ਸ਼ਾਹਕੋਟ, (ਮਰਵਾਹਾ, ਤ੍ਰੇਹਨ)- ਸਥਾਨਕ ਪੁਲਸ ਨੇ 30 ਅਕਤੂਬਰ ਸ਼ਾਮ ਨੂੰ ਪੁਲਸ ਕਰਮਚਾਰੀਆਂ 'ਤੇ ਗੋਲੀਆਂ ਚਲਾਉਣ ਤੇ 220 ਗ੍ਰਾਮ ਹੈਰੋਇਨ ਸਮੇਤ ਜਿਨ੍ਹਾਂ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਸੀ, ਉਨ੍ਹਾਂ 'ਚੋਂ 2 ਨੌਜਵਾਨਾਂ ਦਾ ਅੱਜ ਪੁਲਸ ਨੇ ਰਿਮਾਂਡ ਹਾਸਲ ਕਰ ਲਿਆ ਹੈ।
ਡੀ. ਐੱਸ. ਪੀ. ਦਿਲਬਾਗ ਸਿੰਘ ਅਤੇ ਐੱਸ. ਐੱਚ. ਓ. ਰੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਨਵਦੀਪ ਕੋਹਲੀ ਉਰਫ਼ ਹੈਪੀ ਪੁੱਤਰ ਨਰਿੰਦਰ ਕੋਹਲੀ ਵਾਸੀ ਸ਼ਾਹਕੋਟ ਅਤੇ ਪ੍ਰਭਜੀਤ ਸਿੰਘ ਉਰਫ਼ ਲਾਡੀ ਪੁੱਤਰ ਚਮਕੌਰ ਸਿੰਘ ਵਾਸੀ ਕੋਟਕਰਮ ਚੰਦ ਜ਼ਿਲਾ ਤਰਨਤਾਰਨ ਨੂੰ ਅੱਜ ਨਕੋਦਰ ਅਦਾਲਤ 'ਚ ਪੇਸ਼ ਕੀਤਾ, ਜਿਥੇ ਮਾਣਯੋਗ ਮੈਜਿਸਟਰੇਟ ਨੇ ਦੋਵਾਂ ਨੂੰ 2 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਜਦ ਕਿ ਤੀਸਰਾ ਮੁਲਜ਼ਮ ਅਮਰਵੀਰ ਸਿੰਘ ਪੁੱਤਰ ਗੁਰਵੀਰ ਸਿੰਘ ਵਾਸੀ ਮਹਿਮਦਪੁਰ ਪੱਟ 'ਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਸੀ, ਜਲੰਧਰ ਦੇ ਇਕ ਹਸਪਤਾਲ 'ਚ ਜ਼ੇਰੇ ਇਲਾਜ ਹੈ।
ਮੁੱਢਲੀ ਜਾਂਚ ਤੋਂ ਬਾਅਦ ਹੀ ਦਰਜ ਕੀਤਾ ਗਿਐ ਕੇਸ : ਡੀ. ਐੱਸ. ਪੀ.
ਡੀ. ਐੱਸ. ਪੀ. ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਸ ਨੇ ਬਿਨਾਂ ਕਿਸੇ ਦਬਾਅ ਤੋਂ ਮੁੱਢਲੀ ਜਾਂਚ ਪੜਤਾਲ ਤੋਂ ਬਾਅਦ ਹੀ ਤਿੰਨਾਂ ਨੌਜਵਾਨਾਂ ਵਿਰੁੱਧ ਕੇਸ ਦਰਜ ਕੀਤਾ ਹੈ। ਨਵਦੀਪ ਕੋਹਲੀ ਦੇ ਪਿਤਾ ਨਰਿੰਦਰ ਕੋਹਲੀ ਨੇ ਪੁਲਸ 'ਤੇ ਜੋ ਦੋਸ਼ ਲਾਏ ਹਨ, ਉਹ ਗਲਤ ਹਨ।
ਸ਼ਾਰਟ ਸਰਕਟ ਨਾਲ ਚੈਂਬਰ ਨੂੰ ਲੱਗੀ ਅੱਗ
NEXT STORY