ਮੋਹਾਲੀ- ਨੈਸ਼ਨਲ ਸਟੂਡੈਂਟ ਯੂਨੀਅਨ ਆਫ਼ ਇੰਡੀਆ ਦੇ ਸੂਬਾ ਪ੍ਰਧਾਨ ਅਕਸ਼ੇ ਸ਼ਰਮਾ ਦੀਆਂ ਹਦਾਇਤਾਂ ਉਤੇ ਅੱਜ ਪੰਜਾਬ ਦੇ ਸੂਬਾ ਜਨਰਲ ਸਕੱਤਰ ਰਾਜਕਰਨ ਬੈਦਵਾਣ-ਸੋਹਾਣਾ ਦੀ ਅਗਵਾਈ ਹੇਠ ਵਿਸ਼ਾਲ ਰੋਸ ਪ੍ਰਦਰਸ਼ਨ ਮਹਿੰਗਾਈ ਖ਼ਿਲਾਫ਼ ਕੀਤਾ ਗਿਆ। ਵੱਡੀ ਗਿਣਤੀ ਵਿੱਚ ਇਕੱਠੇ ਹੋਏ ਨੌਜਵਾਨਾਂ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬਾਹਰ ਮਹਿੰਗਾਈ ਖ਼ਿਲਾਫ਼ ਮੋਦੀ ਸਰਕਾਰ ਦਾ ਰੱਜ ਕੇ ਪਿੱਟ ਸਿਆਪਾ ਕਰਦਿਆਂ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ।
ਇਹ ਵੀ ਪੜ੍ਹੋ: ਜਲੰਧਰ ’ਚ ਪੁਲਸ ਦੀ ਗੁੰਡਾਗਰਦੀ, ਰਿਸ਼ਵਤ ਨਾ ਦੇਣ ’ਤੇ ASI ਨੇ ਦਿਵਿਆਂਗ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ
ਇਸ ਪ੍ਰਦਰਸ਼ਨ ਮੌਕੇ ਨੌਜਵਾਨਾਂ ਵੱਲੋਂ ਮੋਟਰਸਾਈਕਲ ਹਾਰਾਂ ਨਾਲ ਸਜਾ ਕੇ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਨ. ਐੱਸ. ਯੂ. ਆਈ. ਦੇ ਸੂਬਾ ਜਨਰਲ ਸਕੱਤਰ-ਰਾਜਕਰਨ ਬੈਦਵਾਨ ਸੋਹਾਣਾ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਲਗਾਤਾਰ ਤੇਜ਼ੀ ਨਾਲ ਪੜਾਅ-ਦਰ-ਪੜਾਅ ਵਧ ਰਹੀਆਂ ਹਨ ਪਰ ਮੋਦੀ ਸਰਕਾਰ ਵੱਲੋਂ ਗ਼ਰੀਬ ਜਨਤਾ ਦੀਆਂ ਦੀ ਆਰਥਿਕਤਾ ਨੂੰ ਰੋਜ਼ਾਨਾ ਨਚੋੜਿਆ ਜਾ ਰਿਹਾ ਹੈ। ਅੱਜ ਦਾ ਪ੍ਰਦਰਸ਼ਨ ਐੱਨ. ਐੱਸ. ਯੂ. ਆਈ. ਦੇ ਸੂਬਾ ਪ੍ਰਧਾਨ ਅਕਸ਼ੇ ਸ਼ਰਮਾ ਸ਼ਰਮਾ ਦੀਆਂ ਹਦਾਇਤਾਂ ਉੱਤੇ ਕੀਤਾ ਗਿਆ ਹੈ ਅਤੇ ਇਸ ਤੋਂ ਬਾਅਦ ਪੰਜਾਬ ਦੇ ਹੋਰਨਾਂ ਕੋਨਿਆਂ ਵਿੱਚ ਵੀ ਮਹਿੰਗਾਈ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਤਾਂ ਕਿ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾਈਆਂ ਜਾ ਸਕਣ।
ਇਹ ਵੀ ਪੜ੍ਹੋ: ਜਲੰਧਰ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਪਤਨੀ ਨਾਲ ਝਗੜਾ ਹੋਣ ਤੋਂ ਬਾਅਦ ਤੈਸ਼ 'ਚ ਆਏ ਪਤੀ ਨੇ ਕੀਤੀ ਖ਼ੁਦਕੁਸ਼ੀ
ਇਸ ਰੋਸ ਪ੍ਰਦਰਸ਼ਨ ਦੌਰਾਨ ਮੋਟਰਸਾਈਕਲ ਦੀ ਅਰਥੀ ਸਜਾ ਕੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨਜ਼ਦੀਕ ਪੈਂਦੇ ਪੈਟਰੋਲ ਪੰਪ ਉੱਤੇ ਲਿਜਾਇਆ ਗਿਆ ਅਤੇ ਪੈਟਰੋਲ ਪੰਪ ਦੇ ਬਾਹਰ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਰਾਜਕਰਨ ਬੈਦਵਾਣ ਸੋਹਾਣਾ ਤੋਂ ਇਲਾਵਾ ਨੌਜਵਾਨ ਅਨਮੋਲ ਗਿੱਲ, ਤੇਜੀ ਚਿੱਲਾ, ਮਨਦੀਪ ਬੱਲੋਮਾਜਰਾ, ਗਗਨ ਵੈਦਵਾਨ, ਰਾਜੂ ਸ਼ਾਮਪੁਰ,ਅੰਕਿਤ ਮੰਗਲਾ, ਸੰਦੀਪ ਢਿੱਲੋਂ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚੋਂ ਸਾਹਮਣੇ ਆਈ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਤਸਵੀਰ, ਬਾਲਟੀ ’ਚ ਸੁੱਟਿਆ ਨਵ-ਜੰਮਿਆ ਬੱਚਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਪੁਲਸ ਹੱਥ ਵੱਡੀ ਲੱਗੀ ਸਫਲਤਾ : 48 ਵਿਦੇਸ਼ੀ ਪਿਸਤੌਲ ਅਤੇ 200 ਦੇ ਕਰੀਬ ਕਾਰਤੂਸਾਂ ਸਣੇ ਇਕ ਗ੍ਰਿਫ਼ਤਾਰ
NEXT STORY