ਬਠਿੰਡਾ : ਗੱਲ ਵਿਚ ਬਾਦਲਾਂ ਦੇ ਨਾਲ-ਨਾਲ ਅਸਿੱਧੇ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਘੇਰਿਆ। ਬਿਨਾਂ ਨਾਮ ਲਏ ਉਹ ਵਾਰ ਵਾਰ ਬੇਅਦਬੀ ਅਤੇ ਚੋਣਾਂ ਵਿਚ ਮਿਲ ਕੇ 72-25 ਦਾ ਮੈਚ ਖੇਡਣ ਦੀ ਗੱਲ ਕਰਕੇ ਲੋਕਾਂ ਨੂੰ ਇਸ ਵਾਰ ਉਨ੍ਹਾਂ ਨੂੰ ਮਜ਼ਾ ਚਖਾਉਣ ਦੀ ਗੱਲ ਕਰਦੇ ਰਹੇ। ਬੇਅਦਬੀ 'ਤੇ ਆਪਣੀ ਹੀ ਸਰਕਾਰ ਖਿਲਾਫ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਸਿੱਖਾਂ 'ਤੇ ਜਿਨ੍ਹਾਂ ਨੇ ਗੋਲੀਆਂ ਚਲਵਾਈਆਂ ਉਨ੍ਹਾਂ 'ਤੇ ਐੱਫ. ਆਈ. ਆਰ. ਤੱਕ ਨਹੀਂ ਕੀਤੀ ਗਈ। ਕੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੋਂ ਐੱਸ. ਐੱਸ. ਆਈ. ਟੀ. ਵੱਡੀ ਹੋ ਗਈ। ਜਦੋਂ ਜਸਟਿਸ ਰਣਜੀਤ ਸਿੰਘ ਨੇ ਰਿਪੋਰਟ ਵਿਚ ਸਭ ਕਹਿ ਦਿੱਤਾ ਸੀ ਤਾਂ ਫਿਰ ਐੱਫ. ਆਈ. ਆਰ. ਕਿਉਂ ਨਹੀਂ ਕੀਤੀ ਗਈ ਕਿਉਂਕਿ ਬੇਅਦਬੀ ਵਿਚ ਕਿਸੇ ਦਾ 75% ਤਾਂ ਕਿਸੇ ਦਾ 25% ਹਿੱਸਾ ਹੈ।
ਸਿੱਧੂ ਨੇ ਕਿਹਾ ਕਿ ਕੁਝ ਲੋਕ ਕਹਿੰਦੇ ਹਨ ਕਿ ਲੋਕ ਸਭਾ ਚੋਣਾਂ ਵਿਚ ਸੀਟਾਂ ਨਾ ਮਿਲੀਆਂ ਤਾਂ ਅਸਤੀਫਾ ਦੇ ਦੇਣਗੇ, ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਿੱਧੂ ਤਾਂ ਪਹਿਲਾਂ ਹੀ ਰਾਜ ਸਭਾ ਛੱਡ ਚੁੱਕਾ ਹੈ, ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਨਾ ਦਿੱਤੀ ਤਾਂ ਅਸਤੀਫਾ ਸਿੱਧੂ ਦੇਵੇਗਾ। ਕੈਪਟਨ ਵਲੋਂ ਇਕ ਦਿਨ ਪਹਿਲਾਂ ਬਿਆਨ ਦਿੱਤਾ ਗਿਆ ਸੀ ਕਿ ਲੋਕ ਸਭਾ ਚੋਣਾਂ ਵਿਚ ਪਾਰਟੀ ਦਾ ਸਫਾਇਆ ਹੋਇਆ ਤਾਂ ਉਹ ਅਸਤੀਫਾ ਦੇ ਦੇਣਗੇ। ਸਿੱਧੂ ਨੇ ਕਿਹਾ ਕਿ ਬਾਦਲ ਅਤੇ ਉਨ੍ਹਾਂ ਦੇ ਸਾਥੀ 75-25 ਦਾ ਮਿਲ ਕੇ ਮੈਚ ਖੇਡਦੇ ਹਨ, ਇਸ ਵਾਰ 23 ਮਈ, ਬੀਬੀ ਗਈ ਦਾ ਸਲੋਗਨ ਲੈ ਕੇ ਚੱਲੋ ਤਾਂ ਕਿ ਮੈਚ ਫਿਕਸ ਕਰਨ ਵਾਲਿਆਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਣ। ਉਨ੍ਹਾਂ ਕਿਹਾ ਕਿ ਵੋਟ ਲਈ ਜਿਨ੍ਹਾਂ ਨੇ ਗੁਰੂ ਰੋਲ ਦਿੱਤਾ, ਉਨ੍ਹਾਂ ਨੂੰ ਕਦੇ ਮੁਆਫ ਨਾ ਕਰੋ।
ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਰਵਾਨਾ ਹੋਣਗੀਆਂ ਪੋਲਿੰਗ ਪਾਰਟੀਆਂ
NEXT STORY