ਚੰਡੀਗੜ੍ਹ: ਪੰਜਾਬ ਸਰਕਾਰ ਨੇ ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਡਾਈਟ ਮਨੀ ਦੇ ਕੋਟੇ ਨੂੰ ਦੁੱਗਣਾ ਕਰਨ ਦਾ ਅਹਿਮ ਫੈਸਲਾ ਲਿਆ ਹੈ। ਇਸ ਫ਼ੈਸਲੇ ਤੋਂ ਬਾਅਦ, ਹੁਣ ਖਿਡਾਰੀਆਂ ਨੂੰ 240 ਰੁਪਏ ਦੀ ਬਜਾਏ 480 ਰੁਪਏ ਮਿਲਣਗੇ। ਰਾਜ ਸਰਕਾਰ ਲਗਭਗ ਛੇ ਸਾਲਾਂ ਦੇ ਵਕਫੇ ਤੋਂ ਬਾਅਦ ਖਿਡਾਰੀਆਂ ਦੀ ਡਾਈਟ ਮਨੀ ਵਿੱਚ ਵਾਧਾ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦਾ ਮੁੱਖ ਨੈਸ਼ਨਲ ਹਾਈਵੇਅ ਰਹੇਗਾ ਜਾਮ! ਇਸ ਪਾਸੇ ਜਾਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਫ਼ੈਸਲੇ ਬਾਰੇ ਦੱਸਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਖਿਡਾਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਡਾਈਟ ਮਨੀ ਨੂੰ ਲੈ ਕੇ ਕਦੇ ਵੀ ਗੰਭੀਰਤਾ ਨਹੀਂ ਦਿਖਾਈ। ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਡਾਈਟ ਮਨੀ ਵਿਚ ਸਿਰਫ਼ 48 ਰੁਪਏ ਦਾ ਹੀ ਵਾਧਾ ਕੀਤਾ ਸੀ। ਮੰਤਰੀ ਚੀਮਾ ਨੇ ਸਪੱਸ਼ਟ ਕੀਤਾ ਕਿ ਮੌਜੂਦਾ ਫੈਸਲਾ ਡਾਈਟ ਨਾਲ ਸਬੰਧਤ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ੁਸ਼ਖ਼ਬਰੀ! ਪੰਜਾਬ ਸਰਕਾਰ ਵੱਲੋਂ ਤਨਖ਼ਾਹਾਂ 'ਚ 10-10 ਹਜ਼ਾਰ ਰੁਪਏ ਦਾ ਵਾਧਾ
ਲੋੜ ਮੁਤਾਬਕ ਤਿਆਰ ਹੋਵੇਗਾ ਡਾਈਟ ਚਾਰਟ
ਸਰਕਾਰ ਦੇ ਇਸ ਕਦਮ ਤਹਿਤ, ਪੰਜਾਬ ਸਰਕਾਰ ਵੱਲੋਂ ਲਗਭਗ 13 ਖੇਡ ਵਿੰਗਾਂ ਵਿਚ ਖਿਡਾਰੀਆਂ ਦੀ ਡਾਈਟ ਲਈ ਠੇਕੇਦਾਰ ਨਿਯੁਕਤ ਕੀਤੇ ਜਾ ਰਹੇ ਹਨ। ਖਿਡਾਰੀ ਦੀ ਲੋੜ ਅਤੇ ਉਹ ਕਿਸ ਖੇਡ ਵਿਚ ਕਿੰਨਾ ਜ਼ੋਰ ਲਗਾਉਂਦਾ ਹੈ, ਇਸ ਦੇ ਅਧਾਰ 'ਤੇ ਇਕ ਡਾਈਟ ਚਾਰਟ ਪਲਾਨ ਤਿਆਰ ਕੀਤਾ ਜਾ ਰਿਹਾ ਹੈ। ਇਸ ਡਾਈਟ ਵਿੱਚ ਪ੍ਰੋਟੀਨ ਸਮੇਤ ਉਹ ਸਭ ਕੁਝ ਸ਼ਾਮਲ ਹੋਵੇਗਾ ਜਿਸ ਦੀ ਖਿਡਾਰੀ ਨੂੰ ਲੋੜ ਹੁੰਦੀ ਹੈ। ਇਸ ਵਾਧੇ ਦੀ ਮੰਗ ਪਿਛਲੇ ਦਿਨੀਂ ਸਰਕਾਰ ਵੱਲੋਂ ਕਰਵਾਏ ਗਏ ਇਕ ਸਰਵੇਖਣ ਵਿਚ ਉੱਭਰ ਕੇ ਸਾਹਮਣੇ ਆਈ ਸੀ, ਜਿਸ ਵਿਚ ਇਹ ਦੱਸਿਆ ਗਿਆ ਸੀ ਕਿ ਮਹਿੰਗਾਈ ਦੇ ਇਸ ਦੌਰ ਵਿਚ 240 ਰੁਪਏ ਵਿਚ ਖਿਡਾਰੀਆਂ ਨੂੰ ਉਚਿਤ ਅਤੇ ਭਰਪੂਰ ਚੀਜ਼ਾਂ ਨਹੀਂ ਮਿਲ ਪਾਉਂਦੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿੰਡ ਮੱਲਕੇ ’ਚ ਦਿਨ-ਦਿਹਾੜੇ ਚਲੀਆਂ ਕਿਰਪਾਨਾਂ, ਖੂਨੀ ਲੜਾਈ ਦੇਖ ਦਹਿਲ ਗਏ ਲੋਕ
NEXT STORY