ਲੁਧਿਆਣਾ (ਮਹਿਰਾ) : ਸਾਬਕਾ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਲਗਾਈ ਗਈ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੁਨੀਸ਼ ਸਿੰਘਲ ਨੇ ਇਸ ਨੂੰ ਖਾਰਿਜ ਕਰ ਦਿੱਤਾ ਹੈ। ਇਸ ਨਾਲ ਨਵਜੋਤ ਸਿੱਧੂ ਦੇ ਲੁਧਿਆਣਾ ਦੀ ਅਦਾਲਤ ’ਚ ਨਿੱਜੀ ਤੌਰ ’ਤੇ ਗਵਾਹ ਵਜੋਂ ਨਾ ਆਉਣ ਦੇ ਯਤਨਾਂ ਨੂੰ ਵੀ ਝਟਕਾ ਲੱਗਾ ਹੈ। ਸਾਬਕਾ ਡੀ. ਐੱਸ. ਪੀ. ਬਲਵਿੰਦਰ ਸਿੰਘ ਸੇਖੋਂ ਵੱਲੋਂ ਸਾਬਕਾ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਦਾਇਰ ਇਕ ਸ਼ਿਕਾਇਤ ਮਾਮਲੇ ’ਚ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸੀ. ਜੇ. ਐੱਮ. ਦੀ ਅਦਾਲਤ ਨੇ ਬਤੌਰ ਗਵਾਹ ਅਦਾਲਤ ’ਚ ਤਲਬ ਕੀਤਾ ਹੈ।
ਇਸ ’ਤੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਗਵਾਹ ਦੇ ਰੂਪ ’ਚ ਤਲਬ ਕਰਨ ਦੀ ਹੇਠਲੀ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ। ਸਿੱਧੂ ਨੇ ਸੈਸ਼ਨ ਕੋਰਟ ’ਚ ਲਗਾਈ ਪਟੀਸ਼ਨ ਵਿਚ ਉਨ੍ਹਾਂ ਦਾ ਨਾਂ ਗਵਾਹ ਦੇ ਤੌਰ ’ਤੇ ਹਟਾਉਣ ਜਾਂ ਫਿਰ ਵੀਡੀਓ-ਕਾਨਫਰੰਸਿੰਗ ਜ਼ਰੀਏ ਉਸ ਤੋਂ ਪੁੱਛਗਿੱਛ ਕਰਨ ਦੀ ਬੇਨਤੀ ਕੀਤੀ ਸੀ, ਜਿਸ ਨੂੰ ਅਦਾਲਤ ਨੇ ਖਾਰਿਜ ਕਰ ਦਿੱਤਾ।
ਬੈਕਰੀ ਮਾਲਕ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਛੇ ਲੱਖ ਵੀਹ ਹਜ਼ਾਰ ਰੁਪਏ ਕੀਤੇ ਚੋਰੀ
NEXT STORY