ਭਵਾਨੀਗੜ੍ਹ (ਕਾਂਸਲ) : ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਵਿਰੁੱਧ ਲਗਾਏ ਜਾਣ ਵਾਲੇ ਪੱਕੇ ਮੋਰਚੇ ਨੂੰ ਅਸਫ਼ਲ ਕਰਨ ਲਈ ਇਸ ਮੋਰਚੇ ’ਚ ਸ਼ਾਮਲ ਹੋਣ ਲਈ ਜਾਣ ਵਾਲੇ ਕਿਸਾਨਾਂ ਨੂੰ ਰੋਕਣ ਲਈ ਅੱਜ ਸਵੇਰ ਤੋਂ ਪੁਲਸ ਵੱਲੋਂ ਸਥਾਨਕ ਸ਼ਹਿਰ ਸਮੇਤ ਪਿੰਡਾਂ ’ਚ ਭਾਰੀ ਪੁਲਸ ਫੋਰਸ ਤਾਇਨਾਤ ਕਰਕੇ ਬਠਿੰਡਾ ਜ਼ੀਰਕਪੁਰ ਨੈਸ਼ਨਲ ਹਾਈਵੇਅ ਸਮੇਤ ਇਲਾਕੇ ’ਚ ਲੰਘਣ ਵਾਲੇ ਹੋਰ ਹਾਈਵੇਜ਼ ਉਪਰ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਪੁਲਸ ਵੱਲੋਂ ਅੱਜ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਲਈ ਸਥਾਨਕ ਸ਼ਹਿਰ ਤੋਂ ਸੁਨਾਮ ਨੂੰ ਜਾਣ ਵਾਲੀ ਮੁੱਖ ਸੜਕ ਉਪਰ ਪਿੰਡ ਘਰਾਚੋਂ ਵਿਖੇ ਬਹੁਤ ਹੀ ਸਖ਼ਤ ਵਿਸ਼ੇਸ਼ ਹਾਈਟੈਕ ਨਾਕਾਬੰਦੀ ਕਰਨ ਦੇ ਨਾਲ-ਨਾਲ ਸਥਾਨਕ ਸ਼ਹਿਰ ’ਚੋਂ ਲੰਘਦੀ ਬਠਿੰਡਾ ਜ਼ੀਰਕਪੁਰ ਨੈਸ਼ਨਲ ਹਾਈਵੇਅ ਉਪਰ ਫੱਗੂਵਾਲਾ ਕੈਂਚੀਆਂ, ਨਾਭਾ ਕੈਂਚੀਆਂ, ਰਾਧਾ ਸੁਆਮੀ ਸਤਿਸੰਗ ਘਰ ਨੇੜੇ ਅਤੇ ਪਿੰਡ ਨਦਾਮਪੁਰ ਵਿਖੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ।
ਇਹ ਵੀ ਪੜ੍ਹੋ : ਡੇਰਾ ਰਾਧਾ ਸੁਆਮੀ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, ਡੇਰੇ ਵੱਲੋਂ ਹੋਇਆ ਵੱਡਾ ਐਲਾਨ

ਪਿੰਡ ਘਰਾਚੋਂ ਵਿਖੇ ਸਥਾਨਕ ਸ਼ਹਿਰ ਤੋਂ ਸੁਨਾਮ ਨੂੰ ਜਾਣ ਵਾਲੀ ਮੁੱਖ ਸੜਕ ਪੂਰੀ ਤਰ੍ਹਾਂ ਪੁਲਸ ਛਾਉਣੀ ’ਚ ਤਬਦੀਲ ਹੋਈ ਨਜ਼ਰ ਆਈ। ਜਿੱਥੇ ਪਰਮਿੰਦਰ ਸਿੰਘ ਭੰਡਾਲ ਕਮਾਂਡੈਂਟ ਕਪੂਰਥਲਾ, ਮਨਦੀਪ ਸਿੰਘ ਐੱਸ.ਪੀ ਧੂਰੀ, ਗੁਰਵਿੰਦਰ ਸਿੰਘ ਐੱਸ.ਪੀ, ਦੀਪਇੰਦਰ ਸਿੰਘ ਡੀ.ਐੱਸ.ਪੀ ਲਹਿਰਾਗਾਗਾ ਦੀ ਅਗਵਾਈ ਹੇਠ 250 ਦੇ ਕਰੀਬ ਪੁਲਸ ਕਰਮਚਾਰੀ ਤਾਇਨਾਤ ਸਨ ਅਤੇ ਸੜਕ ਦੇ ਵਿਚਕਾਰ ਵੱਡੇ ਟਰੱਕ ਟਰਾਲੇ ਖੜ੍ਹੇ ਕਰਕੇ ਅਤੇ ਬੈਰੀਕੇਡ ਲਗਾ ਕੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਜਿਥੋਂ ਲੰਘਣ ਵਾਲੇ ਹਰ ਛੋਟੇ-ਵੱਡੇ ਵਾਹਨ ਇਥੋਂ ਤੱਕ ਪ੍ਰਾਈਵੇਟ ਕਾਰਾਂ ਅਤੇ ਸਰਕਾਰੀ ਬੱਸਾਂ ਤੱਕ ਦੀ ਵੀ ਤਲਾਸ਼ੀ ਲਈ ਜਾ ਰਹੀ ਸੀ ਤਾਂ ਜੋ ਕੋਈ ਵੀ ਕਿਸਾਨ ਕਿਸੇ ਵੀ ਤਰ੍ਹਾਂ ਚੰਡੀਗੜ੍ਹ ਪਹੁੰਚ ਨਾ ਕਰ ਸਕੇ।
ਇਹ ਵੀ ਪੜ੍ਹੋ : ਐਕਸ਼ਨ ਮੋਡ ਵਿਚ ਬਿਜਲੀ ਵਿਭਾਗ, ਪੰਜਾਬ ਭਰ ਵਿਚ ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ

ਇਸ ਮੌਕੇ ਪੁਲਸ ਵੱਲੋਂ ਕਿਸਾਨਾਂ ਨੂੰ ਹਿਰਾਸਤ ’ਚ ਲੈਣ ਲਈ ਵੱਡੀ ਗਿਣਤੀ ’ਚ ਪੀ.ਆਰ.ਟੀ.ਸੀ ਦੀਆਂ ਬੱਸਾਂ, ਪੁਲਸ ਦੀਆਂ ਬੱਸਾਂ ਅਤੇ ਹੋਰ ਸਾਧਨਾਂ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਇਸ ਮੌਕੇ ਪੁਲਸ ਵੱਲੋਂ ਨਾਕਾਬੰਦੀ ਕਰਨ ਲਈ ਸੜਕ ਵਿਚਕਾਰ ਖੜ੍ਹੇ ਕੀਤੇ ਟਰੱਕ ਟਰਾਲਿਆਂ ਦੇ ਚਾਲਕਾਂ ਨੇ ਵੀ ਪੁਲਸ ਵੱਲੋਂ ਉਨ੍ਹਾਂ ਨੂੰ ਰੋਕ ਕੇ ਆਪਣੀ ਕਾਰਵਾਈ ਦਾ ਹਿੱਸਾ ਬਣਾਏ ਜਾਣ ’ਤੇ ਆਪਣਾ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਆਪਣੇ ਕੰਮ ਉਪਰ ਜਾਣ ਤੋਂ ਲੇਟ ਹੋ ਰਹੇ ਹਨ ਤੇ ਇਸ ਤਰ੍ਹਾਂ ਸਮੇਂ ਸਿਰ ਮਾਲ ਦਾ ਭੁਗਤਾਨ ਨਾ ਕਰ ਸਕਣ ਤੇ ਹੋਰ ਮਾਲ ਨਾ ਭਰ ਸਕਣ ਤੇ ਉਨ੍ਹਾਂ ਦਾ ਕਾਫ਼ੀ ਆਰਥਿਕ ਨੁਕਸਾਨ ਹੋਵੇਗਾ। ਸਥਾਨਕ ਪੁਲਸ ਵੱਲੋਂ ਬੀਤੀ ਰਾਤ ਸਥਾਨਕ ਪਟਿਆਲਾ ਰੋਡ ਤੋਂ ਇਕ ਟਰੈਕਟਰ ਟਰਾਲੀ ਨੂੰ ਘੇਰ ਕੇ ਟਰਾਲੀ ’ਚੋਂ ਇਕ ਕਿਸਾਨ ਜਥੇਬੰਦੀ ਦੇ 9 ਕਿਸਾਨਾਂ ਨੂੰ ਹਿਰਾਸਤ ’ਚ ਲਿਆ ਜੋ ਕਿ ਚੰਡੀਗੜ੍ਹ ਜਾ ਰਹੇ ਸਨ। ਸਥਾਨਕ ਥਾਣਾ ਮੁਖੀ ਸਬ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਹਿਰਾਸਤ ’ਚ ਲਏ ਗਏ ਕਿਸਾਨਾਂ ਨੂੰ ਐੱਸ.ਡੀ.ਐੱਮ ਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਹੁਕਮਾਂ ਅਨੁਸਾਰ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਸਖ਼ਤ ਚੇਤਾਵਨੀ, ਕਿਹਾ ਪੰਜਾਬ ਛੱਡ ਜਾਓ ਨਹੀਂ ਤਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਵੱਲੋਂ ਵੀ ਸਮੂਹਿਕ ਛੁੱਟੀ ਦਾ ਐਲਾਨ
NEXT STORY