ਗਿੱਦੜਬਾਹਾ (ਸੰਧਿਆ) - ਨੈਸ਼ਨਲ ਹਾਈਵੇ ਨੰੰ. 15 ਨੇੜੇ ਸਥਿਤ ਮਾਰਕਫੈੱਡ ਦੇ ਕੋਲ 3 ਕਿਸਾਨਾਂ ਦੀ ਕਣਕ ਦੀ ਫਸਲ ਅਤੇ ਨਾੜ ਨੂੰ ਅੱਗ ਲੱੱਗਣ ਨਾਲ ਉਨ੍ਹਾਂ ਦੀਆਂ ਆਸਾਂ 'ਤੇ ਪਾਣੀ ਫਿਰ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕਿਸਾਨ ਜੋਗਾ ਸਿੰਘ ਪੁੱਤਰ ਗੁਰਦਿਆਲ ਸਿੰਘ ਦਾ 4 ਏਕੜ ਨਾੜ, ਗੁਰਚਰਨ ਸਿੰਘ ਪੁੱਤਰ ਨੰੰਦ ਸਿੰਘ ਦਾ 2 ਏਕੜ ਨਾੜ, ਦਰਬਾਰਾ ਸਿੰਘ ਪੁੱਤਰ ਅਰਜਨ ਸਿੰਘ ਦੀ ਡੇਢ ਏਕੜ ਕਣਕ ਨੂੰ ਅਚਾਨਕ ਅੱਗ ਲੱਗ ਗਈ। ਗਿੱਦੜਬਾਹਾ ਤੋਂ 2 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੈ ਕੇ ਆਏ ਫਾਇਰ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਨਾ ਸਿਰਫ ਅੱਗ 'ਤੇ ਕਾਬੂ ਪਾਇਆ, ਸਗੋਂ ਆਸ-ਪਾਸ ਦੇ ਖੇਤਾਂ ਦੀ ਕਣਕ ਦਾ ਵੀ ਬਚਾਅ ਕੀਤਾ।
ਆਵਾਰਾ ਪਸ਼ੂਆਂ ਕਾਰਨ 'ਹਾਦਸਿਆਂ ਦਾ ਸ਼ਹਿਰ' ਬਣ ਰਿਹੈ ਫ਼ਰੀਦਕੋਟ
NEXT STORY