ਨਲ ਜੂਡੀਸ਼ੀਅਲ ਮੈਜਿਸਟਰੇਟ ਪ੍ਰੀਤੀ ਸੁਖੀਜਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਪੁਲਸ ਨੇ ਨਰੇਸ਼ ਤੋਂ ਜ਼ਰੂਰੀ ਪੁੱਛਗਿੱਛ ਲਈ ਅਦਾਲਤ ਨੂੰ ਉਸ ਦੇ ਤਿੰਨ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ।
ਪੁਲਸ ਦੀ ਇਸ ਮੰਗ ਦਾ ਯਾਦਵ ਪੱਖ ਦੇ ਵਕੀਲ ਹਿੰਮਤ ਸਿੰਘ ਸੇਰਗਿੱਲ, ਰਜਤ ਗੌਤਮ ਪ੍ਰਧਾਨ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਸਮੇਤ ਵਕੀਲਾਂ ਦੀ ਟੀਮ ਨੇ ਵਿਰੋਧ ਕੀਤਾ, ਜਿਸ ਨੂੰ ਮੁੱਖ ਰੱਖਦਿਆਂ ਅਦਾਲਤ ਨੇ ਪੁਲਸ ਵਲੋਂ ਮੰਗੇ ਰਿਮਾਂਡ ਨੂੰ ਰੱਦ ਕਰਦੇ ਹੋਏ ਵਿਧਾਇਕ ਨੂੰ ਇਕ ਅਗਸਤ ਤੱਕ ਸੰਗਰੂਰ ਜੇਲ ਭੇਜ ਦਿੱਤਾ। ਨਰੇਸ਼ ਯਾਦਵ ਦੇ ਵਕੀਲ ਸ਼ੇਰਗਿੱਲ ਨੇ ਬੀਤੇ ਦਿਨ ਅਦਾਲਤ 'ਚ ਯਾਦਵ ਦੀ ਜ਼ਮਾਨਤ ਅਰਜ਼ੀ ਦਾਖਲ ਕੀਤੀ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ।
ਲੋਕ ਸਭਾ ਕਮੇਟੀ ਸਾਹਮਣੇ ਅੱਜ ਪੇਸ਼ ਹੋਣਗੇ ਭਗਵੰਤ ਮਾਨ
NEXT STORY