ਚੰਡੀਗੜ੍ਹ (ਬਿਊਰੋ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਦੇ ਹੱਥ ਹੈ। ਉਨ੍ਹਾਂ ਕਿਹਾ ਕਿ ਲੋਕ ਫ਼ੈਸਲਾ ਕਰਨਗੇੇ। ਅਸੀਂ ਪਾਲਿਸੀਆਂ ਤੇ ਏਜੰਡਾ ਦੇਈਏ। ਅਸੀਂ ਪਹਿਲਾਂ ਇਹ ਦੱਸੀਏ ਕਿ ਲੋਕਾਂ ਲਈ ਕਰਨਾ ਕੀ ਹੈ। ਜਿਹੜਾ ਚੰਗੇ ਤਰੀਕੇ ਨਾਲ ਇਹ ਦੱਸ ਦੇਵੇਗਾ, ਲੋਕ ਉਧਰ ਨੂੰ ਤੁਰਨਗੇ। ਸੁਨੀਲ ਜਾਖੜ ਦੇ ਬਿਆਨ ਬਾਰੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਜਾਖੜ ਸਾਬ੍ਹ ਦਾ ਆਪਣਾ ਅਧਿਕਾਰ ਹੈ। ਇਸ ਦੌਰਾਨ ਸਿੱਧੂ ਨੇ ਅਕਾਲੀ ਦਲ ’ਤੇ ਹਮਲਾ ਕਰਦਿਆਂ ਕਿਹਾ ਕਿ ਅਕਾਲੀ ਦਲ ਖਾਲੀ ਦਲ ਹੋਈ ਜਾ ਰਿਹਾ ਹੈ। ਇਨ੍ਹਾਂ ਨੂੰ ਲੱਗਦਾ ਹੈ ਕਿ ਜੇ ਸਿੱਧੂ ਆ ਗਿਆ ਤਾਂ ਬਦਲਾਅ ਕਰੇਗਾ ਤੇ ਨਵਾਂ ਸਿਰਜਣ ਕਰੇਗਾ। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਲੋਕ ਇਹ ਦੇਖਣ ਤੇ ਸੋਚਣ ਕਿ ਇਹ ਕੀ ਸਾਜ਼ਿਸ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਛਾਤੀ ਠੋਕ ਕੇ ਕਹਿੰਦਾ ਹਾਂ ਕਿ ਪੰਜਾਬ ਮਾਡਲ ਬਦਲੇਗਾ। ਮਾਫ਼ੀਆ ਰਾਜ ਘਬਰਾਇਆ ਹੋਇਆ ਹੈ ਤੇ ਉਨ੍ਹਾਂ ਦੀ ਰਾਤਾਂ ਦੀ ਨੀਂਦ ਉੱਡੀ ਹੋਈ ਹੈ।
ਇਹ ਵੀ ਪੜ੍ਹੋ : ਪਾਕਿ ’ਚ ਮਾਰੇ ਗਏ ਹਿੰਦੂਆਂ ਤੇ ਸਿੱਖਾਂ ’ਤੇ PM ਇਮਰਾਨ ਖਾਨ ਤੇ ਬਾਜਵਾ ਦੇ ਦੋਸਤ ਸਿੱਧੂ ਚੁੱਪ ਕਿਉਂ : ਚੁੱਘ
ਸਿੱਧੂ ਨੇ ਕਿਹਾ ਕਿ ਜਿਹੜਾ ਬਦਲਾਅ ਦੀ ਗੱਲ ਕਰੇਗਾ, ਮਾਫ਼ੀਆ ਰਾਜ ਇਕੱਠਾ ਹੋ ਕੇ ਉਸ ਨੂੰ ਢਾਹੁਣ ਆਇਆ ਹੈ। ਇਸ ਕਰਕੇ ਆਉਣ ਵਾਲਾ ਸਮਾਂ ਪੰਜਾਬ ਤੇ ਨੌਜਵਾਨਾਂ ਦੇ ਭਵਿੱਖ ਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅਜਿਹਾ ਮੈਨੀਫੈਸਟੋ ਦੇਵਾਂਗੇ, ਜਿਹੜਾ ਹਰ ਵਰਗ ਲਈ 5 ਹਜ਼ਾਰ ਵਾਅਦੇ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਔਰਤਾਂ ਨੂੰ 1100 ਰੁਪਏ ਤੇ 8 ਸਿਲੰਡਰ ਫ੍ਰੀ, ਬੱਚੀਆਂ ਦੀ ਪੜ੍ਹਾਈ ਫ੍ਰੀ, ਪੰਜ ਲੱਖ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ, ਅਰਬਨ ਇੰਪਲਾਇਮੈਂਟ ਗਾਰੰਟੀ ਮਿਸ਼ਨ, ਸ਼ਹਿਰ ਦੇ ਕਾਰੋਬਾਰੀਆਂ ਤੇ ਵਪਾਰੀਆਂ ਲਈ ਇੰਸਪੈਕਟਰ ਰਾਜ ਖ਼ਤਮ ਹੋਵੇਗਾ ਤੇ ਵੈਟ ਦੇ ਰੀਫੰਡ ਪੂਰੇ ਦਿੱਤੇ ਜਾਣਗੇ। ਸਿੱਧੂ ਨੇ ਕਿਹਾ ਕਿ ਵੱਡੇ ਵਪਾਰੀਆਂ ਲਈ ਬਿਜਲੀ ਜਿਥੋਂ ਮਰਜ਼ੀ ਖਰੀਦ ਸਕਦੇ ਹਾਂ ਟ੍ਰਾਸਪੋਰਟੇਸ਼ਨ ਕਰਕੇ ਦੇਵਾਂਗੇ। ਉਨ੍ਹਾਂ ਕਿਹਾ ਕਿ ਸਿੰਗਲ ਵਿੰਡੋ ਸਿਸਟਮ ਨਾਲ ਕੰਮ ਹੋਵੇਗਾ ਤੇ ਸਰਕਾਰ ਲੋਕਾਂ ਦੇ ਦੁਆਰ ਤਕ ਜਾਏਗੀ। ਲਾਇਸੈਂਸ, ਜਨਮ ਤੇ ਡੈੱਥ ਸਰਟੀਫਿਕੇਟ, ਘਰਾਂ ਦੇ ਨਕਸ਼ੇ ਸਮੇਤ 170 ਸੇਵਾਵਾਂ ਘਰ ’ਚ ਬੈਠੇ ਦਿੱਤੀਆਂ ਜਾਣਗੀਆਂ। ਕੈਪਟਨ ਤੇ ਭਾਜਪਾ ਵੱਲੋਂ ਰਲ ਕੇ ਸਿੱਧੂ ਨੂੰ ਹਰਾਉਣ ਦੀਆਂ ਸਾਜ਼ਿਸ਼ਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਤਾਂ ਘਰੋਂ ਵੀ ਬਾਹਰ ਨਹੀਂ ਨਿਕਲਦੇ ਤੇ ਸੋਚਦੇ ਹਨ ਕਿ ਜੇ ਸਿੱਧੂ ਆ ਗਿਆ ਤਾਂ ਸਾਡੇ ਪੋਤੜੇ ਖੋਲ੍ਹ ਦੇਵੇਗਾ।
ਪੰਜਾਬ 'ਚ ਇਕ ਦਿਨ 'ਚ ਸਾਹਮਣੇ ਆਏ ਕੋਰੋਨਾ ਦੇ 1514 ਨਵੇਂ ਮਾਮਲੇ ਤੇ 25 ਲੋਕਾਂ ਦੀ ਹੋਈ ਮੌਤ
NEXT STORY