ਫ਼ਰੀਦਕੋਟ (ਰਾਜਨ) : ਜ਼ਿਲ੍ਹੇ ਵਿਚ ਸਰਦੀ ਪਹਿਲੀ ਧੁੰਦ ਉਸ ਵੇਲੇ ਕਹਿਰ ਸਾਬਤ ਹੋਈ ਜਦੋਂ ਨੈਸ਼ਨਲ ਹਾਈਵੇ ’ਤੇ ਪਿੰਡ ਪੱਕਾ ਕੋਲ ਲਗਭਗ 10-11 ਦੇ ਕਰੀਬ ਗੱਡੀਆਂ ਜਿਨ੍ਹਾਂ ਵਿਚ ਹੈਵੀ ਵਹੀਕਲ ਵੀ ਸ਼ਾਮਿਲ ਸਨ ਇਕ ਤੋਂ ਬਾਅਦ ਇਕ ਕਰਕੇ ਟਕਰਾ ਗਏ। ਇਸ ਕਾਰਣ ਕਈ ਗੱਡੀਆਂ ਨੁਕਸਾਨੀਆਂ ਗਈਆਂ ਜਿਸ ਕਾਰਣ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਦੌਰਾਨ ਚੰਗੀ ਗੱਲ ਇਹ ਰਹੀ ਕਿ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਵਹੀਕਲ ਚਾਲਕਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਬਾਅਦ ਵਿਚ ਸਥਾਨਕ ਗੁਰੂ ਗੋਬਿੰਦ ਮੈਡੀਕਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ।
ਇਹ ਵੀ ਪੜ੍ਹੋ : ਕਾਂਗਰਸ ’ਚ ਤੇਜ਼ ਹੋਈ ਬਗਾਵਤ, ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਪਰਨੀਤ ਕੌਰ ਦਾ ਵੱਡਾ ਧਮਾਕਾ
ਇਸ ਮੌਕੇ ਕਿਸਾਨ ਜਗਰੂਪ ਸਿੰਘ ਨੇ ਦੱਸਿਆ ਕਿ ਉਹ ਬਾਸਮਤੀ ਲੈ ਕੇ ਟਰੈਕਟਰ ਟਰਾਲੀ ’ਤੇ ਫ਼ਰੀਦਕੋਟ ਵੱਲ ਆ ਰਿਹਾ ਸੀ ਤਾਂ ਪਿੱਛੋਂ ਇਕ ਗੱਡੀ ਪਹਿਲਾਂ ਉਸਦੇ ਟਰੈਕਟਰ ਨਾਲ ਟਕਰਾ ਗਈ। ਇਸ ਤੋਂ ਬਾਅਦ ਕਈ ਗੱਡੀਆਂ ਇਕ ਤੋਂ ਬਾਅਦ ਇਕ ਕਰਕੇ ਪਿੱਛੋਂ ਟਕਰਾ ਗਈਆਂ ਜਿਸ’ਤੇ ਗੱਡੀਆਂ ਦੇ ਖਿਲਾਰੇ ਪੈ ਜਾਣ ਕਾਰਣ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਖ਼ਬਰ ਲਿਖੇ ਜਾਣ ਤੱਕ ਇਸ ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਦਾ ਮੈਡੀਕਲ ਹਸਪਤਾਲ ਦੇ ਸਟਾਫ਼ ਵੱਲੋਂ ਇਲਾਜ ਜਾਰੀ ਸੀ।
ਇਹ ਵੀ ਪੜ੍ਹੋ : ਪਿੰਡ ਖੰਟ ਦੀ ਗਰਾਊਂਡ ’ਚ ਅਚਾਨਕ ਉਤਰਿਆ ਮੁੱਖ ਮੰਤਰੀ ਚੰਨੀ ਦਾ ਹੈਲੀਕਾਪਟਰ, ਫਿਰ ਜੋ ਹੋਇਆ ਦੇਖ ਸਾਰੇ ਹੋਏ ਹੈਰਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਜਲੰਧਰ ਦੀ ਪਲਾਈਵੁੱਡ ਫੈਕਟਰੀ ’ਚ ਦਰਦਨਾਕ ਘਟਨਾ, ਮਸ਼ੀਨ ’ਚ ਆਉਣ ਕਾਰਣ ਜਨਾਨੀ ਦੀ ਮੌਤ
NEXT STORY