ਮੁੱਲਾਂਪੁਰ ਦਾਖਾ (ਕਾਲੀਆ)- ਮੁੱਲਾਂਪੁਰ ਫਿਰੋਜ਼ਪੁਰ ਨੈਸ਼ਨਲ ਹਾਈਵੇਅ 'ਤੇ ਮੁੱਲਾਂਪੁਰ ਲਿੰਕ ਰੋਡ ਸਾਹਮਣੇ ਸਕਾਰਪੀਓ ਅਤੇ ਮੋਟਰਸਾਈਕਲ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਦੀਪ ਸਿੰਘ ਗੋਪੀ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਮੰਡਿਆਣੀ ਵਜੋਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ! ਦੁੱਗਣਾ ਕੀਤਾ ਕੋਟਾ
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਦੀਪ ਸਿੰਘ ਲੱਕੜ ਦਾ ਕੰਮ ਕਰਦਾ ਸੀ। ਅੱਜ ਸਵੇਰੇ ਆਪਣੇ ਘਰੋਂ ਕੰਮ 'ਤੇ ਮੰਡੀ ਮੁੱਲਾਂਪੁਰ ਮੋਟਰਸਾਈਕਲ 'ਤੇ ਗਿਆ ਸੀ। ਕਰੀਬ 9.30 ਵਜੇ ਜਦੋਂ ਉਹ ਮੁੱਲਾਂਪੁਰ ਲਿੰਕ ਰੋਡ ਕੋਲ ਪੁੱਜਾ ਤਾਂ ਉਸ ਨੇ ਆਪਣਾ ਮੋਟਰਸਾਈਕਲ ਨੈਸ਼ਨਲ ਹਾਈਵੇਅ 'ਤੇ ਬਣੇ ਫੁੱਟਪਾਥ ਤੋਂ ਕਰੋਸ ਕਰਨ ਦੀ ਕੋਸ਼ਿਸ਼ ਕੀਤੀ। ਐਨੇ ਵਿੱਚ ਲੁਧਿਆਣਾ ਵੱਲੋਂ ਆ ਰਹੀ ਸਕੋਰਪੀਓ ਗੱਡੀ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਮੋਟਰਸਾਈਕਲ ਅਤੇ ਚਾਲਕ ਪ੍ਰਦੀਪ ਸਿੰਘ ਗੱਡੀ ਥੱਲੇ ਆ ਗਿਆ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਸਕਾਰਪੀਓ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ 57 ਕਿਸਾਨਾਂ ਨੂੰ ਵੰਡਿਆ 16 ਲੱਖ ਰੁਪਏ ਮੁਆਵਜ਼ਾ
NEXT STORY