ਦਸੂਹਾ (ਝਾਵਰ, ਨਾਗਲਾ ) : ਥਾਣਾ ਦਸੂਹਾ ਦੇ ਪਿੰਡ ਕੁੱਲੀਆ ਬਾਲਾ ਦੇ ਵਾਸੀ ਛਿੰਦਾ ਮਸੀਹ ਪੁੱਤਰ ਫੈਜ ਮਸੀਹ ਜਦੋ ਜੀਟੀ ਰੋਡ ਦਸੂਹਾ ਹਾਜੀਪੁਰ ਚੌਕ ਦੇ ਨਜ਼ਦੀਕ ਐੱਸਬੀਆਈ ਦੇ ਏਟੀਐੱਮ ਵਿੱਚੋ ਸਮਾ ਤਕਰੀਬਨ 5 ਵਜੇ ਸਾਮ ਪੈਸੇ ਕੱਢਵਾਉਣ ਆਇਆ ਤਾਂ ਏਟੀਐੱਮ ਵਿੱਚੋ 10 ਹਜ਼ਾਰ ਕੱਢਵਾ ਲਏ ਪਰ ਜਦੋ ਫਿਰ 4 ਹਜ਼ਾਰ ਕੱਢਵਾਉਣ ਲੱਗਾ ਤਾਂ ਨਜ਼ਦੀਕ ਖੜਾ ਨੋਸਰਵਾਜ ਨੇ ਵਰਗਲਾ ਕੇ ਏਟੀਐੱਮ ਕਾਰਡ ਬਦਲ ਲਿਆ ਅਤੇ ਇਸ ਤੋ ਬਾਅਦ ਨੋਸਰਬਾਜ਼ ਨੇ ਵਿਜੈ ਮਾਰਕੀਟ ਨਜ਼ਦੀਕ ਏਟੀਐੱਮ ਵਿੱਚੋ 15 ਹਜ਼ਾਰ ਰੁਪਏ ਕੱਢਵਾ ਲਏ।
ਇਸ ਸੰਬੰਧੀ ਪੀੜਤ ਛਿੰਦਾਂ ਮਸੀਹ ਨੇ ਦੱਸਿਆ ਕਿ ਉਸ ਨੇ ਸੰਬੰਧਿਤ ਐੱਸਬੀਆਈ ਬੈਕ ਦਸੂਹਾ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਥਾਣਾ ਦਸੂਹਾ ਵਿਖੇ ਇਸ ਸੰਬੰਧੀ ਲਿਖਤੀ ਸੂਚਨਾ ਦੇ ਦਿੱਤੀ ਗਈ ਹੈ। ਪੀੜਤ ਛਿੰਦਾਂ ਮਸੀਹ ਨੇ ਥਾਣਾ ਮੁੱਖੀ ਦਸੂਹਾ ਤੇ ਸਾਈਬਰ ਕ੍ਰਾਈਮ ਦੇ ਅਧਿਕਾਰੀਆ ਤੋ ਮੰਗ ਕੀਤੀ ਕਿ ਉਸ ਨਾਲ ਹੋਈ ਠੱਗੀ ਦੇ ਪੈਸੇ ਵਾਪਿਸ ਕਰਵਾਏ ਜਾਣ।
ਪੰਜਾਬ 'ਚ ਦਿਖੇ ਸ਼ੱਕੀ, ਐੱਸਐੱਸਪੀ ਨੇ ਖੁਦ ਚਲਾਇਆ ਸਰਚ ਆਪ੍ਰੇਸ਼ਨ
NEXT STORY