ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ। ਚੰਡੀਗੜ੍ਹ ਸਥਿਤ ਕਾਂਗਰਸ ਭਵਨ ਵਿਚ ਰੱਖੇ ਤਾਜਪੋਸ਼ੀ ਸਮਾਗਮ ਵਿਚ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸੰਬੋਧਨ ਦੌਰਾਨ ਵੱਡੀਆਂ ਗੱਲਾਂ ਆਖੀਆਂ। ਭਰੇ ਮੰਚ ’ਤੇ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਜਾਖੜ ਨੇ ਕਿਹਾ ਕਿ ਅਕਾਲੀ ਦਲ ਨੂੰ ਪੰਜਾਬ ਵਿਚ ਰੈੱਡ ਕਾਰਪੇਟ ਨੇ ਮਾਰ ਲਿਆ ਜਦਕਿ ਸਾਡੀ ਕਾਂਗਰਸ ਨੂੰ ਰੈੱਡ ਟੇਪ ਬਿਊਰੋਕਰੇਸੀ ਨੇ ਮਾਰਿਆ ਹੈ। ਜਾਖੜ ਨੇ ਕਿਹਾ ਕਿ ਸਾਡੇ ਤੋਂ ਸਾਡੀਆਂ ਗੱਲਾਂ ਲੋਕਾਂ ਤਕ ਨਹੀਂ ਪਹੁੰਚਾਈਆਂ ਗਈਆਂ ਅਤੇ ਜਦੋਂ ਤਕ ਵਰਕਰਾਂ ਨੂੰ ਇਹ ਨਹੀਂ ਪਤਾ ਲੱਗੇਗਾ ਕਿ ਪੰਜਾਬ ਵਿਚ ਬਾਬੂਆਂ ਦੀ ਨਹੀਂ ਸਗੋਂ ਸਾਡੀ ਸਰਕਾਰ ਹੈ ਉਦੋਂ ਤਕ ਗੱਲ ਨਹੀਂ ਬਣਨੀ।
ਇਹ ਵੀ ਪੜ੍ਹੋ : ਕੈਪਟਨ ਵਲੋਂ ਦਿੱਤੇ ਚਾਹ ਦੇ ਸੱਦੇ ’ਚ ਪਹੁੰਚੇ ਨਵਜੋਤ ਸਿੱਧੂ, ਲੰਮੇ ਸਮੇਂ ਬਾਅਦ ਇਕੱਠਿਆਂ ਨਜ਼ਰ ਆਏ
ਮੰਚ ’ਤੇ ਬੇਬਾਕ ਤਰੀਕੇ ਨਾਲ ਜਾਖੜ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੂੰ ਕਿਹਾ ਕਿ ਮੇਰਾ ਸਨੇਹਾ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਕੋਲ ਲੈ ਕੇ ਜਾਓ ਅਤੇ ਉਨ੍ਹਾਂ ਆਖੋ ਕਿ ਜੇਕਰ ਕਾਂਗਰਸ ਨੇ ਦੁਬਾਰਾ ਉੱਠਣਾ ਹੈ ਤਾਂ ਉਸ ਦਾ ਰਸਤਾ ਪੰਜਾਬ ’ਚੋਂ ਹੋ ਕੇ ਜਾਂਦਾ ਹੈ ਅਤੇ ਪੰਜਾਬ ਦੇ ਕੋਟਕਪੂਰਾ ਰਾਹੀਂ ਹੀ ਕਾਂਗਰਸ ਮੁੜ ਦੇਸ਼ ਦੀ ਸੱਤਾ ’ਤੇ ਕਾਬਜ਼ ਹੋ ਸਕਦੀ ਹੈ।
ਇਹ ਵੀ ਪੜ੍ਹੋ : ਤਾਜਪੋਸ਼ੀ ਸਮਾਗਮ ’ਚ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਦਿੱਤੀਆਂ ਵਧਾਈਆਂ
ਇਸ ਦੌਰਾਨ ਜਾਖੜ ਨੇ ਕਿਹਾ ਕਿ ਕਾਂਗਰਸ ਵਿਚ ਰੁੱਸਣ ਦੀ ਰਿਵਾਇਤ ਬਣ ਗਈ ਹੈ। ਰੰਧਾਵਾ ਨਾਲ ਮਲਾਲ ਕਰਦਿਆਂ ਉਨ੍ਹਾਂ ਕਿਹਾ ਕਿ ਤੁਸੀਂ ਸਾਰਿਆਂ ਨੂੰ ਮਨਾਉਂਦੇ ਹੋ ਪਰ ਤੁਹਾਨੂੰ ਜਾਖੜ ਨਹੀਂ ਯਾਦ ਆਇਆ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਰੁੱਸ ਜਾਂਦੇ ਤੁਸੀਂ ਉਨ੍ਹਾਂ ਨੂੰ ਮਨਾ ਕੇ ਲੈ ਆਉਂਦੇ ਹੋਏ ਅਤੇ ਉਹ ਫਿਰ ਰੁੱਸ ਜਾਂਦੇ ਹਨ। ਇਨ੍ਹਾਂ ਨੇ ਕਾਂਗਰਸ ਦਾ ਤਮਾਸ਼ਾ ਬਣਾ ਦਿੱਤਾ ਹੈ। ਜਾਖੜ ਨੇ ਕਿਹਾ ਕਿ ਸਭ ਜਾਣਦੇ ਹਨ ਕਿ ਕਿਸ ਕਿਸ ਨੇ ਅਮਿਤ ਸ਼ਾਹ ਅਤੇ ਕਿਸ ਨੇ ਕੇਜਰੀਵਾਲ ਨਾਲ ਤਾਰਾਂ ਜੋੜ ਕੇ ਰੱਖੀਆਂ ਸਨ ਕਿ ਜਦੋਂ ਲੋੜ ਪਈ ਟਪੂਸੀ ਮਾਰ ਕੇ ਜਾ ਵੜਾਂਗੇ।
ਇਹ ਵੀ ਪੜ੍ਹੋ : ਪੰਜਾਬ ਦੇ ਮਸਲੇ ਹੱਲ ਕਰਨ ਲਈ ਹੀ ਮੈਂ ਪ੍ਰਧਾਨਗੀ ਲਈ : ਨਵਜੋਤ ਸਿੱਧੂ
ਨੋਟ - ਸੁਨੀਲ ਜਾਖੜ ਦੇ ਬਿਆਨਾਂ ਨਾਲ ਕੀ ਤੁਸੀਂ ਸਹਿਮਤ ਹੋਏ, ਕੁਮੈਂਟ ਕਰਕੇ ਦੱਸੋ।
ਰਾਜਾਂ ਦੇ ਅਧਿਕਾਰਾਂ ’ਤੇ ਸਿੱਧਾ ਡਾਕਾ ਹੈ ਨਵਾਂ ਬਿਜਲੀ ਸੋਧ ਬਿੱਲ : ਭਗਵੰਤ ਮਾਨ
NEXT STORY