ਫਰੀਦਕੋਟ (ਜੱਸੀ) - ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਦੀਆਂ ਹਦਾਇਤਾਂ ਅਨੁਸਾਰ, ਸਤਵਿੰਦਰ ਸਿੰਘ, ਮਾਣਯੋਗ ਜ਼ਿਲਾ ਅਤੇ ਸੈਸ਼ਨਜ਼ ਜੱਜ ਅਤੇ ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਦੀ ਦੇਖ-ਰੇਖ ਹੇਠ ਅੱਜ ਫਰੀਦਕੋਟ ਸੈਸ਼ਨਜ਼ ਡਵੀਜ਼ਨ ਵਿਖੇ ਇਕ ਕੌਮੀ ਲੋਕ ਅਦਾਲਤ ਲਾਈ ਗਈ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਦੇ ਸਕੱਤਰ, ਕਪਿਲ ਦੇਵ ਸਿੰਗਲਾ ਨੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਦੌਰਾਨ ਮੁਕੱਦਮਿਆਂ ਦਾ ਨਿਪਟਾਰਾ ਕਰਨ ਲਈ 6 ਬੈਂਚ ਸਥਾਪਤ ਕੀਤੇ ਗਏ ਸਨ, ਜਿਨ੍ਹਾਂ 'ਚੋਂ ਇਕ ਬੈਂਚ ਸਬ-ਡਵੀਜ਼ਨ ਜੈਤੋ ਵਿਖੇ ਸਥਾਪਤ ਕੀਤਾ ਗਿਆ ਸੀ। ਇਨ੍ਹਾਂ ਬੈਂਚਾਂ ਦੀ ਪ੍ਰਧਾਨਗੀ ਰਾਜੇਸ਼ ਕੁਮਾਰ ਵਧੀਕ ਜ਼ਿਲਾ ਅਤੇ ਸੈਸ਼ਨਜ਼ ਜੱਜ ਫਰੀਦਕੋਟ, ਰਣਜੀਤ ਕੌਰ ਜ਼ਿਲਾ ਜੱਜ, ਫੈਮਿਲੀ ਕੋਰਟ ਫਰੀਦਕੋਟ, ਅਤੁਲ ਕੰਬੋਜ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਫਰੀਦਕੋਟ, ਸੁਰੇਸ਼ ਕੁਮਾਰ, ਸਿਵਲ ਜੱਜ (ਜੂਨੀਅਰ ਡਵੀਜ਼ਨ) ਫਰੀਦਕੋਟ, ਸ਼ਵੇਤਾ ਦਾਸ, ਸਿਵਲ ਜੱਜ (ਜੂਨੀਅਰ ਡਵੀਜ਼ਨ), ਫਰੀਦਕੋਟ ਅਤੇ ਅਜੇ ਮਿੱਤਲ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ), ਜੈਤੋ ਜੀਆ ਵੱਲੋਂ ਕੀਤੀ ਗਈ। ਹਰ ਇਕ ਬੈਂਚ ਵਿਚ ਇਕ ਵਕੀਲ ਅਤੇ ਇਕ ਸਮਾਜ ਸੇਵਕ ਨੇ ਬਤੌਰ ਮੈਂਬਰ ਵਜੋਂ ਭਾਗ ਲਿਆ। ਇਸ ਕੌਮੀ ਲੋਕ ਅਦਾਲਤ ਦੌਰਾਨ ਵੱਡੀ ਗਿਣਤੀ 'ਚ ਲੋਕਾਂ ਨੇ ਆਪਣੇ ਝਗੜਿਆਂ ਦੇ ਨਿਪਟਾਰੇ ਵਾਸਤੇ ਆਏ। ਇਸ ਲੋਕ ਅਦਾਲਤ ਦੌਰਾਨ ਹਰ ਤਰ੍ਹਾਂ ਦੇ ਦੀਵਾਨੀ ਅਤੇ ਫੌਜਦਾਰੀ ਮੁਕੱਦਮੇ, ਫੈਸਲੇ ਲਈ ਸ਼ਾਮਲ ਕੀਤੇ ਗਏ। ਇਸ ਸਮੇਂ 1841 ਮੁਕੱਦਮੇ, ਫੈਸਲੇ ਲਈ ਲਾਏ ਗਏ ਸਨ, ਜਿਨ੍ਹਾਂ 'ਚੋਂ 700 ਮੁਕੱਦਮਿਆਂ ਦਾ ਨਿਪਟਾਰਾ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਕੀਤਾ ਗਿਆ ਅਤੇ 3,47,35,841 ਰੁਪਏ ਦੇ ਐਵਾਰਡ ਪਾਸ ਕੀਤੇ ਗਏ।
ਡੇਢ ਏਕੜ ਕਣਕ ਨੂੰ ਲੱਗੀ ਅੱਗ
NEXT STORY