ਮਜੀਠਾ (ਸਰਬਜੀਤ)- ਕਾਂਗਰਸ ਹਾਈਕਮਾਂਡ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਅਤੇ ਕਾਂਗਰਸ ਪਾਰਟੀ ਵਿਚ ਦਮ-ਖਮ ਰੱਖਣ ਵਾਲੇ ਦਿੱਗਜ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਜਿੱਥੇ ਅਜੇ ਤੱਕ ਕਾਂਗਰਸ ਹਾਂਈਕਮਾਂਡ ਨੂੰ ਕੋਈ ਫ਼ੈਸਲਾ ਨਹੀਂ ਲੈ ਸਕੀ ਹੈ, ਉਸਦੇ ਮੱਦੇਨਜ਼ਰ ਨਵਜੋਤ ਸਿੰਘ ਸਿੱਧੂ ਦੀ ਚੁੱਪੀ ਜਿਥੇ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦੀ ਦਿਖਾਈ ਦੇ ਰਹੀ ਹੈ, ਉਥੇ ਨਾਲ ਹੀ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਵੀ ਸਿੱਧੂ ਨੂੰ ਪਾਰਟੀ ਵਿਚ ਬਣਦਾ ਮਾਣ-ਸਤਿਕਾਰ ਦਿਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਂਦੇ ਹੋਏ ਹਰ ਹੀਲਾ ਵਰਤ ਰਹੇ ਹਨ। ਲੱਗਦਾ ਹੈ ਕਿ ਸਿੱਧੂ ਦੀ ਕਿਸਮਤ ਦਾ ਸਿਤਾਰਾ ਅਜੇ ਕੁਝ ਢਿੱਲਾ ਹੈ, ਜਿਸ ਕਾਰਣ ਅਜੇ ਤੱਕ ਕਾਂਗਰਸ ਹਾਈਕਮਾਂਡ ਵੀ ਨਵਜੋਤ ਸਿੰਘ ਸਿੱਧੂ ਦੇ ਮਸਲੇ ਨੂੰ ਕਿਸੇ ਵੀ ਤਰ੍ਹਾਂ ਨਾਲ ਹੱਲ ਕਰਨ ਵਿਚ ਕਾਮਯਾਬ ਨਹੀਂ ਹੋ ਰਹੀ। ਜੇਕਰ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਹ ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਮੰਡਲ ਵਿਚ ਵਾਪਸ ਆਉਣ ਦੀ ਆਫਰ ਦੇ ਚੁੱਕੇ ਹਨ ਪਰ ਇਸ ਸਭ ਦੇ ਬਾਵਜੂਦ ਭਵਿੱਖ ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਕਾਂਗਰਸ ਹਾਈਕਮਾਂਡ ਕਦੇ ਇਹ ਨਹੀਂ ਚਾਹੇਗੀ ਕਿ ਸਿੱਧੂ ਨੂੰ ਕਿਸੇ ਵੀ ਤਰ੍ਹਾਂ ਨਾਲ ਨਜ਼ਰ-ਅੰਦਾਜ਼ ਕੀਤਾ ਜਾਵੇ।
ਇਹ ਵੀ ਪੜ੍ਹੋ : ਮਾਮਲਾ ਅਗਲੇ ਮੁੱਖ ਮੰਤਰੀ ਦਾ, ਪੰਜਾਬ ਕਾਂਗਰਸ ’ਚ ਵੀ ਖੜਕਾ-ਦੜਕਾ ਸ਼ੁਰੂ!
ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਜਦੋਂ ਦਾ ਰਾਜਨੀਤੀ ਵਿਚ ਪੈਰ ਧਰਿਆ ਹੈ, ਉਦੋਂ ਤੋਂ ਹੀ ਉਹ ਇਕ ਤੇਜ਼ ਤਰਾਰ ਨੇਤਾ ਵਜੋਂ ਉੱਭਰ ਕੇ ਸਾਹਮਣੇ ਆਏ ਹਨ ਕਿਉਂਕਿ ਸਿੱਧੂ ਦੀ ਸ਼ਬਦਾਵਲੀ ਦਾ ਅੱਜ ਹਰ ਕੋਈ ਕਾਇਲ ਹੈ ਕਿਉਂਕਿ ਸਿੱਧੂ ਆਪਣੀ ਸਿਆਸੀ ਵਿਰੋਧੀ ਪਾਰਟੀਆਂ ਦੇ ਗੱਲਾਂ ਹੀ ਗੱਲਾਂ ਵਿਚ ਛੱਕੇ ਛੁਡਾਉਣ ਵਿਚ ਪੂਰੀ ਤਰ੍ਹਾਂ ਮਾਹਿਰ ਹਨ ਅਤੇ ਅਜੇ ਤੱਕ ਸਿੱਧੂ ਦੇ ਹੱਕ ਵਿਚ ਜਨਤਾ ਨੇ ਚੋਣਾਂ ਦੌਰਾਨ ਜਿੱਤ ਦੇ ਰੂਪ ਵਿਚ ਆਪਣਾ ਸਮਰੱਥਨ ਦਿੱਤਾ ਹੈ ਜਿਸ ਕਾਰਣ ਉਨ੍ਹਾਂ ਨੂੰ ਸਰਕਾਰ ਵਿਚ ਮੰਤਰੀ ਮੰਡਲ ਵਿਚ ਅਹੁਦਾ ਮਿਲਿਆ ਪਰ ਕੁਝ ਕਾਰਣਾਂ ਕਾਰਣ ਲੰਮੇ ਸਮੇਂ ਤੋਂ ਨਰਾਜ਼ ਚਲੇ ਰਹੇ ਨਵਜੋਤ ਸਿੱਧੂ ਨੂੰ ਲੱਗਦਾ ਹੈ ਕਿ ਹੁਣ ਕਾਂਗਰਸ ਹਾਈਕਮਾਂਡ ਮੁੜ ਪੰਜਾਬ ਵਿਚ ਆਪਣੀ ਪਾਰਟੀ ਦੀ ਸਰਕਾਰ ਨੂੰ ਰਪੀਟ ਕਰਵਾਉਣ ਲਈ ਸਿੱਧੂ ਦੀ ਬੇੜੀ ਕਿਨਾਰੇ ਲਗਾਵੇਗੀ ਕਿਉਂਕਿ ਨਵਜੋਤ ਸਿੱਧੂ ਨੇ ਸਮੇਂ-ਸਮੇਂ ’ਤੇ ਜਿਥੇ ਕਾਂਗਰਸ ਹਾਈਕਮਾਂਡ ਦੇ ਹੁਕਮਾਂ ’ਤੇ ਫੁੱਲ ਚੜ੍ਹਾਉਂਦਿਆਂ ਕਾਂਗਰਸ ਨੂੰ ਜਿੱਤਾਂ ਦਿਵਾਉਣ ਵਿਚ ਅਹਿਮ ਰੋਲ ਨਿਭਾਇਆ ਸੀ। ਹੁਣ ਕਾਂਗਰਸ ਹਾਈਕਮਾਂਡ ਵੀ ਲੱਗਦਾ ਹੈ ਕਿ ਸਿੱਧੂ ਵੱਲੋਂ ਪਾਰਟੀ ਲਈ ਕੀਤੀ ਜਾਂਦੀ ਮਿਹਨਤ ਨੂੰ ਫ਼ਲ ਲਗਾਉਣ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ 'ਤੇ ਕੋਰੋਨਾ ਦਾ ਸਾਇਆ, ਕਾਂਗਰਸ ਦੇ 2 ਹੋਰ ਵਿਧਾਇਕ ਆਏ ਪਾਜ਼ੇਟਿਵ
ਇਥੇ ਇਹ ਵੀ ਯਾਦ ਕਰਵਾਉਂਦੇ ਜਾਈਏ ਕਿ ਪਿਛਲੇ ਸਮੇਂ ਦੌਰਾਨ ਸਿਆਸੀ ਗਲਿਆਰਿਆਂ ਵਿਚ ਇਹ ਚਰਚਾ ਨਿਰੰਤਰ ਚੱਲਦੀ ਰਹੀ ਹੈ ਕਿ ਸਿੱਧੂ ਨੂੰ ਪੰਜਾਬ ਸਰਕਾਰ ਵਿਚ ਬਤੌਰ ਡਿਪਟੀ ਸੀ. ਐੱਮ. ਦਾ ਅਹੁਦਾ ਦੇ ਕੇ ਨਿਵਾਜ਼ਿਆ ਜਾਵੇਗਾ ਪਰ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ, ਸਿੱਧੂ ਨੂੰ ਬਤੌਰ ਡਿਪਟੀ ਸੀ. ਐੱਮ. ਦਾ ਅਹੁਦਾ ਦੇਣ ਦੀ ਗੱਲ ਨਾ ਮੰਨਦੇ ਹੋਏ ਅੜ ਰਹੇ ਸਨ। ਇਸ ਸਭ ਦੇ ਬਾਵਜੂਦ ਹੁਣ ਹੋਣ ਜਾ ਰਹੇ ਬਜਟ ਸੈਸ਼ਨ ਤੋਂ ਬਾਅਦ ਕੀ ਕਾਂਗਰਸ ਹਾਈਕਮਾਂਡ ਆਪਣੀ ਮਨਮਰਜ਼ੀ ਕਰਦੇ ਹੋਏ ਸਿੱਧੂ ਨੂੰ ਪੰਜਾਬ ਵਿਚ ਡਿਪਟੀ ਸੀ. ਐੱਮ. ਦਾ ਅਹੁਦਾ ਦੇ ਕੇ ਨਿਵਾਜ਼ ਪਾਏਗੀ ਜਾਂ ਫਿਰ ਮੁੜ ਸਿੱਧੂ ਦੇ ਹੱਥ ਨਿਰਾਸ਼ਾ ਲੱਗੇਗੀ ਇਹ ਤਾਂ ਹੁਣ ਬਜਟ ਸੈਸ਼ਨ ਤੋਂ ਬਾਅਦ ਆਉਣ ਵਾਲਾ ਸਮਾਂ ਹੀ ਦੱਸੇਗਾ।
ਇਹ ਵੀ ਪੜ੍ਹੋ : ਲੁਧਿਆਣਾ 'ਚ ਬੇਨਕਾਬ ਹੋਇਆ ਦੇਹ ਵਪਾਰ ਦਾ ਅੱਡਾ, ਫੜੀਆਂ ਗਈਆਂ ਕੁੜੀਆਂ, ਇਤਰਾਜ਼ਯੋਗ ਸਮਾਨ ਬਰਾਮਦ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸਿਹਤ ਮਹਿਕਮੇ ਦੀ 'ਕੋਰੋਨਾ' ਰਿਪੋਰਟ ਨੇ ਮੰਤਰੀ 'ਰੰਧਾਵਾ' ਨੂੰ ਕੀਤਾ ਹੈਰਾਨ, ਇਹ ਹੈ ਪੂਰਾ ਮਾਮਲਾ
NEXT STORY